ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੱਖਿਆ ਮਾਹਿਰ ਇੱਕਮਤ, ਕਿਹਾ ਪਾਕਿ ਨੂੰ ਸਬਕ ਸਿਖਾਉਣਾ ਜ਼ਰੂਰੀ

ਪੁਲਵਾਮਾ ਹਮਲੇ ਵਾਲੀ ਥਾਂ ਦੀ ਫ਼ਾਈਲ ਫ਼ੋਟੋ

ਪੁਲਵਾਮਾ ਹਮਲੇ ਨੂੰ ਲੈ ਕੇ ਸਰਕਾਰ ਉੱਤੇ ਕਾਰਵਾਈ ਕਰਨ ਦੇ ਵਧਦੇ ਦਬਾਅ ਦੇ ਚੱਲਦਿਆਂ ਰੱਖਿਆ ਮਾਹਿਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕੂਟਨੀਤਕ ਤੌਰ ਉੱਤੇ ਅਲੱਗ–ਥਲੱਗ ਕਰਨ ਤੇ ਫ਼ੌਜੀ ਕਦਮ ਚੁੱਕ ਕੇ ਸਬਕ ਸਿਖਾਉਣ ਦੀ ਜ਼ਰੂਰਤ ਹੈ।

 

 

ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਦੇਸ਼ ਦੇ ਸਮੁੱਚੀ ਸਿਆਸੀ ਲੀਡਰਸ਼ਿਪ ਨੇ ਸਿਆਸੀ ਇੱਛਾ–ਸ਼ਕਤੀ ਵਿਖਾਈ ਹੈ। ਇਸ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਇਸਤੇਮਾਲ ਕਰਨ ਵਾਲੇ ਪਾਕਿਸਤਾਨ ਨੂੰ ਯਕੀਨੀ ਤੌਰ ’ਸਬਕ ਸਿਖਾਉਣਾ ਜ਼ਰੂਰੀ ਹੋ ਗਿਆ ਹੈ।

 

 

ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਕਦੋਂ ਤੇ ਕਿਵੇਂ ਇਸ ਦਾ ਜਵਾਬ ਦੇਣਾ ਹੈ। ਅਜਿਹਾ ਹੋ ਸਕਦਾ ਹੈ ਕਿ ਕਾਰਵਾਈ ਤੁਰੰਤ ਨਾ ਹੋਵੇ ਕਿਉ਼ਕਿ ਪਾਕਿਸਤਾਨ ਹਾਲੇ ਚੌਕਸ ਹੋਵੇਗਾ। ਅਜਿਹੇ ਹਾਲਾਤ ਵਿੱਚ ਕਾਰਵਾਈ ਕਰਨ ਲਈ ਥੋੜ੍ਹੀ ਉਡੀਕ ਕਰਨੀ ਪੈ ਸਕਦੀ ਹੈ।

 

 

ਉੜੀ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਵੇਲੇ ਉੱਤਰੀ ਕਮਾਂਡ ਦੇ ਕਮਾਂਡਰ ਰਹੇ ਲੈਫ਼ਟੀਨੈਂਟ ਜਨਰਲ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਉੜੀ ਹਮਲੇ ਤੋਂ ਬਾਅਦ ਸਰਜੀਕਲ ਹਮਲੇ ਹੋਏ ਸਨ। ਫ਼ੌਜੀ ਬਲਾਂ ਦੇ ਸਰਹੱਦ ਪਾਰ ਜਾ ਕੇ ਕਾਰਵਾਈ ਕਰਨ ਤੋਂ ਲੈ ਕੇ ਹਵਾਈ ਫ਼ੌਜ ਦੇ ਉਪਯੋਗ ਤੱਕ ਸਾਡੇ ਕੋਲ ਕਈ ਬਦਲ ਹਨ। ਸ਼ਰੇਆਮ ਇਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਹੈ। ਨਾਲ ਹੀ ਸਰਹੱਦ ਉੱਤੇ ਕੂਟਨੀਤਕ ਪੱਧਰ ਉੱਤੇ ਵੀ ਪਾਕਿਸਤਾਨ ਉੱਪਰ ਦਬਾਅ ਬਣਾਉਣਾ ਹੋਵੇਗਾ।

 

 

ਪਾਕਿਸਤਾਨ ’ਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਜੀ. ਪਾਰਥਾਸਾਰਥੀ ਨੇ ਕਿਹਾ ਕਿ ਪਾਕਿਸਤਾਨ ਨੂੰ ਬਹੁਤ ਸਖ਼ਤ ਸੁਨੇਹਾ ਦੇਣਾ ਜ਼ਰੂਰੀ ਹੈ। ਇਸ ਲਈ ਸਾਰੇ ਵਿਕਲਪ ਹਨ। ਕੂਟਨੀਤਕ ਪੱਧਰ ਉੱਤੇ ਪਾਕਿਸਤਾਨ ਨੂੰ ਅਲੱਗ–ਥਲੱਗ ਕਰਨਾ ਇੱਕ ਵੱਖਰੀ ਪ੍ਰਕਿਰਿਆ ਹੈ। ਫ਼ੌਜੀ ਪੱਧਰ ਦੀ ਕਾਰਵਾਈ ਦੇ ਕਈ ਬਦਲ ਹਨ। ਸਮਾਂ ਤੇ ਕਾਰਵਾਈ ਸਿਆਸੀ ਲੀਡਰਸ਼ਿਪ ਨੇ ਤੈਅ ਕਰਨੀ ਹੈ। ਰੱਖਿਆ ਮਾਮਲਿਆਂ ਦੇ ਮਾਹਿਰ ਨੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਕੱਟੜਪੰਥੀ ਦੇ ਵਧਦੇ ਪ੍ਰਭਾਵ ਵੱਲ ਵੀ ਧਿਆਨ ਦੇਣਾ ਹੋਵੇਗਾ। ਜੈਸ਼–ਏ–ਮੁਹੰਮਦ ਤੇ ਲਸ਼ਕਰ–ਏ–ਤੋਇਬਾ ਵਾਦੀ ਵਿੱਚ ਘੁਸਪੈਠ ਤੋਂ ਬਾਅਦ ਨੌਜਵਾਨਾਂ ਨਾਲ ਜੋੜਦੇ ਹਨ ਤੇ ਕੱਟੜਪੰਥੀ ਵਿਚਾਰਾਂ ਦੇ ਘੇਰੇ ਵਿੱਚ ਲਿਆਉਂਦੇ ਹਨ। ਇਸ ਵਿਸ਼ੇ ਉੱਤੇ ਵੀ ਸੂਖਮ ਰਣਨੀਤੀ ਤਹਿਤ ਧਿਆਨ ਦੇਣ ਦੀ ਜ਼ਰੂਰਤ ਹੈ।

 

 

ਰੱਖਿਆ ਮਾਹਿਰ ਬ੍ਰਿਗੇਡੀਅਰ (ਸੇਵਾ–ਮੁਕਤ) ਆਰ. ਮਹਾਲਿੰਗਮ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਵਿੱਚ ਰਚੀ ਗਈ। ਇਸ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾਵਾਂ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ। ਸਿਆਸੀ ਇੱਛਾ–ਸ਼ਕਤੀ ਵਿਖਾਉਂਦਿਆਂ ਵਿਵਸਥਿਤ ਰਣਨੀਤੀ ਤਹਿਤ ਕੋਈ ਵਾਜਬ ਕਰਨ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Defence Experts Unanimous upon Action against Pakistan