ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs SA 2nd T20: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

India vs South Africa, 2nd T20 : ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ ਟੀ -20 ਕੌਮਾਂਤਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੋਨਾਂ ਦੇਸ਼ਾਂ ਵਿਚਾਲੇ ਇਸ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਵਿੱਚ ਹੋਣਾ ਸੀ ਜੋ ਮੀਂਹ ਦੀ ਭੇਂਟ ਚੜ੍ਹ ਗਿਆ। 

 

ਦੱਖਣੀ ਅਫ਼ਰੀਕਾ ਦੀ ਟੀਮ ਪਿਛਲੇ ਦੋ ਦੌਰਿਆਂ ਤੋਂ ਭਾਰਤ ਨੂੰ ਉਸ ਦੇ ਘਰ ਵਿੱਚ ਟੀ -20 ਸੀਰੀਜ਼ ਵਿੱਚ ਹਾਰਦੀ ਆ ਰਹੀ ਹੈ। ਇਸ ਵਾਰ ਵਿਰਾਟ ਕੋਹਲੀ ਦੀ ਅਗਵਾਈ ਹੇਠ ਟੀਮ ਇੰਡੀਆ ਇਸ ਸਿਲਸਿਲੇ ਨੂੰ ਤੋੜਨਾ ਚਾਹੇਗੀ।

 

ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤਣ ਲਈ 150 ਦੌੜਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫ਼ਰੀਕਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ 'ਤੇ 149 ਦੌੜਾਂ ਬਣਾਈਆਂ। ਇਸ ਵਿੱਚ ਨਵਦੀਪ ਸੈਣੀ ਨੇ ਆਖ਼ਰੀ ਓਵਰ ਵਿੱਚ 16 ਦੌੜਾਂ ਲੁਟਾਈਆਂ।  ਫੇਲੁਕਵਾਓ ਅਤੇ ਪ੍ਰੀਟੋਰੀਅਸ ਨੇ ਸੈਣੀ ਦੇ ਇਸ ਓਵਰ ਵਿੱਚ 1-1 ਛੱਕੇ ਮਾਰਿਆ। 

 

ਦੱਖਣੀ ਅਫ਼ਰੀਕਾ ਲਈ ਕਪਤਾਨ ਡੀ ਕਾਕ ਨੇ 52 ਅਤੇ ਬਾਮੁਵਾ ਨੇ 49 ਦੌੜਾਂ ਦਾ ਪਾਰੀ ਖੇਡੀ। ਭਾਰਤ ਨੇ 4 ਓਵਰਾਂ ਵਿੱਚ 22 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸੈਣੀ, ਜਡੇਜਾ ਅਤੇ ਹਾਰਦਿਕ ਨੂੰ 1-1 ਸਫ਼ਲਤਾ ਮਿਲੀ। ਤਿੰਨੋਂ ਨੇ ਆਪਣੇ 4 ਓਵਰਾਂ ਦੇ ਕੋਟੇ ਵਿੱਚ ਕ੍ਰਮਵਾਰ 34, 31 ਅਤੇ 31 ਦੌੜਾਂ ਦਿੱਤੀਆਂ।

 

ਭਾਰਤ ਨੇ ਟੀਚਾ 19 ਓਵਰਾਂ ਵਿੱਚ ਹਾਸਲ ਕਰ ਲਿਆ। ਭਾਰਤ ਨੇ 19 ਓਵਰਾਂ ਵਿੱਚ 3 ਵਿਕਟਾਂ ਉੱਤੇ 151 ਦੌੜਾਂ ਬਣਾਈਆਂ।  ਵਿਰਾਟ ਕੋਹਲੀ ਨੇ 52 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਸ਼ਿਖਰ ਧਵਨ 31 ਗੇਂਦਾਂ ਵਿੱਚ 40 ਦੌੜਾਂ ਦਾ ਯੋਗਦਾਨ ਦਿੱਤਾ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India win second T20 match beat South Africa