ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਲੜਕਾ ਤੇ ਪਾਕਿ ਲੜਕੀ ਨੇ ਵਿਆਹ ਕਰਵਾਕੇ ਦਿੱਤਾ ਦਿਲਾਂ ਦੀ ਸਾਂਝ ਦਾ ਸੁਨੇਹਾ

ਭਾਰਤੀ ਲੜਕਾ ਤੇ ਪਾਕਿ ਲੜਕੀ ਨੇ ਵਿਆਹ ਕਰਵਾਕੇ ਦਿੱਤਾ ਦਿਲਾਂ ਦੀ ਸਾਂਝ ਦਾ ਸੁਨੇਹਾ

ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦਾਂ ਉਤੇ ਤਣਾਅ ਚੱਲਣ ਦੇ ਬਾਵਜੂਦ ਅੱਜ ਅੰਬਾਲਾ (ਹਰਿਆਣਾ) ਦੇ ਇਕ 33 ਸਾਲਾ ਨੌਜਵਾਨ ਨੇ ਪਾਕਿਸਤਾਨ ਦੇ ਸਿਆਲਕੋਟ ਦੀ ਲੜਕੀ ਨਾਲ ਵਿਆਹ ਕਰਵਾਕੇ ਦਿਲਾਂ ਦੀ ਸਾਂਝ ਦਾ ਸੁਨੇਹਾ ਦਿੱਤਾ।

 

ਅੰਬਾਲਾ ਦੇ ਪਰਵਿੰਦਰ ਸਿੰਘ ਜੋ  ਟੈਲੀਕਾਮ ਠੇਕੇਦਾਰ ਹਨ ਨੇ ਅੱਜ ਪਟਿਆਲਾ ਵਿਚ ਫਾਟਕ ਨੰਬਰ 22 ਦੇ ਨੇੜੇ ਖੇਲ ਸਾਹਿਬ ਗੁਰਦੁਆਰੇ ਵਿਚ ਸਿੱਖ ਰਿਵਾਇਤਾਂ ਅਨੁਸਾਰ ਪਾਕਿਸਤਾਨ ਦੇ ਰਹਿਣ ਵਾਲੀ ਕਿਰਨ ਸਰਜੀਤ ਕੌਰ ਚੀਮਾ (27) ਨਾਲ ਵਿਆਹ ਕਰਵਾ ਲਿਆ।  ਸਰਜੀਤ ਆਪਣੇ ਪਰਿਵਾਰ ਸਮੇਤ ਵੀਰਵਾਰ ਨੂੰ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਪਹੁੰਚੀ ਹੈ।

 

ਕਿਰਨ ਸਰਜੀਤ ਕੌਰ ਚੀਮਾ ਦੋ ਸਾਲ ਪਹਿਲਾਂ 2016 ਵਿਚ ਜਦੋਂ ਆਪਣੇ ਦੂਰ ਦੇ ਰਿਸਤੇਦਾਰ ਕੋਲ ਸਮਾਣਾ (ਪਟਿਆਲਾ) ਵਿਚ ਆਈ ਸੀ, ਉਦੋਂ ਤੋਂ ਉਸ ਨਾਲ ਮੰਗਣੀ ਹੋਈ ਸੀ।

 

ਤਿੰਨ ਭੈਣਾਂ ਦੇ ਭਰਾ ਪਰਵਿੰਦਰ ਸਿੰਘ ਨੇ ਕਿਹਾ ਕਿ ਉਹ ਸਰਜੀਤ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ।  ਉਨ੍ਹਾਂ ਦੱਸਿਆ ਕਿ ਸਰਜੀਤ ਦਾ ਪਰਿਵਾਰ ਉਸਦੀ ਚਾਚੀ ਦੇ ਦੂਰ ਦੇ ਰਿਸ਼ਤੇਦਾਰ ਹਨ, ਜੋ 1947 ਵਿਚ ਦੇਸ਼ ਦੀ ਵੰਡ ਸਮੇਂ ਸਿਆਲਕੋਟ ਰਹਿ ਗਏ ਸਨ।

 

ਉਨ੍ਹਾਂ ਕਿਹਾ ਕਿ ਜਦੋਂ ਉਹ 2014 ਵਿਚ ਭਾਰਤ ਆਈ ਸੀ ਤਾਂ ਉਸਨੂੰ ਪਹਿਲੀ ਵਾਰ ਮਿਲਿਆ ਸੀ।  ਉਸ ਤੋਂ ਦੋ ਸਾਲ ਬਾਅਦ ਜਦੋਂ ਮੈਂ ਉਸ ਨਾਲ ਵਿਆਹ ਕਰਾਉਣ ਸਬੰਧੀ ਇੱਛਾ ਪ੍ਰਗਟਾਈ ਤਾਂ ਦੋਵੇਂ ਪਰਿਵਾਰ ਸਹਿਮਤ ਹੋ ਗਏ।

 

ਉਨ੍ਹਾਂ ਦੱਸਿਆ ਕਿ ਕਿਰਨ ਸਰਜੀਤ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਦੋ ਵਾਰ ਪਾਕਿਸਤਾਨ ਦਾ ਵੀਜਾ ਸਾਂਪਸਰ ਕੀਤਾ ਗਿਆ, ਪ੍ਰੰਤੂ ਉਨ੍ਹਾਂ ਨੂੰ ਨਹੀਂ ਮਿਲਿਆ।

 

ਪਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਲਈ 45 ਦਿਨ ਦਾ ਵੀਜ਼ਾ ਮਿਲਿਆ ਹੈ ਅਤੇ ਮੈਂ ਇਸ ਨੂੰ ਵਿਆਹ ਤੋਂ ਬਾਅਦ ਵਧਾਉਣ ਲਈ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ।  ਉਨ੍ਹਾਂ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਅੰਬਾਲਾਂ ਵਿਚ ਰਹਿਣ ਲਈ ਵੀਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਇਕੱਠੇ ਰਹਿ ਸਕੀਏ ਜਾਂ ਫਿਰ ਪਟਿਆਲਾ ਵਿਚ ਕਿਰਾਏ ਦੇ ਮਕਾਨ ਉਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian boy and Pakistani girl married