ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫੌਜ ਨੇ ਪੁਲਵਾਮਾ ਐਨਕਾਊਂਟਰ 'ਚ 1 ਅੱਤਵਾਦੀ ਮਾਰਿਆ

ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਜ ਤੜਕੇ ਹੋਈ ਮੁਠਭੇੜ 'ਚ ਭਾਰਤੀ ਫੌਜ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਖਬਰ ਮੁਤਾਬਕ ਪੁਲਵਾਮਾ 'ਚ ਫੌਜ ਪੁਲਿਸ ਦੀ ਵਿਸ਼ੇਸ਼ ਮੁਹਿੰਮ ਟੀਮ ਨੇ ਬੁੱਧਵਾਰ ਨੂੰ ਦੇਰ ਰਾਤ ਅਵੰਤੀਪੋਰਾ ਦੇ ਬੋਗਾਂਮ ਕਾਕਪੋਰਾ 'ਚ ਇਕ ਸੁਰੱਖਿਆ ਨਾਕਾ ਲਗਾਇਆ।


ਇਸ ਦੌਰਾਨ ਦੂਜੇ ਪਾਸੇ ਤੋਂ ਕੁਝ ਅੱਤਵਾਦੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਅਤੇ ਸੁਰੱਖਿਆ ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ।ਇਸ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਪਰ ਕੁਝ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ। ਸੁਰੱਖਿਆ ਬਲਾਂ ਦਾ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।


ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੌਕਤ ਅਹਿਮਦ ਭੱਟ ਦੇ ਤੌਰ 'ਤੇ ਕੀਤੀ ਗਈ ਹੈ ਜੋ ਪਦਗਾਮਪੋਰਾ ਦਾ ਰਹਿਣ ਵਾਲਾ ਸੀ ਅਤੇ 2 ਅਕਤੂਬਰ ਨੂੰ ਅੱਤਵਾਦੀ ਗੁੱਟ 'ਚ ਸ਼ਾਮਿਲ ਹੋਇਆ ਸੀ


ਘਾਟੀ 'ਚ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਦੇ ਲਈ ਪ੍ਰਸ਼ਾਸ਼ਨ ਨੇ ਆਵੰਤੀਪੋਰਾ ਅਤੇ ਨੇੜੇ ਦੇ ਖੇਤਰਾਂ 'ਚ ਮੋਬਾਇਲ ਇੰਟਰਨੈੱਟ ਸਰਵਿਸ ਸਥਾਪਿਤ ਕਰ ਦਿੱਤੀ ਹੈ। ਪੁਲਮਵਾਮਾ 'ਚ ਸਥਾਨਿਕ ਲੋਕਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army killed 1 militant in Pulwama encounter