ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਬੈਂਕ ਸਿਰਫ਼ 1 ਲੱਖ ਰੁਪਏ ਤੱਕ ਦੀ ਜਮ੍ਹਾ–ਰਕਮ ਲਈ ਜ਼ਿੰਮੇਵਾਰ

ਭਾਰਤੀ ਬੈਂਕ ਸਿਰਫ਼ 1 ਲੱਖ ਰੁਪਏ ਤੱਕ ਦੀ ਜਮ੍ਹਾ–ਰਕਮ ਲਈ ਜ਼ਿੰਮੇਵਾਰ

ਪੰਜਾਬ ਐਂਡ ਮਹਾਰਾਸ਼ਟਰ ਕੋ–ਆਪ੍ਰੇਟਿਵ ਬੈਂਕ (PMC Bank) ’ਚ ਹੋਏ 4,500 ਕਰੋੜ ਰੁਪਏ ਤੋਂ ਵੀ ਵੱਧ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਦੇ ਚਾਰ ਖਾਤਾ–ਧਾਰਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਹੁਣ ਪ੍ਰਾਈਵੇਟ ਬੈਂਕ ਖ਼ਾਸ ਤੌਰ ’ਤੇ ਚੌਕਸ ਹੋ ਗਏ ਹਨ। ਬੈਂਕਾਂ ਨੇ ਗਾਹਕਾਂ ਦੀ ਪਾਸਬੁੱਕ ਉੱਤੇ ਇਸ ਬਾਰੇ ਜਾਣਕਾਰੀ ਚਿਪਕਾਉਣੀ ਸ਼ੁਰੂ ਕਰ ਦਿੱਤੀ ਹੈ।

 

 

ਐੱਚਡੀਐੱਫ਼ਸੀ (HDFC) ਬੈਂਕ ਨੇ ਇਹ ਸ਼ੁਰੂਆਤ ਕਰ ਦਿੱਤੀ ਹੈ। ਬੈਂਕਾਂ ਨੇ ਹੁਣ ਖਾਤਾਧਾਰਕਾਂ ਦੀ ਪਾਸਬੁੱਕ ਉੱਤੇ DICGC ਦੇ ਨਿਯਮ ਦਾ ਹਵਾਲਾ ਦੇ ਕੇ ਕਿਸੇ ਵੀ ਖਾਤੇ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਦੀ ਜ਼ਿੰਮੇਵਾਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਨਿਯਮ ਬਾਰੇ ਗਾਹਕਾਂ ਨੂੰ ਜਾਣਕਾਰੀ ਦੇਣ ਦੀ ਸ਼ੁਰੂਆਤ HDFC ਬੈਂਕ ਨੇ ਕੀਤੀ ਹੈ।

 

 

ਇਸ ਬੈਂਕ ਨੇ ਖਾਤਾ–ਧਾਰਕਾਂ ਦੀ ਪਾਸਬੁੱਕ ’ਤੇ ਡਿਸਕਲੇਮਰ (ਦਾਅਵਾ–ਤਿਆਗ) ਦੇ ਤੌਰ ’ਤੇ ਲਿਖਿਆ ਹੈ ਕਿ ਖਾਤਾ–ਧਾਰਕਾਂ ਵੱਲੋਂ ਜਮ੍ਹਾ ਕੀਤੀ ਗਈ ਰਕਮ DICGC (ਡਿਪਾਜ਼ਿਟ ਇੰਸ਼ਯੋਰੈਂਸ ਐ਼ਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ) ਕੋਲ ਬੀਮਾਕ੍ਰਿਤ ਹੈ। ਇਸ ਲਈ ਜੇ ਕਿਤੇ ਬੈਂਕ ਦਾ ਲਿਕੁਇਡੇਸ਼ਨ (ਬੰਦ) ਹੁੰਦਾ ਹੈ; ਤਾਂ DICGC ਖਾਤਾ–ਧਾਰਕਾ ਦੀ ਰਕਮ ਦੇਣ ਲਈ ਜ਼ਿੰਮੇਵਾਰ ਹੈ। ਖਾਤਾ–ਧਾਰਕਾਂ ਦੇ 1 ਲੱਖ ਰੁਪਏ ਤੱਕ ਦੀ ਰਕਮ ਲਈ ਬੈਂਕ ਜ਼ਿੰਮੇਵਾਰ ਹੈ।

ਭਾਰਤੀ ਬੈਂਕ ਸਿਰਫ਼ 1 ਲੱਖ ਰੁਪਏ ਤੱਕ ਦੀ ਜਮ੍ਹਾ–ਰਕਮ ਲਈ ਜ਼ਿੰਮੇਵਾਰ

 

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਐਂਡ ਮਹਾਰਾਸ਼ਟਰ ਕੋ–ਆਪ੍ਰੇਟਿਵ ਬੈਂਕ ਵਿੱਚ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਖਾਤਾ–ਧਾਰਕ ਆਪਣੇ ਹੀ ਪੈਸੇ ਲੈਣ ਲਈ ਪਰੇਸ਼ਾਨ ਘੁੰਮ ਰਹੇ ਹਨ। ਪਹਿਲਾਂ–ਪਹਿਲ ਤਾਂ ਬੈਂਕ ਦੇ ਖਾਤਾ–ਧਾਰਕਾਂ ਉੱਤੇ ਛੇ ਮਹੀਨਿਆਂ ਵਿੱਚ ਸਿਰਫ਼ 10 ਹਜ਼ਾਰ ਰੁਪਏ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਇਹ ਰਕਮ ਵਧਾ ਕੇ ਛੇ ਮਹੀਨਿਆਂ ਲਈ 40,000 ਰੁਪਏ ਕਰ ਦਿੱਤੀ ਗਈ ਹੈ।

 

 

ਪਰ ਘੁਟਾਲੇ ਤੋਂ ਬਾਅਦ ਹਜ਼ਾਰਾਂ ਖਾਤਾ–ਧਾਰਕਾਂ ਦੇ ਪੈਸੇ ਇਸ ਬੈਂਕ ਵਿੱਚ ਫਸ ਗਏ ਹਨ। ਇੱਥੇ ਵਰਨਣਯੋਗ ਹੈ ਕਿ DICGC ਅਸਲ ਵਿੱਚ RBI (ਭਾਰਤੀ ਰਿਜ਼ਰਵ ਬੈਂਕ) ਦੀ ਸਹਿਯੋਗੀ ਸੰਸਥਾ ਹੈ ਤੇ ਦੇਸ਼ ਦੇ ਸਾਰੇ ਕਮਰਸ਼ੀਅਲ ਬੈਂਕ ਅਤੇ ਕੋ–ਆਪ੍ਰੇਟਿਵ ਬੈਂਕਾਂ ਵਿੱਚ ਜਮ੍ਹਾ ਹੋਣ ਵਾਲੀ ਰਕਮ ਦਾ ਬੀਮਾ DICGC ਕੋਲ ਹੁੰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Banks only responsible for Rs 1 lakh deposit money