ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਹਾਜ਼ ਹਾਦਸੇ 'ਚ ਫਰੀਦਾਬਾਦ ਦੇ ਪਾਇਲਟ ਆਸ਼ੀਸ਼ ਤੰਵਰ ਸ਼ਹੀਦ

2 ਸਾਲ ਪਹਿਲਾਂ ਹੋਇਆ ਸੀ ਵਿਆਹ

 

ਸਰਹੱਦ ਕੋਲ ਅਸਮ ਦੇ ਜੋਰਹਾਟ ਤੋਂ ਸੋਮਵਾਰ ਨੂੰ 12 ਵਜ ਕੇ 35 ਮਿੰਟ ਉੱਤੇ ਅਰੁਣਾਚਲ ਦੇ ਮੇਨਚੁਕਾ ਲਈ ਉਡਾਨ ਭਰਨ ਵਾਲੇ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਏਐਮ-32 ਏਅਰਕ੍ਰਰਾਫਟ ਦੇ ਹਾਦਸਾਗ੍ਰਸਤ ਹੋਣ ਉੱਤੇ ਉਸ ਵਿੱਚ ਸਵਾਰ 29 ਸਾਲਾ ਪਾਇਲਟ ਆਸ਼ੀਸ਼ ਤੰਵਰ ਸ਼ਹੀਦ ਹੋ ਗਏ ਹਨ। 

 

ਪਾਇਲਟ ਦੇ ਸ਼ਹੀਦ ਹੋਣ ਦਾ ਸੂਚਨਾ ਉਨ੍ਹਾਂ ਦੇ ਜੱਦੀ ਪਿੰਡ ਦੀਘੌਟ ਅਤੇ ਉਸ ਦੇ ਘਰ ਸੈਕਟਰ ਦੋ ਪਲਵਲ ਵਿੱਚ ਮੰਗਲਵਾਰ ਸ਼ਾਮ ਸਾਢੇ 5 ਪੁੱਜੀ। ਪਾਇਲਟ ਆਸ਼ੀਸ ਤੰਵਰ ਦੇ ਚਾਚਾ ਜੈ ਨਾਰਾਇਣ ਅਤੇ ਪਿਤਾ ਉਦੈਬੀਰ ਨੇ ਦੱਸਿਆ ਕਿ ਹਾਦਸਾਗ੍ਰਸਤ ਹੋਏ ਜਹਾਜ਼ ਦਾ ਮਲਬਾ ਮਿਲ ਗਿਆ ਹੈ ਅਤੇ ਉਸ ਵਿੱਚ ਸਵਾਰ ਪਾਇਲਟ ਆਸ਼ੀਸ਼ ਤੰਵਰ ਹੁਣ ਨਹੀਂ ਰਹੇ। 

 

ਪਤਨੀ ਹਵਾਈ ਸੈਨਾ ਵਿੱਚ ਰਡਾਰ ਆਪ੍ਰੇਟਰ 


ਮੰਗਲਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਸ਼ਹੀਦ ਆਸ਼ੀਸ਼ ਤੰਵਰ ਦੀ ਮਾਂ ਸਰੋਜ ਨੇ ਦੱਸਿਆ ਕਿ ਜਹਾਜ਼ ਹਾਦਸਾ ਹੋਣ ਦੀ ਸੂਚਨਾ ਸਭ ਤੋਂ ਪਹਿਲਾਂ ਉਸ ਦੀ ਪਤਨੀ ਸੰਧਿਆ ਨੂੰ ਦਿੱਤੀ ਗਈ।  ਸੰਧਿਆ ਹਵਾਈ ਸੈਨਾ ਵਿੱਚ ਰਡਾਰ ਆਪ੍ਰੇਟਰ ਦੇ ਅਹੁਦੇ 'ਤੇ ਨਿਯੁਕਤ ਹੈ। ਆਸ਼ੀਸ਼ ਤੰਵਰ ਦਾ ਸੰਧਿਆ ਨਾਲ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। 

 

ਆਸ਼ੀਸ਼ ਤੰਵਰ ਨੇ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ ਕਰਨ ਤੋਂ ਬਾਅਦ ਦਸੰਬਰ 2013 ਵਿੱਚ ਹਵਾਈ ਸੈਨਾ ਵਿੱਚ ਜੁਆਇੰਨ ਕੀਤੀ। ਸਾਲ 2015 ਦੀ ਮਈ ਮਹੀਨੇ ਕਮਿਸ਼ਨ ਤੋਂ ਬਾਅਦ ਪਾਇਲਟ ਤੈਨਾਤ ਹੋਏ। ਬੀਤੀ 18 ਮਈ ਨੂੰ ਉਹ ਛੁੱਟੀ ਬਤੀਤ ਕਰਕੇ ਪਲਵਲ ਤੋਂ ਆਪਣੀ ਡਿਊਟੀ ਉੱਤੇ ਜੋਰਹਾਟ ਗਏ ਸਨ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Air Force pilot Ashish Tanwar martyr in AN-32 Aircraft Crash