ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਨੇ ਮੁਕਾਬਲੇ ’ਚ ਜ਼ੀਨਤ ਉਲ ਇਸਲਾਮ ਸਮੇਤ 2 ਅੱਤਵਾਦੀ ਮਾਰੇ

ਜੰਮੂ–ਕਸ਼ਮੀਰ ਦੇ ਕੁਲਗਾਮ ਚ ਸ਼ਨਿੱਚਰਵਾਰ ਨੂੰ ਭਾਰਤੀ ਫ਼ੌਜ ਨਾਲ ਮੁਕਾਬਲੇ ਚ ਖਤਰਨਾਕ ਅੱਤਵਾਦੀ ਜ਼ੀਨਤ ਉਲ ਇਸਲਾਮ ਸਮਤੇ 2 ਅੱਤਵਾਦੀ ਮਾਰੇ ਗਏ। ਇੱਕ ਅਧਿਕਾਰੀ ਮੁਤਾਬਕ ਇਹ ਅੱਤਵਾਦੀ ਫ਼ੌਜ ਵਲੋਂ ਚਲਾਈ ਗਈ ਅੱਤਵਾਦੀ ਲੱਭੋ ਅਤੇ ਮਾਰੋ ਨੀਤੀ ਤਹਿਤ ਮਾਰੇ ਗਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਉਨ੍ਹਾਂ ਦੱਸਿਆ ਕਿ ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਾਂ ਨੇ ਸੁਰੱਖਿਆ ਬਲਾਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਜਿਸਦੀ ਜਵਾਈ ਕਾਰਵਾਈ ਚ ਭਾਰਤੀ ਫ਼ੌਜ ਨੇ ਮੁੰਹ ਤੋੜ ਜਵਾਬੀ ਦਿੱਦਿਆਂ ਦੋ ਅੱਤਵਾਦੀ ਮਾਰ ਦਿੱਤੇ। ਅਧਿਕਾਰੀ ਮੁਤਾਬਕ ਮੌਕੇ ਤੋਂ ਹਥਿਆਰ ਅਤੇ ਗੋਲਾਬਾਰੂਦ ਵੀ ਬਰਾਮਦ ਕੀਤੇ ਗਏ ਹਨ।

 

ਮਾਰੇ ਗਏ ਅੱਤਵਾਦੀਆਂ ਦੀ ਪਛਾਣ ਖਤਰਨਾਕ ਅੱਤਵਾਦੀ ਜ਼ੀਨਤ ਉਲ ਇਸਲਾਮ ਜਿਹੜਾ ਕਿ ਅਲ ਬਦਰ ਅੱਤਵਾਦੀ ਗਰੁੱਪ ਨਾਲ ਜੁੜਿਆ ਹੋਇਆ ਸੀ। ਦੂਜੇ ਅੱਤਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ੀਨਤ ਇਸ ਤੋਂ ਪਹਿਲਾਂ ਹਿਜਬੁਲ ਮੁਜ਼ਾਹਿਦੀਨ ਨਾਲ ਜੁੜਿਆ ਹੋਇਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਅੱਤਵਾਦੀਆਂ ਦੇ ਮਾਰੇ ਜਾਣ ਮਗਰੋਂ ਹੀ ਇਲਾਕੇ ਚ ਸੁਰੱਖਿਆਂ ਬਲਾਂ ਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਹਿੰਸਾ ਭੜਕਦਿਆਂ ਹੀ ਪੂਰੇ ਇਲਾਕੇ ਚ ਮੋਬਾਈਲ ਤੇ ਇੰਟਰਨੈਟ ਸੇਵਾ ਠੱਪ ਕਰ ਦਿੱਤੀ ਗਈ। ਇਲਾਕੇ ਚਾਰੇ ਪਾਸੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ ਤਾਂ ਕਿਸੇ ਵੀ ਕਿਸਮ ਦੀ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian army killed two terrorists including Zeenat ul Islam in the competition