ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਇੱਕ ਆਵਾਜ਼ ’ਤੇ ਕਾਰਵਾਈ ਲਈ ਤਿਆਰ: ਬਿਪਿਨ ਰਾਵਤ

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਸਿਰਫ ਇੱਕ ਆਵਾਜ਼ ਤੇ ਕਾਰਵਾਈ ਲਈ ਤਿਆਰ ਹੈ ਅਤੇ ਹੁਣ ਕਦੇ ਅਜਿਹੇ ਹਾਲਾਤ ਪੈਦਾ ਨਹੀਂ ਹੋਣਗੇ ਜਦੋਂ ਫ਼ੌਜ 26-11 ਵਰਗੇ ਵੱਡੇ ਅੱਤਵਾਦੀ ਹਮਲੇ ਦਾ ਮੁਕਾਬਲਾ ਨਾ ਕਰ ਸਕੇ। ਰਾਵਤ ਨੇ ਕਿਹਾ ਕਿ ਫ਼ੌਜ ਹੁਣ ਸਰਕਾਰ ਤੋਂ ਮਿਲੇ ਹੁਕਮਾਂ ਦੇ ਆਧਾਰ ਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ।

 

ਇੰਡੀਆ ਟੂਡੇ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵੀਊ ਚ ਰਾਵਤ ਨੇ ਕਿਹਾ ਕਿ ਜੇਕਰ ਸਾਨੂੰ ਕੋਈ ਕਾਰਵਾਈ ਕਰਨ ਨੂੰ ਕਿਹਾ ਗਿਆ ਤਾਂ ਅਸੀਂ ਤਿਆਰ ਹਾਂ ਅਤੇ ਸਾਡੇ ਕੋਲ ਕਾਬਲਿਅਤ ਹੈ। ਅਜਿਹੇ ਚ ਕਦੇ ਵੀ ਅਜਿਹੀ ਕੋਈ ਸਥਿਤੀ ਨਹੀਂ ਹੋਵੇਗੀ ਕਿ ਜਿੱਥੇ ਤੁਹਾਡੇ ਕੋਲ ਵੱਡੇ ਅੱਤਵਾਦੀ ਹਮਲਿਆਂ ਤੋਂ ਨਜਿੱਠਣ ਦਾ ਰਸਤਾ ਨਾ ਹੋਵੇ। ਰਾਵਤ 26-11 ਵਰਗੇ ਕਿਸੇ ਵੱਡੇ ਹਮਲੇ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।

 

ਕਸ਼ਮੀਰ ਦੀ ਘਾਟੀ ਚ ਜਵਾਨਾਂ ਦੇ ਸਿਰ ਕੱਟਣ ਦੀਆਂ ਘਟਨਾਵਾਂ ਸਬੰਧੀ ਰਾਵਤ ਨੇ ਕਿਹਾ ਕਿ ਪਿਛਲੇ ਡੇਢ ਸਾਲ ਚ ਅੱਤਵਾਦੀਆਂ ਨੇ ਪੁਲਿਸ ਮੁਲਾ਼ਜਮਾਂ ਨੂੰ ਨਿਸ਼ਾਨਾ ਬਣਾਇਆ ਹੈ, ਪੰਚਾਇਤ ਮੈਂਬਰਾਂ ਦੇ ਮਕਾਨ ਅਤੇ ਸਕੂਲ ਭਵਨ ਸਾੜੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian army ready for action on a sound Bipin Rawat