ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤੀ ਫ਼ੌਜ ਦੀ ਪਾਕਿ ਫ਼ੌਜ ਨੂੰ ਪੇਸ਼ਕਸ਼ – ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ–ਜੋ ਬਈ

​​​​​​​ਭਾਰਤੀ ਫ਼ੌਜ ਦੀ ਪਾਕਿ ਫ਼ੌਜ ਨੂੰ ਪੇਸ਼ਕਸ਼ – ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ–ਜੋ ਬਈ

ਭਾਰਤੀ ਫ਼ੌਜ ਨੇ ਅੱਜ ਤੜਕੇ ਪਾਕਿਸਤਾਨੀ ਫ਼ੌਜ ਨੂੰ ਬਾਕਾਇਦਾ ਰਸਮੀ ਪੇਸ਼ਕਸ਼ ਭੇਜ ਦਿੱਤੀ ਹੈ ਕਿ ਉਹ ਆਪਣੀਆਂ ਪੰਜ ਤੋਂ ਸੱਤ ਫ਼ੌਜੀਆਂ ਜਾਂ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਲੈ ਜਾਣ। ਕੱਲ੍ਹ ਪੰਜ ਤੋਂ ਸੱਤ ਜਣੇ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਕਰਨ ਦਾ ਜਤਨ ਕਰ ਰਹੇ ਸਨ; ਤਦ ਭਾਰਤੀ ਫ਼ੌਜ ਦੇ ਚੌਕਸ ਜਵਾਨਾਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ ਸੀ।

 

 

ਇਹ ਸਾਰੇ ਪਾਕਿਸਤਾਨੀ ‘ਬਾਰਡਰ ਐਕਸ਼ਨ ਟੀਮ’ (BAT – ਬੈਟ) ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਪਾਕਿਸਤਾਨ ਦੇ ਰੈਗੂਲਰ ਫ਼ੌਜੀ ਸਨ ਜਾਂ ਅੱਤਵਾਦੀ; ਇਹ ਹਾਲੇ ਪੱਕੇ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ।

 

 

ਭਾਰਤੀ ਫ਼ੌਜੀ ਅਧਿਕਾਰੀਆਂ ਨੇ ਅੱਜ ਪਾਕਿਸਤਾਨੀ ਫ਼ੌਜ ਨੂੰ ਸੁਨੇਹਾ ਭੇਜਿਆ ਕਿ ਉਨ੍ਹਾਂ ਦੇ ਬੰਦੇ ਆਪਣੇ ਨਾਲ ਚਿੱਟਾ ਝੰਡਾ ਲੈ ਕੇ ਭਾਰਤੀ ਸਰਹੱਦ ਵੱਲ ਵਧਣ ਤੇ ਆਪਣੇ ਸਾਥੀਆਂ ਦੀਆਂ ਉਹ ਲਾਸ਼ਾਂ ਲੈ ਜਾਣ; ਤਾਂ ਜੋ ਉਨ੍ਹਾਂ ਨੂੰ ਸਪੁਰਦ–ਏ–ਖ਼ਾਕ ਕੀਤਾ ਜਾ ਸਕੇ।

 

 

ਇਹ ਖ਼ਬਰ ਲਿਖੇ ਜਾਣ ਤੱਕ ਪਾਕਿਸਤਾਨੀ ਫ਼ੌਜ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ।

 

 

ਇਸੇ ਦੌਰਾਨ ਭਾਰਤੀ ਫ਼ੌਜੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਲਗਾਤਾਰ ਗੋਲ਼ੀਬਾਰੀ ਕਰ ਕੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਜਤਨ ਜਾਰੀ ਹਨ। ਸਨਿੱਚਰਵਾਰ ਨੂੰ ਕੇਰਨ ਸੈਕਟਰ ਦੀ ਇੱਕ ਚੌਕੀ ਉੱਤੇ ਇਹ BAT ਹਮਲਾ ਕਰਵਾਇਆ ਗਿਆ ਸੀ; ਜਿਸ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ।

 

 

ਭਾਰਤੀ ਫ਼ੌਜ ਨੇ ਡ੍ਰੋਨ ਰਾਹੀਂ ਤਸਵੀਰਾਂ ਵੀ ਖਿੱਚੀਆਂ ਸਨ। ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਉੱਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰ ਭਾਰਤੀ ਫ਼ੌਜੀ ਜਵਾਨ ਉਸ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦੇ ਰਹੇ ਹਨ। ਪਿਛਲੇ 36 ਘੰਟਿਆਂ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਅੰਦਰ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army offers to Pakistani Army Take away your companions bodies