ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤਿਆਰ ਕਰੇਗਾ ਆਪਣਾ ਸਪੇਸ ਸਟੇਸ਼ਨ

ਭਾਰਤ ਤਿਆਰ ਕਰੇਗਾ ਆਪਣਾ ਸਪੇਸ ਸਟੇਸ਼ਨ

ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ – ISRO) ਦੇ ਪ੍ਰਧਾਨ ਕੇ. ਸਿਵਾਨ ਨੇ ਕਿਹਾ ਹੈ ਭਾਰਤ ਪੁਲਾੜ ਵਿੱਚ ਆਪਣਾ ਸਟੇਸ਼ਨ ਤਿਆਰ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਇਹ ਉਦੇਸ਼ਮੁਖੀ ਯੋਜਨਾ ਗਗਨਯਾਨ ਮਿਸ਼ਨ ਦਾ ਵਿਸਤ੍ਰਿਤ ਰੂਪ ਹੀ ਹੋਵੇਗਾ।

 

 

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਵਾਨ ਨੇ ਕਿਹਾ ਕਿ ਸਾਨੂੰ ਮਨੁੱਖੀ ਪੁਲਾੜ ਮਿਸ਼ਨ ਲਾਂਚ ਕਰਨ ਤੋਂ ਬਾਅਦ ਗਗਨਯਾਨ ਪ੍ਰੋਗਰਾਮ ਕਾਇਮ ਰੱਖਣਾ ਹੋਵੇਗਾ ਤੇ ਇਸ ਸੰਦਰਭ ਵਿੱਚ ਭਾਰਤ ਖ਼ੁਦ ਦਾ ਆਪਣਾ ਪੁਲਾੜ ਸਟੇਸ਼ਨ ਤਿਆਰ ਕਰਨ ਦੀ ਯੋਜਨਾ ਵੁਲੀਕ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਇਸਰੋ ਮੁਖੀ ਕੇ. ਸਿਵਾਨ ਨੇ ਕਿਹਾ ਸੀ ਕਿ ਭਾਰਤ ਦਾ ਦਸੰਬਰ 2021 ਤੱਕ ਪੁਲਾੜ ਵਿੱਚ ਮਨੁੱਖ ਨੂੰ ਪੁਲਾੜ ਵਿੱਚ ਭੇਜਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਆਪਣੇ ਗਗਨਯਾਨ ਪ੍ਰੋਜੈਕਟ ਦੀ ਮਦਦ ਨਾਲ ਇੰਝ ਕਰ ਸਕਣ ਵਿੱਚ ਕਾਮਯਾਬ ਹੋਵਾਂਗੇ।

 

 

ਇਸਰੋ ਮੁਖੀ ਨੇ ਕਿਹਾ ਸੀ ਕਿ ਜੇ ਅਸੀਂ ਨਿਰਧਾਰਤ ਸਮੇਂ ਅੰਦਰ ਅਜਿਹਾ ਕਰ ਸਕਦੇ ਹਾਂ, ਤਾਂ ਸਾਡਾ ਦੇਸ਼ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਹੋਵੇਗਾ, ਜੋ ਆਪਣੇ ਦਮ ਉੱਤੇ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜ ਸਕੇਗਾ।

 

 

ਉਨ੍ਹਾਂ ਦੱਸਿਆ ਕਿ ਭਾਰਤ ਇਸ ਸਾਲ ਅਪ੍ਰੈਲ ਤੱਕ ਚੰਦਰਯਾਨ–2 ਦੀ ਲਾਂਚਿੰਗ ਦੀ ਤਿਆਰੀ ਵਿੱਚ ਵੀ ਹੈ। ਗਗਨਯਾਨ ਪ੍ਰੋਜੈਕਟ ਦਾ ਐਲਾਨ ਪਿਛਲੇ ਸਾਲ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will prepare its own Space Station