ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਨੂੰ ਮਿਲੀਆਂ ਨਵੀਂਆਂ ਤੋਪਾਂ, 30 ਕਿ.ਮੀ. ਤੱਕ ਕਰਨਗੀਆਂ ਦੁਸ਼ਮਣ ਨੂੰ ਤਬਾਹ

ਭਾਰਤੀ ਫ਼ੌਜ ਨੂੰ ਮਿਲੀਆਂ ਨਵੀਂਆਂ ਤੋਪਾਂ, 30 ਕਿ.ਮੀ. ਤੱਕ ਕਰਨਗੀਆਂ ਦੁਸ਼ਮਣ ਨੂੰ ਤਬਾਹ

ਭਾਰਤੀ ਫ਼ੌਜ ਦੀ ਤਿੰਨ ਦਹਾਕੇ ਪੁਰਾਣੀ ਉਡੀਕ ਹੁਣ ਖ਼ਤਮ ਹੋ ਗਈ ਹੈ। ਰੱਖਿਆ ਮੰਤਰੀ ਸੀਤਾਰਮਣ ਦੀ ਮੌਜੂਦਗੀ `ਚ ਨਾਸਿਕ ਦੇ ਦੇਵਲਾਲੀ ਤੋਪਖਾਨਾ ਕੇਂਦਰ `ਤੇ ‘ਕੇ9 ਵਜਰਾ ਅਤੇ ਐੱਮ777 ਹੌਵਿਤਜ਼ਰ` ਤੋਪਾਂ ਦੀ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਫ਼ੌਜ ਮੁਖੀ ਸ੍ਰੀ ਬਿਪਿਨ ਰਾਵਤ ਵੀ ਮੌਜੂਦ ਸਨ।


ਰੱਖਿਆ ਮੰਤਰੀ ਨੇ ਸ਼ੁੱਕਰਵਾਰ ਸਵੇਰੇ ਹੀ ਟਵੀਟ ਕਰ ਕੇ ਦੱਸਿਆ ਸੀ ਕਿ - ‘ਅੱਜ 155 ਮਿਲੀਮੀਟਰ ਐੱਮ777 ਏ2 ਅਲਟ੍ਰਾ ਲਾਈਟ ਹੋਵਿਤਜ਼ਰ ਆਧੁਨਿਕ ਗੰਨ ਸਿਸਟਮਜ਼ ਫ਼ੌਜ `ਚ ਸ਼ਾਮਲ ਕੀਤੇ ਜਾਣਗੇ। ਇਸ ਮੀਡੀਮ ਤੋਪ ਨੂੰ ਆਸਾਨੀ ਨਾਲ ਔਖੇ ਪਹਾੜੀ ਇਲਾਕਿਆਂ `ਚ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਸਾਲ 2006 ਤੋਂ ਅਜਿਹੀਆਂ ਤੋਪਾਂ ਬਾਰੇ ਗੱਲਬਾਤ ਚੱਲ ਰਹੀ ਸੀ ਤੇ ਪਿਛਲੇ ਤਿੰਨ ਵਰ੍ਹਿਆਂ ਅੰਦਰ ਇਸ ਨੂੰ ਆਪਣੇ ਮੁਕਾਮ ਤੱਕ ਪਹੁੰਚਾਇਆ ਗਿਆ।`


ਰੱਖਿਆ ਮੰਤਰਾਲੇ ਮੁਤਾਬਕ ਕੇ. 9 ਵਜਰਾ ਨੂੰ 4,366 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕੰਮ ਨਵੰਬਰ 2020 ਤੱਕ ਮੁਕੰਮਲ ਹੋਵੇਗਾ। ਕੁੱਲ 100 ਤੋਪਾਂ `ਚੋਂ 10 ਤੋਪਾਂ ਪਹਿਲੀ ਖੇਪ ਅਧੀਨ ਇਸੇ ਮਹੀਨੇ ਸਪਲਾਈ ਕੀਤੀਆਂ ਜਾਣਗੀਆਂ। ਅਗਲੀਆਂ 40 ਤੋਪਾਂ ਨਵੰਬਰ 2019 `ਚ ਅਤੇ ਫਿਰ 50 ਤੋਪਾਂ ਦੀ ਸਪਲਾਈ ਨਵੰਬਰ 2020 `ਚ ਕੀਤੀ ਜਾਵੇਗੀ। ਕੇ.9 ਵਜਰਾ ਦੀ ਪਹਿਲੀ ਰੈਜਿਮੈਂਟ ਜੁਲਾਈ 2019 ਤੱਕ ਮੁਕੰਮਲ ਹੋਣ ਦੀ ਆਸ ਹੈ।


