ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੌਰੀ ਖੇਤਰ `ਚ ਭਾਰਤੀ ਫ਼ੌਜ ਨੇ ਮਾਰ ਮੁਕਾਇਆ ਇੱਕ ‘ਪਾਕਿ ਘੁਸਪੈਠੀਆ`

ਰਾਜੌਰੀ ਖੇਤਰ `ਚ ਭਾਰਤੀ ਫ਼ੌਜ ਨੇ ਮਾਰ ਮੁਕਾਇਆ ਇੱਕ ‘ਪਾਕਿ ਘੁਸਪੈਠੀਆ`

ਭਾਰਤੀ ਫ਼ੌਜ ਨੇ ਅੱਜ ਬੁੱਧਵਾਰ ਨੂੰ ਰਾਜੌਰੀ ਖੇਤਰ `ਚ ਕੰਟਰੋਲ ਰੇਖਾ ਉਲੰਘ ਕੇ ਕਥਿਤ ਘੁਸਪੈਠ ਦੀ ਕੋਸਿ਼ਸ਼ ਨੂੰ ਨਾਕਾਮ ਕਰ ਦਿੱਤਾ। ਉੱਥੇ ਮੁਕਾਬਲੇ `ਚ ਇੱਕ ਘੁਸਪੈਠੀਆ ਮਾਰਿਆ ਗਿਆ।


ਇੱਕ ਫ਼ੌਜੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਰਾਜੌਰੀ ਖੇਤਰ ਵਿੱਚ ਕੁਝ ਘੁਸਪੈਠੀਏ ਜਦੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦਾ ਜਤਨ ਕਰ ਰਹੇ ਸਨ; ਤਦ ਉਨ੍ਹਾਂ ਨੂੰ ਲਲਕਾਰਿਆ ਗਿਆ। ਇਸੇ ਦੌਰਾਨ ਇਲਾਕੇ ਦੀਆਂ ਪਾਕਿਸਤਾਨੀ ਚੌਕੀਆਂ `ਤੇ ਗੋਲੀਬਾਰੀ ਸ਼ੁਰੂ ਹੋ ਗਈ। ਭਾਰਤੀ ਫ਼ੌਜ ਨੇ ਵੀ ਜਵਾਬ ਕਾਰਵਾਈ ਕੀਤੀ ਤੇ ਇੱਕ ਘੁਸਪੈਠੀਆ ਮਾਰ ਮੁਕਾਇਆ। ਉਸ ਦੀ ਲਾਸ਼ ਸਥਾਨਕ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ।


ਫ਼ੌਜੀ ਸੂਤਰਾਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਭਾਰਤੀ ਫ਼ੌਜੀ ਜਵਾਨਾਂ ਨੇ ਕੇਰੀ ਸਬ ਸੈਕਟਰ ਵੱਲ ਵਧਦਿਆਂ ਵੇਖਿਆ ਗਿਆ ਸੀ। ਉੱਥੇ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ ਤੇ ਇੱਕ ਘੁਸਪੈਠੀਆ ਮਕਬੂਜ਼ਾ ਕਸ਼ਮੀਰ ਵੱਲ ਨੱਸਣ `ਚ ਕਾਮਯਾਬ ਹੋ ਗਿਆ।


ਅੱਜ ਬੁੱਧਵਾਰ ਦੇਰ ਸ਼ਾਮੀਂ ਮਾਰੇ ਗਏ ਘੁਸਪੈਠੀਏ ਦੀ ਲਾਸ਼ ਪੁੰਛ `ਚ ਚੱਕਾਂ ਦਾ ਬਾਗ਼ ਸਰਹੱਦ `ਤੇ ਪਾਕਿਸਤਾਨੀ ਫ਼ੌਜੀ ਅਧਿਕਾਰੀਆਂ ਹਵਾਲੇ ਕਰ ਦਿੱਤੀ ਗਈ।


ਭਾਰਤੀ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਾਰ ਇਸ ਘੁਸਪੈਠੀਏ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਪੁੱਜ ਗਏ ਸਨ। ਉਸ ਤੋਂ ਬਾਅਦ ਪਾਕਿਸਤਾਨੀ ਫ਼ੌਜੀ ਅਧਿਕਾਰੀਆਂ ਨੇ ਭਾਰਤੀ ਫ਼ੌਜੀ ਅਧਿਕਾਰੀਆਂ ਨਾਲ ਸੰਪਰਕ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army killed an intruder in Rajouri Sector