ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਵਾਈ ਫ਼ੌਜ ਨੇ ‘ਤੇਜਸ’ ਖ਼ਰੀਦ ਕੇ ਬਚਾਏ 10,000 ਕਰੋੜ ਰੁਪਏ

ਭਾਰਤੀ ਹਵਾਈ ਫ਼ੌਜ ਨੇ ‘ਤੇਜਸ’ ਖ਼ਰੀਦ ਕੇ ਬਚਾਏ 10,000 ਕਰੋੜ ਰੁਪਏ

ਭਾਰਤੀ ਹਵਾਈ ਫ਼ੌਜ ਨੇ ਦੇਸ਼ ਵਿੱਚ ਬਣੇ ਹਲਕੇ ਜੰਗੀ ਹਵਾਈ ਜਹਾਜ਼ ਤੇਜਸ ਖ਼ਰੀਦ ਕੇ 10,000 ਕਰੋੜ ਰੁਪਏ ਬਚਾਏ ਹਨ। ਹਵਾਈ ਫ਼ੌਜ ਨੇ ਰੱਖਿਆ ਮੰਤਰਾਲੇ ਰਾਹੀਂ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਨਾਲ ਇਹ ਸਮਝੌਤਾ ਕੀਤਾ ਹੈ।

 

 

ਨਵੰਬਰ 2016 ’ਚ ਹਵਾਈ ਫ਼ੌਜ ਨੇ 50,025 ਕਰੋੜ ਰੁਪਏ ’ਚ 83 ਤੇਜਸ ਮਾਰਕ–1ਏ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਸੀ। ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਇਸ ਸੌਦੇ ਉੱਤੇ ਅੰਤਿਮ ਸਮਝੌਤਾ ਲਗਭਗ 40,000 ਕਰੋੜ ਰੁਪਏ ਵਿੱਚ ਹੋਇਆ ਹੈ; ਭਾਵ ਪਿਛਲੀ ਕੀਮਤ ਤੋਂ ਲਗਭਗ 10,000 ਕਰੋੜ ਰੁਪਏ ਘੱਟ।

 

 

ਹਵਾਈ ਫ਼ੌਜ ਅਤੇ HAL ਵਿਚਾਲੇ ਹੋਇਆ ਇਹ ਸਮਝੌਤਾ ਦੇਸ਼ ਵਿੱਚ ਸਭ ਤੋਂ ਵੱਡਾ ਸੁਦੇਸ਼ੀ ਰੱਖਿਆ ਸੌਦਾ ਹੈ। ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਉੱਤੇ ਰਸਮੀ ਐਲਾਨ ਲਖਨਊ ’ਚ ਫ਼ਰਵਰੀ ਮਹੀਨੇ ਦੌਰਾਨ ਹੋਣ ਵਾਲੇ ਡੈਫ਼ ਐਕਸਪੋ ਵਿੱਚ ਕੀਤਾ ਜਾਵੇਗਾ।

 

 

ਸੈਂਟਰ ਫ਼ਾਰ ਮਿਲਟਰੀ ਏਅਰਵਰਥਨੈੱਸ ਐਂਡ ਸਰਟੀਫ਼ਿਕੇਸ਼ਨ ਨੇ ਇਸ ਵਰ੍ਹੇ ਦੇ ਸ਼ੁਰੂ ’ਚ ਬੈਂਗਲੁਰੂ ਵਿਖੇ ਏਅਰੋ ਇੰਡੀਆ ਸ਼ੋਅ ਦੌਰਾਨ ਤੇਜਸ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੌਰਾਨ ਤੇਜਸ ਦੀਆਂ ਸਮਰੱਥਾਵਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਹਵਾਈ ਫ਼ੌਜ ਲਈ ਬਹੁਤ ਵਾਜਬ ਪਾਇਆ ਗਿਆ ਸੀ।

 

 

ਹਵਾਈ ਫ਼ੌਜ ਨੇ ਇਸ ਤੋਂ ਪਹਿਲਾਂ 40 ਤੇਜਸ ਖ਼ਰੀਦਣ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਇਨ੍ਹਾਂ ਵਿੱਚੋਂ ਹੁਣ ਤੱਕ 18 ਤੇਜਸ ਹਵਾਈ ਜਹਾਜ਼ ਭਾਰਤੀ ਹਵਾਈ ਫ਼ੌਜ ਨੂੰ ਮਿਲ ਚੁੱਕੇ ਹਨ। ਇਨ੍ਹਾਂ ਲਈ ਸੂਲਰ ਵਿਖੇ ਇੱਕ ਸਕੁਐਡਰਨ ਬਣਾਇਆ ਗਿਆ ਹੈ।

 

 

ਤੇਜਸ ਹਵਾਈ ਜਹਾਜ਼ ਪਾਕਿਸਤਾਨ ਤੇ ਚੀਨ ਦੇ ਸਾਂਝੇ ਉਤਪਾਦਨ ਥੰਡਰ–ਬਰਡ ਤੋਂ ਕਈ ਗੁਣਾ ਵੱਧ ਤਾਕਤਵਰ ਹੈ। ਕੌਮਾਂਤਰੀ ਪੱਧਰ ਉੱਤੇ ਜਦੋਂ ਤੇਜਸ ਦੀ ਪ੍ਰਦਰਸ਼ਨੀ ਦੀ ਗੱਲ ਕੀਤੀ ਗਈ ਸੀ; ਤਦ ਪਾਕਿਸਤਾਨ ਤੇ ਚੀਨ ਨੇ ਥੰਡਰ–ਬਰਡ ਨੂੰ ਪ੍ਰਦਰਸ਼ਨੀ ਤੋਂ ਹਟਾ ਲਿਆ ਸੀ। ਇਹ ਗੱਲ ਬਹਿਰੀਨ ਇੰਟਰਨੈਸ਼ਨਲ ਏਅਰ ਸ਼ੋਅ ਦੀ ਹੈ।

 

 

ਤੇਜਸ ਚੌਥੀ ਪੀੜ੍ਹੀ ਦਾ ਹਵਾਈ ਜਹਾਜ਼ ਹੈ; ਜਦ ਕਿ ਥੰਡਰ–ਬਰਡ ਮਿੱਗ–21 ਨੂੰ ਸੁਧਾਰ ਕੇ ਬਣਾਇਆ ਜਾ ਰਿਹਾ ਹੈ। HAL ਵੱਲੋਂ ਬਣਾਏ ਗਏ ਇਸ ਹਵਾਈ ਜਹਾਜ਼ ਨੂੰ ਇਹ ਅਧਿਕਾਰਤ ਨਾਂਅ ‘ਤੇਜਸ’ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਦਿੱਤਾ ਸੀ। ਸੰਸਕ੍ਰਿਤ ਦੇ ਇਸ ਸ਼ਬਦ ਦਾ ਮਤਲਬ ਹੁੰਦਾ ਹੈ ‘ਬਹੁਤ ਤਾਕਤਵਰ ਊਰਜਾ’।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Air Force saved Rs 10000 Crore by purchasing TEJAS