ਥਲ ਸੈਨਾ ‘145 ਮਿਲੀਮੀਟਰ ਹੋਵਿਤਜ਼ਰ` ਦੀ ਸੱਤ ਰੈਜਿਮੈਂਟਾਂ ਵੀ ਬਣਾਉਣ ਜਾ ਰਹੀ ਹੈ। ਮੰਤਰਾਲੇ ਮੁਤਾਬਕ ਫ਼ੌਜ ਨੂੰ ਇਨ੍ਹਾਂ ਤੋਪਾਂ ਦੀ ਸਪਲਾਈ ਅਗਸਤ 2019 `ਚ ਸ਼ੁਰੂ ਹੋ ਜਾਵੇਗੀ ਤੇ ਇਹ ਸਾਰੀ ਪ੍ਰਕਿਰਿਆ 24 ਮਹੀਨਿਆਂ `ਚ ਮੁਕੰਮਲ ਹੋਵੇਗਾ। ਪਹਿਲੀ ਰੈਜਿਮੈਂਟ ਅਗਲੇ ਵਰ੍ਹੇ ਅਕਤੂਬਰ ਤੱਕ ਮੁਕੰਮਲ ਹੋਵੇਗੀ।


ਕੇ-9 ਦੀਆਂ ਖ਼ਾਸੀਅਤਾਂ
--  ਇਸ ਤੋਪ ਦੀ ਸਮਰੱਥਾ 28 ਤੋਂ 30 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੀ ਹੈ, ਜੋ 30 ਸੈਕੰਡਾਂ `ਚ ਤਿੰਨ ਗੋਲ਼ੇ ਦਾਗ਼ ਸਕਦੀ ਹੈ।
--  ਇਹ ਪਹਿਲੀ ਅਜਿਹੀ ਤੋਪ ਹੈ, ਜਿਸ ਨੂੰ ਭਾਰਤ ਦੇ ਨਿਜੀ ਖੇਤਰ ਨੇ ਤਿਆਰ ਕੀਤਾ ਹੈ।
--  ਇਹ ਤੋਪ ਤਿੰਨ ਮਿੰਟਾਂ `ਚ 15 ਰਾਊਂਡ ਦੀ ਭਿਆਨਕ ਗੋਲ਼ੀਬਾਰੀ ਕਰ ਸਕਦੀ ਹੈ ਤੇ 60 ਮਿੰਟਾਂ `ਚ 60 ਰਾਊਂਡ ਦੀ ਫ਼ਾਇਰਿੰਗ ਵੀ ਕਰ ਸਕਦੀ ਹੈ।


ਐੱਮ777 ਹੋਵਿਤਜ਼ਰ ਤੋਪ ਦੀਆਂ ਖ਼ਾਸੀਅਤਾਂ
--  ਇਹ ਤੋਪ ਵੀ 30 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ।
--  ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਹੈਲੀਕਾਪਟਰ ਤੇ ਹਵਾਈ ਜਹਾਜ਼ ਦੇ ਮਾਧਿਅਮ ਰਾਹੀਂ ਮਨਚਾਹੀ ਥਾਂ `ਤੇ ਲਿਜਾਇਆ ਜਾ ਸਕਦਾ ਹੈ।
--  ਇਸ ਵੇਲੇ ਇਸ ਤੋਪ ਦੀ ਵਰਤੋਂ ਅਮਰੀਕਾ, ਆਸਟਰੇਲੀਆ ਤੇ ਕੈਨੇਡਾ ਜਿਹੇ ਦੇਸ਼ ਕਰ ਰਹੇ ਹਨ।


ਕੌਮਾਂਤਰੀ ਸਰਹੱਦਾਂ `ਤੇ ਪਾਕਿਸਤਾਨ ਤੇ ਚੀਨ ਵੱਲੋਂ ਮਿਲ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਹਿਸ ਤੋਪ ਦੀ ਜ਼ਰੂਰਤ ਕਾਫ਼ੀ ਸਮਾਂ ਪਹਿਲਾਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਆਖ਼ਰੀ ਵਾਰ ਭਾਰਤੀ ਫ਼ੌਜ `ਚ ਬੋਫ਼ੋਰਸ ਤੋਪ ਨੂੰ ਸ਼ਾਮਲ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army got New Top Guns