ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸਰਹੱਦ ’ਤੇ ਤਾਇਨਾਤ ਹੋਵੇਗਾ ਭਾਰਤੀ ਫ਼ੌਜ ਦਾ ਪਹਿਲਾ IBG

ਪਾਕਿ ਸਰਹੱਦ ’ਤੇ ਤਾਇਨਾਤ ਹੋਵੇਗਾ ਭਾਰਤੀ ਫ਼ੌਜ ਦਾ ਪਹਿਲਾ IBG

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ 3,323 ਕਿਲੋਮੀਟਰ ਲੰਮੀ ਭਾਰਤ–ਪਾਕਿਸਤਾਨ ਸਰਹੱਦ ਉੱਤੇ ਹਾਲਾਤ ਕੁਝ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ ਭਾਰਤੀ ਥਲ ਸੈਨਾ ਇਸੇ ਕੌਮਾਂਤਰੀ ਸਰਹੱਦ ’ਤੇ ਆਪਣਾ ਪਹਿਲਾ ‘ਸੰਗਠਤ ਜੰਗੀ ਸਮੂਹ’ (IBG – ਇੰਟੈਗ੍ਰੈਟਡ ਬੈਟਲ ਗਰੁੱਪ) ਤਾਇਨਾਤ ਕਰਨ ਜਾ ਰਹੀ ਹੈ। ਇਹ ਸਮੂਹ ਇਸ ਵਰ੍ਹੇ ਦੇ ਅੰਤ ਤੱਕ ਤਾਇਨਾਤ ਹੋ ਜਾਵੇਗਾ। ਇਹ ਜਾਣਕਾਰੀ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਦਿੱਤੀ।

 

 

ਜਨਰਲ ਰਾਵਤ ਨੇ ਦੱਸਿਆ ਕਿ ਪੱਛਮੀ ਤੇ ਪੂਰਬੀ ਸਰਹੱਦਾਂ ਦੀ ਰਾਖੀ ਲਈ 11 ਤੋਂ 13 IBGs ਤਾਇਨਾਤ ਕੀਤੇ ਜਾਣ ਦੀ ਯੋਜਨਾ ਹੈ। ਰੱਖਿਆ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼ ਦੇ ਯੋਲ ਵਿਖੇ ਸਥਿਤ IX ਕੋਰ ਦੇ ਪੁਨਰਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਸ ਵਿੱਚੋਂ ਹੀ ਪੱਛਮੀ ਸਰਹੱਦ ’ਤੇ IBGs ਦੀ ਤਾਇਨਾਤੀ ਹੋਣੀ ਹੈ।

 

 

IX ਕੋਰ ਦੀ ਸਥਾਪਨਾ ਸਾਲ 2009 ਦੌਰਾਨ ਹੋਈ ਸੀ ਤੇ ਇਹ ਫ਼ੌਜ ਦੀ ਸਭ ਤੋਂ ਨਵੀਂ ਤੇ ਤਾਜ਼ਾ ਕੋਰ ਹੈ। ਇਸ ਵੇਲੇ ਇਹ ਹਰਿਆਣਾ ਸਥਿਤ ਪੱਛਮੀ ਫ਼ੌਜੀ ਕਮਾਂਡ ਦੇ ਹੈੱਡਕੁਆਰਟਰਜ਼ ਚੰਡੀਮੰਦਰ ਵਿਖੇ ਤਾਇਨਾਤ ਹੈ।

 

 

ਥਲ ਸੈਨਾ ਦੇ ਇਹ ਸਭ ਤੋਂ ਵੱਡੇ ਪੁਨਰਗਠਨਾਂ ਵਿੱਚੋਂ ਇੱਕ ਹੋਵੇਗੀ ਅਤੇ ਜਨਰਲ ਰਾਵਤ ਦੀ ਇਸ ਵਿੱਚ ਮੁੱਖ ਭੂਮਿਕਾ ਹੈ।

 

 

ਜਨਰਲ ਰਾਵਤ ਨੇ ਦੱਸਿਆ ਕਿ ਭਾਰਤੀ ਥਲ ਸੈਨਾ ਦੀ ਜੰਗੀ ਸਮਰੱਥਾ ਦਾ ਪੁਨਰਗਠਨ ਹਰੇਕ ਸੈਕਟਰ ਦੇ ਹਿਸਾਬ ਬਹੁਤ ਸੋਚ–ਸਮਝ ਕੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੰਮੂ–ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਅਜਿਹਾ ਪੁਨਰਗਠਨ ਸਭ ਤੋਂ ਪਹਿਲਾਂ ਹੋਵੇਗਾ ਤੇ ਬਾਕੀ ਥਾਵਾਂ ਉੱਤੇ ਅਜਿਹੀ ਤਾਇਨਾਤੀ ਬਾਅਦ ’ਚ ਹੋਵੇਗੀ।

 

 

ਰਵਾਇਤੀ ਜੰਗੀ ਫ਼ੌਜੀ ਇਕਾਈਆਂ ਦੇ ਮੁਕਾਬਲੇ ਥਲ ਸੈਨਾ ਦੀ ਹਰੇਕ ਕੋਰ ਵਿੱਚ ਘੱਟੋ–ਘੱਟ ਤਿੰਨ ਬ੍ਰਿਗੇਡ ਹੋਣਗੇ। IBGs ਛੋਟੇ ਤੇ ਸਵੈ–ਨਿਰਭਰ ਹੋਣਗੇ। ਉਨ੍ਹਾਂ ਨੂੰ ਹਵਾਈ ਤਾਕਤ ਵੀ ਮਿਲੇਗੀ ਤੇ ਫ਼ੌਜੀ ਅਸਲਾ ਵੀ ਪੂਰੀ ਤਰ੍ਹਾਂ ਮੁਹੱਈਆ ਹੋਵੇਗਾ। ਇੱਕ IBG ਵਿੱਚ 6 ਤੋਂ 8 ਬਟਾਲੀਅਨਾਂ ਹੋਣਗੀਆਂ ਤੇ ਇਹ ਹਰੇਕ ਖੇਤਰ ਉੱਤੇ ਨਿਰਭਰ ਹੋਵੇਗਾ। ਇੱਕ IBG ਵਿੱਚ 20,000 ਤੋਂ 25,000 ਤੱਕ ਜਵਾਨ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army s first IBG to be deployed on Pak Frontier