ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਆ ਸਕਦੇ ਹਨ ਇਮਰਾਨ ਖਾਨ, SCO 'ਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ ਸੱਦਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਇਸ ਸਾਲ ਜੁਲਾਈ 'ਚ ਭਾਰਤ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਸਾਲਾਨਾ ਮੀਟਿੰਗ ਲਈ ਭਾਰਤ ਇਮਰਾਨ ਖਾਨ ਨੂੰ ਸੱਦਾ ਭੇਜੇਗਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ 8 ਦੇਸ਼ਾਂ ਦੇ ਇਸ ਗਲੋਬਲ ਸੰਗਠਨ ਦੀ ਮੇਜ਼ਬਾਨੀ ਕਰੇਗਾ।
 

ਪਾਕਿਸਤਾਨ ਦੇ ਅਖਬਾਰ 'ਦੀ ਨਿਊਜ਼' 'ਚ ਛਪੀ ਇੱਕ ਰਿਪੋਰਟ ਮੁਤਾਬਿਕ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਦੀ ਇਸ ਮੇਜ਼ਬਾਨੀ ਨੂੰ ਪਾਕਿਸਤਾਨ ਸਵੀਕਾਰ ਕਰੇਗਾ ਜਾਂ ਨਹੀਂ। ਹਾਲਾਂਕਿ ਇਹ ਸਪੱਸ਼ਟ ਹੈ ਕਿ ਪ੍ਰੋਟੋਕਾਲ ਅਤੇ ਸੰਮੇਲਨ ਮੁਤਾਬਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਭਾਰਤ ਵੱਲੋਂ ਸੱਦਾ ਦਿੱਤਾ ਜਾਵੇਗਾ। ਇਹ ਪਾਕਿਸਤਾਨ 'ਤੇ ਨਿਰਭਰ ਕਰੇਗਾ ਕਿ ਉਹ ਇਸ ਬੈਠਕ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਜਾਂ ਨਹੀਂ।
 

ਜ਼ਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ, ਰੂਸ, ਕਜ਼ਾਕਿਸਤਾਨ, ਚੀਨ, ਤਜ਼ਾਕਿਸਤਾਨ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਐਸਸੀਓ ਦੇ ਮੈਂਬਰ ਹਨ। ਸ਼ੰਘਾਈ ਸਹਿਯੋਗ ਸੰਗਠਨ ਦੇ ਸਕੱਤਰ ਜਨਰਲ ਵਲਾਦੀਮੀਰ ਨੋਰੋਵ ਦਾ ਕਹਿਣਾ ਹੈ ਕਿ ਇਸ ਵਾਰ ਸੰਗਠਨ ਦੀ ਸਾਲਾਨਾ ਬੈਠਕ ਭਾਰਤ 'ਚ ਹੋਵੇਗੀ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੂੰ ਇਸ ਦੀ ਮੇਜ਼ਬਾਨੀ ਮਿਲੀ ਹੈ।
 

ਅਹਿਮ ਮੁੱਦਾ ਹੋ ਸਕਦਾ ਹੈ ਅੱਤਵਾਦ :
ਅੱਤਵਾਦ ਦਾ ਮੁੱਦਾ ਪਿਛਲੇ ਕੁਝ ਸਮੇਂ ਤੋਂ ਵਿਸ਼ਵ ਪੱਧਰ 'ਤੇ ਛਾਇਆ ਹੋਇਆ ਹੈ। ਕਿਰਗਿਸਤਾਨ ਵਿੱਚ ਹੋਈ ਐਸਈਓ ਦੀ ਆਖਰੀ ਬੈਠਕ 'ਚ ਅੱਤਵਾਦ ਦਾ ਮੁੱਦਾ ਮੁੱਖ ਸੀ। ਇਸ ਬੈਠਕ 'ਚ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਦੇਸ਼ 'ਚੋਂ ਹਰ ਤਰ੍ਹਾਂ ਦੇ ਅੱਤਵਾਦ ਨੂੰ ਰੋਕਣ ਲਈ ਯਤਨ ਕਰਨ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਵੇਂ ਸ਼ਾਮਲ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will invite Pak PM Imran Khan for Shanghai Cooperation Organisation meet