ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨ੍ਹਾਂ ਤਿੰਨਾਂ ’ਚੋਂ ਕੋਈ ਬਣੇਗਾ ਭਾਰਤੀ ਫ਼ੌਜ ਦਾ ਨਵਾਂ ਜਰਨੈਲ

ਇਨ੍ਹਾਂ ਤਿੰਨਾਂ ’ਚੋਂ ਕੋਈ ਬਣੇਗਾ ਭਾਰਤੀ ਫ਼ੌਜ ਦਾ ਨਵਾਂ ਜਰਨੈਲ

ਭਾਰਤੀ ਥਲ–ਸੈਨਾ ਮੁਖੀ ਜਨਰਲ ਬਿਪਿਨ ਰਾਵਤ 31 ਦਸੰਬਰ ਨੂੰ ਸੇਵਾ–ਮੁਕਤ ਹੋ ਜਾਣਗੇ। ਇਸੇ ਲਈ ਹੁਣ ਉਨ੍ਹਾਂ ਦੇ ਜਾਨਸ਼ੀਨ (ਉੱਤਰ–ਅਧਿਕਾਰੀ) ਭਾਵ ਨਵੇਂ ਥਲ–ਸੈਨਾ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਫ਼ੌਜ ਮੁਖੀ ਦੀ ਦੌੜ ਵਿੱਚ ਇਸ ਵੇਲੇ ਲੈਫ਼ਟੀਨੈਂਟ ਜਨਰਲ ਐੱਮਐੱਮ ਨਰਾਵਨੇ, ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਤੇ ਲੈਫ਼ਟੀਨੈਂਟ ਜਨਰਲ ਐੱਸਕੇ ਸੈਣੀ ਸਭ ਤੋਂ ਅੱਗੇ ਚੱਲ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਮੌਜੂਦਾ ਥਲ–ਸੈਨਾ ਮੁਖੀ ਦੇ ਸੇਵਾ–ਮੁਕਤ ਹੋਣ ਤੋਂ ਚਾਰ ਪੰਜ ਮਹੀਨੇ ਪਹਿਲਾਂ ਹੀ ਨਵੇਂ ਥਲ ਸੈਨਾ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਮਾਮਲੇ ’ਚ ਰੱਖਿਆ ਮੰਤਰਾਲੇ ਦਾ ਕੋਈ ਬਹੁਤਾ ਦਖ਼ਲ ਨਹੀਂ ਹੁੰਦਾ।

 

 

ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਬਾਰੇ ਆਖ਼ਰੀ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੈਬਿਨੇਟ ਦੀ ਨਿਯੁਕਤੀ–ਕਮੇਟੀ ਹੀ ਲਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਇਕੱਲੇ ਅਜਿਹੇ ਮੰਤਰੀ ਹਨ, ਜੋ ਇਸ ਨਿਯੁਕਤੀ–ਕਮੇਟੀ ਵਿੱਚ ਸ਼ਾਮਲ ਹਨ।

 

 

ਪਹਿਲਾਂ ਨਵੇਂ ਥਲ–ਸੈਨਾ ਮੁਖੀ ਦੀ ਚੋਣ ਦਾ ਐਲਾਨ ਮੌਜੂਦਾ ਥਲ–ਸੈਨਾ ਮੁਖੀ ਦੇ ਸੇਵਾ–ਮੁਕਤ ਹੋਣ ਤੋਂ ਇੱਕ ਮਹੀਨਾ ਪਹਿਲਾਂ ਜਾਂ 45 ਦਿਨ ਪਹਿਲਾਂ ਹੁੰਦਾ ਸੀ ਪਰ ਹੁਣ ਇਹ ਧਾਰਨਾ ਬਦਲ ਗਈ ਹੈ। ਹੁਣ ਜਦੋਂ ਪਾਕਿਸਤਾਨ ਤੇ ਭਾਰਤ ਵਿਚਾਲੇ ਹਾਲਾਤ ਤਣਾਅਪੂਰਨ ਹਨ ਤੇ ਮੌਜੂਦਾ ਥਲ–ਸੈਨਾ ਮੁਖੀ ਸੇਵਾ–ਮੁਕਤ ਹੋਣ ਵਾਲੇ ਹਨ – ਅਜਿਹੇ ਹਾਲਾਤ ਵਿੱਚ ਹੁਣੇ ਤੋਂ ਹੀ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

 

 

ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਦੇ ਬਾਅਦ ਤੋਂ ਹੀ ਪਾਕਿਸਤਾਨ ਕੁਝ ਘਬਰਾਇਆ ਹੋਇਆ ਹੈ ਤੇ ਸਰਹੱਦ ਪਾਰ ਤੋਂ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। ਕੱਲ੍ਹ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ ਸੁਰੱਖਿਆ ਬਲ ਸਰਹੱਦ ਪਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ।

 

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਬਾਲਾਕੋਟ ’ਚ ਆਪਣੇ ਅੱਤਵਾਦੀ ਕੈਂ ਮੁੜ ਸਰਗਰਮ ਕਰ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian army s new chief will be out of these three