ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਦੀ ਵਧੀ ਤਾਕਤ, ਸਿਰਫ਼ 5 ਮਿੰਟਾਂ `ਚ ਹਮਲਾ ਕਰ ਸਕੇਗਾ ਮਿੱਗ-29

ਭਾਰਤੀ ਫ਼ੌਜ ਦੀ ਵਧੀ ਤਾਕਤ, ਸਿਰਫ਼ 5 ਮਿੰਟਾਂ `ਚ ਹਮਲਾ ਕਰ ਸਕੇਗਾ ਮਿੱਗ-29

--  ਹਵਾਈ ਫ਼ੌਜ ਦਿਵਸ ਸੋਮਵਾਰ ਨੂੰ

 

ਭਾਰਤੀ ਹਵਾਈ ਫ਼ੌਜ ਦੇ ਜੰਗੀ ਹਵਾਈ ਜਹਾਜ਼ ਮਿੱਗ-29 ਨੂੰ ਅਪਗ੍ਰੇਡ ਕਰਨ ਨਾਲ ਉਸ ਦੀ ਮਾਰੂ ਜੰਗੀ ਸਮਰੱਥਾ ਵਿੱਚ ਚੋਖਾ ਵਾਧਾ ਹੋ ਗਿਆ ਹੈ। ਇਸ ਨਾਲ ਜੰਗੀ ਹਵਾਈ ਜਹਾਜ਼ਾਂ ਦੀ ਘਾਟ ਨਾਲ ਜੂਝ ਰਹੀ ਫ਼ੌਜ ਨੂੰ ਵੱਡੀ ਰਾਹਤ ਮਿਲੀ ਹੈ। ਜਲੰਧਰ ਦੇ ਆਦਮਪੁਰ ਹਵਾਈ ਫ਼ੌਜੀ ਸਟੇਸ਼ਨ `ਤੇ ਤਾਇਨਾਤ ਫ਼ਲਾਈਟ ਲੈਫ਼ਟੀਨੈਂਟ ਕਰਨ ਕੋਹਲੀ ਦਾ ਕਹਿਣਾ ਹੈ ਕਿ ਰੂਸੀ ਮੂਲ ਦਾ ਇਹ ਜੰਗੀ ਹਵਾਈ ਜਹਾਜ਼ ਹੁਣ ਹਵਾ `ਚ ਈਂਧਨ ਭਰਨ ਦੇ ਸਮਰੱਥ ਹੈ, ਉਹ ਅਤਿ-ਆਧੁਨਿਕ ਮਿਸਾਇਲਾਂ ਨਾਲ ਲੈਸ ਹੈ ਤੇ ਕਈ ਦਿਸ਼ਾਵਾਂ ਵਿੱਚ ਹਮਲੇ ਕਰ ਸਕਦਾ ਹੈ।


ਆਪਣੇ ਪੁਰਾਣੇ ਸੰਸਕਰਨ `ਚ ਵੀ ਇਸ ਜੰਗੀ ਹਵਾਈ ਜਹਾਜ਼ ਨੇ ਕੁਝ ਘੱਟ ਕਮਾਲ ਨਹੀਂ ਕੀਤੇ ਹਨ। ਇਸੇ ਹਵਾਈ ਜਹਾਜ਼ ਨੇ 1999 ਦੀ ਕਾਰਗਿਲ ਜੰਗ ਦੌਰਾਨ ਪਾਕਿਸਤਾਨ `ਤੇ ਭਾਰਤੀ ਹਵਾਈ ਫ਼ੌਜ ਦੀ ਸਰਬਉੱਚਤਾ ਕਾਇਮ ਕੀਤੀ ਸੀ। ਹੁਣ ਅਪਗ੍ਰੇਡੇਸ਼ਨ ਤੋਂ ਬਾਅਦ ਮਿੱਗ-29 ਨੇ ਪਿਛਲੇ ਹਫ਼ਤੇ ਆਦਮਪੁਰ ਹਵਾਈ ਫ਼ੌਜੀ ਸਟੇਸ਼ਨ `ਤੇ ਆਪਣੀ ਮਾਰੂ ਜੰਗੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਸੀ। ਦੇਸ਼ `ਚ ਭਲਕੇ ਸੋਮਵਾਰ ਨੂੰ ਹਫ਼ਾਈ ਫ਼ੌਜ ਦਿਵਸ ਮਨਾਇਆ ਜਾਣਾ ਹੈ।


ਚੀਨ ਤੇ ਪਾਕਿਸਤਾਨ ਨਾਲ ਇੱਕੋ ਵੇਲੇ ਜੰਗ ਛਿੜਨ ਦੀ ਹਾਲਤ ਦੇ ਖ਼ਦਸ਼ੇ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਪਛਾਣ ਗੁਪਤ ਰੱਖਣ ਦੀ ਸ਼ਰਤ `ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਿੱਗ-29 ਪੁਰਾਣੇ ਮਾਡਲ ਦੇ ਮੁਕਾਬਲੇ ਹੁਣ ਜੰਗੀ ਹਵਾਈ ਜਹਾਜ਼ਾਂ ਦਾ ਮੂੰਹਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਨ੍ਹਾਂ ਹਵਾਈ ਜਹਾਜ਼ਾਂ ਨੂੰ 1980 ਦੇ ਦਹਾਕੇ ਦੀ ਸ਼ੁਰੂਆਤ `ਚ ਹੰਗਾਮੀ ਹਾਲਾਤ ਦੌਰਾਨ ਖ਼ਰੀਦਿਆ ਗਿਆ ਸੀ। ਸ੍ਰੀ ਕੋਹਲੀ ਨੇ ਦੱਸਿਆ ਕਿ ਅਪਗ੍ਰੇਡਡ ਮਿੱਗ-29 `ਚ ਮਲਟੀ ਫ਼ੰਕਸ਼ਨਲ ਡਿਸਪਲੇਅ ਸਕ੍ਰੀਨ ਵੀ ਲੱਗੀ ਹੋਈ ਹੈ।


ਪਾਕਿਸਤਾਨ ਤੋਂ ਲਗਭਗ 100 ਕਿਲੋਮੀਟਰ ਤੇ ਚੀਨ ਤੋਂ ਲਗਭਗ 250 ਕਿਲੋਮੀਟਰ ਦੀ ਹਵਾਈ ਦੂਰੀ `ਤੇ ਸਥਿਤ ਆਦਮਪੁਰ ਹਵਾਈ ਫ਼ੋਜ਼ ਸਟੇਸ਼ਨ ਜੰਗੀ ਨਜ਼ਰੀਏ ਤੋਂ ਬਹੁਤ ਅਹਿਮ ਹੈ ਤੇ ਹੁਣ ਇੱਥੇ ਮਿੱਗ-29 ਹਵਾਈ ਜਹਾਜ਼ ਤਾਇਨਾਤ ਹਨ। ਇੱਥੇ ਇਨ੍ਹਾਂ ਜਹਾਜ਼ਾਂ ਦੇ ਤਿੰਨ ਬੇੜੇ ਹਨ, ਜਿਨ੍ਹਾਂ ਵਿੱਚੋਂ ਦੋ ਆਦਮਪੁਰ ਹਵਾਈ ਫ਼ੌਜ ਦੇ ਸਟੇਸ਼ਨ `ਤੇ ਤਾਇਨਾਤ ਹਨ। ਇੱਕ ਬੇੜੇ `ਚ 16 ਤੋਂ 18 ਹਵਾਈ ਜਹਾਜ਼ ਹੁੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Air Force now more powerful