ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਫੌਜ ਪਾਕਿਸਤਾਨ ਨਾਲ ਰਵਾਇਤੀ ਜੰਗ ਲਈ ਤਿਆਰ ਸੀ। ਹਵਾਈ ਹਮਲੇ ਤੋਂ ਬਾਅਦ ਆਰਮੀ ਚੀਫ ਜਨਰਲ ਵਿਪਨ ਰਾਵਤ ਨੇ ਸਰਕਾਰ ਦੇ ਪ੍ਰਮੁੱਖ ਲੋਕਾਂ ਨੂੰ ਇਹ ਦੱਸਿਆ ਸੀ। ਫੌਜ ਦੇ ਚੋਟੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਨੇ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਨਾਲ ਰਵਾਇਤੀ ਲੜਾਈ ਲਈ ਤਿਆਰ ਸੀ ਤੇ ਇਸ ਚ ਪਾਕਿਸਤਾਨੀ ਸਰਹੱਦ ਦੇ ਅੰਦਰ ਜਾਣਾ ਵੀ ਸ਼ਾਮਲ ਸੀ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਸਰਕਾਰ ਹਵਾਈ ਹਮਲੇ ਕਰਨ ਸਮੇਤ ਕਈ ਵਿਕਲਪਾਂ 'ਤੇ ਵਿਚਾਰ ਕਰ ਰਹੀ ਸੀ ਤਾਂ ਫੌਜ ਮੁਖੀ ਨੇ ਸਰਕਾਰ ਨੂੰ ਆਪਣੀ ਫੋਰਸ ਦੀਆਂ ਤਿਆਰੀਆਂ ਬਾਰੇ ਦੱਸਿਆ।
ਸੂਤਰਾਂ ਨੇ ਦੱਸਿਆ ਕਿ ਸੇਵਾਮੁਕਤ ਫੌਜੀ ਅਧਿਕਾਰੀਆਂ ਦੇ ਸਮੂਹ ਨਾਲ ਬੰਦ ਦਰਵਾਜ਼ੇ ਨਾਲ ਹੋਈ ਗੱਲਬਾਤ ਦੌਰਾਨ ਜਨਰਲ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਵਲੋਂ ਕਿਸੇ ਵੀ ਹਮਲੇ ਦਾ ਮੁਕਾਬਲਾ ਕਰਨ ਲਈ ਇਹ ਜੰਗੀ ਰੂਪ ਤਿਆਰ ਹੈ।
ਜਨਰਲ ਰਾਵਤ ਦੀ ਟਿੱਪਣੀ ਦੀ ਵਿਆਖਿਆ ਕਰਦਿਆਂ ਇਕ ਫ਼ੌਜੀ ਅਫ਼ਸਰ ਨੇ ਕਿਹਾ ਕਿ ਫ਼ੌਜ ਮੁਖੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਫ਼ੌਜ ਜੰਗ ਨੂੰ ਪਾਕਿਸਤਾਨੀ ਸਰਹੱਦ 'ਚ ਲਿਜਾਣ ਲਈ ਤਿਆਰ ਸੀ।
ਸੂਤਰਾਂ ਨੇ ਦੱਸਿਆ ਕਿ ਸਤੰਬਰ 2016 ਚ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ 11,000 ਕਰੋੜ ਰੁਪਏ ਦੇ ਆਰਡਨੈਂਸ ਖਰੀਦ ਸਮਝੌਤੇ ਨੂੰ ਅੰਤਮ ਰੂਪ ਦੇ ਦਿੱਤਾ ਸੀ ਤੇ ਫ਼ੌਜ ਨੂੰ ਇਸ ਸਮਝੌਤੇ ਚ ਪਹਿਲਾਂ ਹੀ ਇਸ ਦਾ 95 ਪ੍ਰਤੀਸ਼ਤ ਹਿੱਸਾ ਮਿਲ ਚੁੱਕਾ ਹੈ।
.