ਅਗਲੀ ਕਹਾਣੀ

ਕਸ਼ਮੀਰ `ਚ ਪਾਕਿ ਵੱਲੋਂ ਮੁੜ ਗੋਲੀਬਾਰੀ ਦੀ ਉਲੰਘਣਾ, ਭਾਰਤੀ ਫ਼ੌਜੀ ਸ਼ਹੀਦ

ਕਸ਼ਮੀਰ `ਚ ਪਾਕਿ ਵੱਲੋਂ ਮੁੜ ਗੋਲੀਬਾਰੀ ਦੀ ਉਲੰਘਣਾ, ਭਾਰਤੀ ਫ਼ੌਜੀ ਸ਼ਹੀਦ

ਜੰਮੂ-ਕਸ਼ਮੀਰ ਦੇ ਸੁੰਦਰਬਨੀ ਖੇਤਰ ਵਿੱਚ ਕੰਟਰੋਲ ਰੇਖਾ ਲਾਗੇ ਪਾਕਿਸਤਾਨ ਨੇ ਅੱਜ ਫਿਰ ਗੋਲ਼ੀਬਾਰੀ ਦੀ ਉਲੰਘਣਾ ਕੀਤੀ, ਜਿਸ ਦੌਰਾਨ ਭਾਰਤੀ ਫ਼ੌਜ ਦਾ ਇੰਕ ਜਵਾਨ ਸ਼ਹੀਦ ਹੋ ਗਿਆ। ਇਸ ਜਵਾਨ ਦੀ ਸ਼ਨਾਖ਼ਤ ਹਾਲੇ ਜੱਗ ਜ਼ਾਹਿਰ ਨਹੀਂ ਕੀਤੀ ਗਈ।


ਇੱਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਸੁੰਦਰਬਨੀ ਖੇਤਰ ਵਿੱਚ ਅੱਜ ਸਵੇਰੇ 9:45 ਵਜੇ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਭਾਰਤੀ ਫ਼ੌਜੀ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਬਾਅਦ `ਚ ਉਸ ਦੀ ਮੌਤ ਹੋ ਗਈ।


ਸ਼ੁੱਕਰਵਾਰ ਸ਼ਾਮ ਨੂੰ ਵੀ ਫ਼ੌਜ ਦੇ ਇੱਕ ਕੁਲੀ ਦੀ ਮੌਤ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਦੌਰਾਨ ਹੋ ਗਈ ਸੀ। ਉਸ ਦੀ ਸ਼ਨਾਖ਼ਤ ਦੀਪਕ ਕੁਮਾਰ ਵਜੋਂ ਹੋਈ ਹੈ। ਉਹ ਹਾਦਸਾ ਜੰਮੂ ਜਿ਼ਲ੍ਹੇ ਦੇ ਅਖਨੂਰ ਸੈਕਟਰ `ਚ ਵਾਪਰਿਆ ਸੀ।


ਬੀਤੇ ਸਤੰਬਰ ਮਹੀਨੇ ਸਾਂਬਾ ਜਿ਼ਲ੍ਹੇ `ਚ ਵੀ ਪਾਕਿਸਤਾਨ ਸਨਾਈਪਰ ਗੋਲੀਬਾਰੀ `ਚ ਬੀਐੱਸਐੱਫ਼ ਦੇ ਇੱਕ ਜਵਾਨ ਦੀ ਮੌਤ ਹੋ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian army man martyred in Pak firing