ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਵਾਈ ਫ਼ੌਜ ਦਾ ਏਐੱਨ -32 ਜਹਾਜ਼ ਤਿੰਨ ਘੰਟਿਆਂ ਤੋਂ ਲਾਪਤਾ


ਜਹਾਜ਼ ਉੱਤੇ ਕ੍ਰਿਊ 8 ਮੈਂਬਰਾਂ ਸਣੇ 13 ਲੋਕ ਸਨ ਸਵਾਰ 


ਭਾਰਤੀ ਹਵਾਈ ਫ਼ੌਜ ਦਾ ਏਐਨ- 32 ਜਹਾਜ਼  (IAF AN-32) ਦੇ ਲਾਪਤਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਵਾਈ ਫ਼ੌਜ ਦੇ ਏਐਨ ਜਹਾਜ਼ ਪਿਛਲੇ ਤਿੰਨ ਘੰਟੇ ਤੋਂ ਗ਼ਾਇਬ ਹੈ ਅਤੇ ਕਿਸੇ ਨੂੰ ਵੀ ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। 

 

ਆਸਾਮ ਤੋਂ ਅਰੁਣਾਚਲ ਪ੍ਰਦੇਸ਼ ਜਾ ਰਿਹਾ ਸੀ, ਇਹ ਜਹਾਜ਼, ਉਦੋਂ ਹੀ ਇਹ ਲਾਪਤਾ ਹੋ ਗਿਆ। ਇਸ ਜਹਾਜ਼ ਵਿੱਚ 8 ਕ੍ਰਿਊ ਮੈਂਬਰਾਂ ਸਣੇ 13 ਵਿਅਕਤੀ ਸਵਾਰ ਸਨ, ਜਿਨ੍ਹਾਂ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

 

 

 

ਸਮਾਚਾਰ ਏਜੰਸੀ ਏਐਨਆਈ ਅਨੁਸਾਰ ਹਵਾਈ ਸੈਨਾ ਦਾ ਏਐਨ-32 ਜਹਾਜ਼ ਆਸਾਮ ਦੇ ਜੋਰਹਾਟ ਤੋਂ ਅਰੁਣਾਚਲ ਪ੍ਰਦੇਸ਼ ਲਈ ਉਡਾਉਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ। ਇਹ ਜਹਾਜ਼ ਜੋਰਹਾਟ ਤੋਂ 12.25 ਵਜੇ ਉਡਿਆ ਸੀ ਪਰ ਆਖ਼ਰੀ ਵਾਰ ਉਸ ਨਾਲ 1 ਵਜੇ ਸੰਪਰਕ ਹੋਇਆ ਸੀ। ਇਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ। 

 

ਏਐਨ ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਸਰਚ ਓਪਰੇਸ਼ਨ ਲਾਂਚ ਕਰ ਦਿੱਤਾ ਹੈ। ਹਵਾਈ ਸੈਨਾ ਨੇ ਸੁਖੋਈ 30 ਕਾਮਬੈਟ ਏਅਰਕ੍ਰਾਫਟ ਅਤੇ ਸੀ-130 ਸਪੈਸ਼ਲ ਓਪਰੇਸ਼ਨ ਏਅਰਕ੍ਰਾਫਟ ਨੂੰ ਸਰਚ ਓਪਰੇਸ਼ਨ ਵਿੱਚ ਲਗਾ ਦਿੱਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Air Force AN-32 aircraft with 13 on board goes missing after take off from Jorhat in Assam