ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ 'ਚ ਵਿਕਾਸ ਲਈ ਭਾਰਤ ਦੇਵੇਗਾ ਇੱਕ ਅਰਬ ਡਾਲਰ ਦਾ ਕਰਜ਼ਾ: PM ਮੋਦੀ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਰੂਸ ਦੇ ਸੁਦੂਰ ਪੂਰਬੀ ਇਲਾਕੇ ਦੇ ਵਿਕਾਸ ਲਈ ਉਸ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਨੇ ਸੰਸਾਧਨ ਨਾਲ ਭਰਪੂਰ ਇਲਾਕੇ ਦੇ ਵਿਕਾਸ ਲਈ ਇੱਕ ਅਰਬ ਡਾਲਰ ਦੇ ਕਰਜ਼ ਸੂਹਲਤ ਦੇਣ ਦਾ  ਵੀ ਐਲਾਨ ਕੀਤਾ।

 

ਪੰਜਵੇਂ ਪੂਰਬੀ ਆਰਥਿਕ ਫੋਰਮ (ਈ.ਈ.ਐੱਫ.) ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਦੋਸਤੀ ਕੇਵਲ ਰਾਜਧਾਨੀ ਸ਼ਹਿਰਾਂ ਵਿੱਚ ਸਿਰਫ਼ ਸਰਕਾਰੀ ਗੱਲਬਾਤ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਲੋਕਾਂ ਵਿੱਚ ਕਰੀਬੀ ਵਪਾਰਕ ਸਬੰਧਾਂ ਦੀ ਦੋਸਤੀ ਬਾਰੇ ਹੈ।

 

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਨੇ ਸੁਦੂਰ ਪੂਰਬ ਵਿੱਚ ਕੰਮ ਕਰੋ (ਐਕਟ ਫਾਰ ਇਸਟ) ਦੀ ਨੀਤੀ ਵੀ ਪੇਸ਼ ਕੀਤੀ। ਰੂਸ ਦੇ ਸੁਦੂਰ ਪੂਰਬੀ ਖੇਤਰ ਨਾਲ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਇਹ ਨੀਤੀ ਪੇਸ਼ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਭਾਰਤ ਰੂਸ ਦੇ ਸੁਦੂਰ ਪੂਰਬੀ ਖੇਤਰ ਦੇ ਵਿਕਾਸ ਲਈ ਇਕ ਅਰਬ ਡਾਲਰ ਦੇ ਕਰਜ਼ ਦੀ ਸਹੂਲਤ ਦੇਵੇਗਾ। ਮੇਰੀ ਸਰਕਾਰ ਐਕਟ ਈਸਟ ਦੀ ਨੀਤੀ 'ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਹ ਸਾਡੀ ਆਰਥਿਕ ਕੂਟਨੀਤੀ ਨੂੰ ਇਕ ਨਵਾਂ ਪਹਿਲੂ ਦੇਵੇਗੀ।

 

ਬੁੱਧਵਾਰ ਨੂੰ ਦੋ ਦਿਨਾਂ ਦੌਰੇ 'ਤੇ ਇਥੇ ਪਹੁੰਚੇ ਮੋਦੀ, ਰੂਸ ਦੇ ਸੁਦੂਰ ਪੂਰਬੀ ਖੇਤਰ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਉਹ ਪੁਤੀਨ ਦੇ ਨਾਲ 20ਵੇਂ ਭਾਰਤ-ਰੂਸ ਸਾਲਾਨਾ ਸ਼ਿਖਰ ਸੰਮੇਲਨ ਅਤੇ ਪੰਜਵੀਂ ਪੂਰਬੀ ਆਰਥਿਕ ਫੋਰਮ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਆਏ ਹਨ। ਫੋਰਮ ਰੂਸ ਦੇ ਸੁਦੂਰ ਪੂਰਬ ਇਲਾਕੇ ਵਿੱਚ ਕਾਰੋਬਾਰ ਦੇ ਵਿਕਾਸ ਅਤੇ ਨਿਵੇਸ਼ ਦੇ ਮੌਕਿਆਂ 'ਤੇ ਕੇਂਦਰਿਤ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india will give one billion dollar loan to russia says pm modi