ਭਾਰਤੀ ਫ਼ੌਜ ਨੇ ਲੰਘੀ ਰਾਤ ਅੱਤਵਾਦੀਆਂ ਦੀ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਚ ਘੁਸਪੈਠ ਦੀ ਇਸ ਕੋਸ਼ਿਸ਼ ਚ ਪਾਕਿ ਆਰਮੀ ਨੇ ਵੀ ਘੁਸਪੈਠੀਆਂ ਦੀ ਮਦਦ ਕੀਤੀ। ਘੁਸਪੈਠ ਦੀ ਕੋਸ਼ਿਸ਼ ਦੌਰਾਨ ਪਾਕਿ ਫ਼ੌਜ ਦੀ ਚੌਕੀਆਂ ਤੋਂ ਵੀ ਭਾਰੀ ਗੋਲਾਬਾਰੀ ਕੀਤੀ ਗਈ। ਆਰਮੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੀ ਸਾਜਿਸ਼ ਇਨ੍ਹਾਂ ਘੁਸਪੈਠੀਆਂ ਨੂੰ ਭਾਰਤੀ ਸਰਹੱਦ ਚ ਦਾਖਲ ਕਰਵਾ ਕੇ ਜੰਮੂ-ਕਸ਼ਮੀਰ ਚ ਹਿੰਸਾ ਦੀ ਘਟਨਾਵਾਂ ਨੂੰ ਅੰਜਾਮ ਦਿਵਾਉਣ ਦੀ ਸੀ। ਉਥੇ ਹੀ ਕਸ਼ਮੀਰ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਭਾਰਤੀ ਫ਼ੌਜ ਹਾਈ ਅਲਰਟ ਤੇ ਹੈ ਅਤੇ ਪਾਕਿਸਤਾਨ ਦੀ ਹਰੇਕ ਹਿਮਾਕਮ ਦਾ ਮੂੰਹਤੋੜ ਜਵਾਬ ਦੇ ਰਹੀ ਹੈ।
.