ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰ ਰਹੇ 3 ਪਾਕਿ ਫ਼ੌਜੀ ਮਾਰੇ

ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਕੋਲ ਪੰਜ ਭਾਰਤੀ ਸੈਨਿਕਾਂ ਨੂੰ ਮਾਰੇ ਜਾਣ ਦੇ ਪਾਕਿਸਤਾਨੀ ਫੌਜ ਦੇ ਦਾਅਵੇ ਨੂੰ ਮਨਘੜ੍ਹਤ ਕਰਾਰ ਦਿੱਤਾ। ਇਸ ਦੇ ਉਲਟ, ਪਾਕਿਸਤਾਨ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਦੇ ਜਵਾਬ ਵਿੱਚ ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਤਿੰਨ ਪਾਕਿ ਸੈਨਿਕ ਮਾਰੇ ਗਏ ਹਨ।

 

ਸੂਤਰਾਂ ਨੇ ਦੱਸਿਆ ਜਾਣਕਾਰੀ ਦਿੱਤੀ। ਉੜੀ ਅਤੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ।

 

 

 

ਪਾਕਿਸਤਾਨ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਹੋਇਆ ਹੈ। ਇਸ ਕੋਸ਼ਿਸ਼ ਵਿੱਚ ਪਾਕਿਸਤਾਨੀ ਫੌਜ ਇਨ੍ਹਾਂ ਘੁਸਪੈਠੀਆਂ ਦੀ ਪੂਰੀ ਮਦਦ ਕਰ ਰਹੀ ਹੈ। ਪਾਕਿ ਫੌਜ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ ਅਤੇ ਘੁਸਪੈਠੀਆਂ ਨੂੰ ਕਵਰ ਦਿੱਤਾ ਜਾ ਰਿਹਾ ਹੈ।

 

ਇਸ ਦੇ ਮੱਦੇਨਜ਼ਰ ਭਾਰਤੀ ਫੌਜ ਚੌਕਸ ਹੈ ਅਤੇ ਫੌਜ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀ ਹੈ। ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਦੱਸਿਆ।

 

ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਭਾਰਤੀ ਫੌਜ ਨੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਘੁਸਪੈਠ ਕਰਨ ਦੀ ਇਸ ਕੋਸ਼ਿਸ਼ ਵਿੱਚ ਪਾਕਿ ਸੈਨਾ ਨੇ ਵੀ ਘੁਸਪੈਠੀਏ ਦੀ ਮਦਦ ਕੀਤੀ ਸੀ।

 

ਘੁਸਪੈਠ ਦੀ ਕੋਸ਼ਿਸ਼ ਦੌਰਾਨ ਪਾਕਿ ਸੈਨਾ ਦੀ ਚੌਕੀ ਤੋਂ ਭਾਰੀ ਫਾਇਰਿੰਗ ਹੋਈ ਸੀ। ਸੈਨਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army shoots down three Pakistani soldiers in response of Pakistan continuous ceasefire violation