ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਅਦਾਲਤ ’ਚ ਭਾਰਤ ਨੇ ਪਾਕਿ ਤੋਂ ਜਿੱਤਿਆ 306 ਕਰੋੜ ਦਾ ਮੁਕੱਦਮਾ

UK ਅਦਾਲਤ ’ਚ ਭਾਰਤ ਨੇ ਪਾਕਿ ਤੋਂ ਜਿੱਤਿਆ 306 ਕਰੋੜ ਦਾ ਮੁਕੱਦਮਾ

ਹੈਦਰਾਬਾਦ ਦੇ ਨਿਜ਼ਾਮ ਦੀ 306 ਕਰੋੜ ਰੁਪਏ ਦੀ ਸੰਪਤੀ ਨੂੰ ਹੁਣ 120 ਤੋਂ ਵੱਧ ਵੰਸ਼ਜਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਰਕਮ ਨੂੰ ਲੈ ਕੇ ਭਾਰਤ ਨੇ ਹੁਣ ਇੰਗਲੈਂਡ (UK) ਦੀ ਅਦਾਲਤ ਵਿੱਚ 70 ਸਾਲਾਂ ਤੱਕ ਚੱਲੀ ਕਾਨੂੰਨੀ ਜੰਗ ’ਚ ਪਾਕਿਸਤਾਨ ਨੂੰ ਹਰਾਇਆ ਹੈ।

 

 

ਅਦਾਲਤੀ ਫ਼ੈਸਲੇ ਤੋਂ ਬਾਅਦ ਹੁਣ ਪਾਕਿਸਤਾਨੀ ਦਾਅਵਾ ਤਾਂ ਇਸ ਜਾਇਦਾਦ ਤੇ ਰਕਮ ਤੋਂ ਖ਼ਤਮ ਹੋ ਗਿਆ ਹੈ ਪਰ ਹੁਣ ਇਹ ਕਰੋੜਾਂ ਰੁਪਏ ਵੰਡੇ ਕਿਸ ਨੂੰ ਜਾਣ।

 

 

ਇਹ ਮਾਮਲਾ ਇੰਗਲੈਂਡ ਦੀ ਅਦਾਲਤ ਵਿੱਚ ਭਾਰਤ ਲਈ ਵੱਕਾਰ ਦਾ ਸੁਆਲ ਬਣਿਆ ਹੋਇਆ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਰਕਮ ਭਾਰਤ ਸਰਕਾਰ, ਨਿਜ਼ਾਮ ਦੇ ਵੰਸ਼ਜਾਂ ਮੁਕੱਰਮ ਜਾਹ ਤੇ ਮੁਫ਼ੱਕਮ ਜਾਹ ਅਤੇ 120 ਹੋਰ ਹਿੱਸੇਦਾਰਾਂ ਵਿਚਕਾਰ ਵੰਡੀ ਜਾ ਸਕਦੀ ਹੈ। ਪੀਟੀਆਈ ਮੁਤਾਬਕ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਸਰਕਾਰ ਆਪਣੀ ਹਿੱਸੇਦਾਰੀ ਲਈ ਕੋਈ ਦਾਅਵਾ ਪੇਸ਼ ਕਰੇਗੀ ਜਾਂ ਨਹੀਂ।

 

 

ਨਿਜ਼ਾਮ ਦੇ ਇੱਕ ਹੋਰ ਪੋਤਰੇ ਨਜਫ਼ ਅਲੀ ਖ਼ਾਂ ਸਮੇਤ 120 ਹੋਰ ਵੰਸ਼ਜਾਂ ਨੂੰ ਇਸ ਮਾਮਲੇ ’ਚ ਦਾਅਵੇਦਾਰ ਬਣਾਇਆ ਗਿਆ ਸੀ।

 

 

ਇਹ ਸਾਰੇ ਦਾਅਵੇਦਾਰ ਇਸ ਵੇਲੇ ਨਿਜ਼ਾਮ ਐਸਟੇਟ ਦਾ ਹਿੱਸਾ ਹਨ। ਭਾਰਤ ਸਰਕਾਰ ਉਨ੍ਹਾਂ ਦੇ ਹੱਕ ਵਿੱਚ ਹੈ। ਦਰਅਸਲ, ਨਿਜ਼ਾਮ ਐਸਟੇਟ ਦਾ ਭਾਰਤ ਸਰਕਾਰ ਨਾਲ ਇੱਕ ਗੁਪਤ ਸਮਝੌਤਾ ਸੀ ਤੇ ਉਸ ਮੁਤਾਬਕ ਇਹ ਰਕਮ ਸਾਰੇ ਦਾਅਵੇਦਾਰਾਂ ਵਿੱਚ ਬਰਾਬਰ ਵੰਡੀ ਜਾ ਸਕਦੀ ਹੈ।

 

 

ਪ੍ਰਾਪਤ ਜਾਣਕਾਰੀ ਨਿਜ਼ਾਮ ਦੇ ਕੁਝ ਵੰਸ਼ਜ ਤਾਂ ਅਮੀਰ ਹਨ ਪਰ ਬਾਕੀਆਂ ਦੇ ਤਾਂ ਘਰ ਵੀ ਔਖੇ ਹੀ ਚੱਲਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India wins over Pakistan Rs 306 Crore case in UK Court