ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘੇ ’ਤੇ ਗੱਲਬਾਤ ਲਈ ਭਾਰਤੀ ਵਫ਼ਦ ਅਟਾਰੀ ਪੁੱਜਾ

ਕਰਤਾਰਪੁਰ ਸਾਹਿਬ ਲਾਂਘੇ ’ਤੇ ਗੱਲਬਾਤ ਲਈ ਭਾਰਤੀ ਵਫ਼ਦ ਅਟਾਰੀ ਪੁੱਜਾ

ਤਸਵੀਰ: ਏਐੱਨਆਈ

 

 

ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਨਾ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੀ ਗੱਲਬਾਤ ਦਾ ਦੌਰ ਇਸ ਵੇਲੇ ਜਾਰੀ ਹੈ। ਅਗਲੇ ਗੇੜ ਦੀ ਗੱਲਬਾਤ ਥੋੜ੍ਹੇ ਚਿਰ ਵਿੱਚ ਸ਼ੁਰੂ ਹੋਣ ਵਾਲੀ ਹੈ।

 

 

ਭਾਰਤ ਦੇ ਅਧਿਕਾਰੀ ਅਟਾਰੀ ਸਥਿਤ ਸਰਹੱਦ ਉੱਤੇ ਪੁੱਜ ਗਏ ਹਨ। ਗੱਲਬਾਤ ਲਈ ਪਾਕਿਸਤਾਨੀ ਟੀਮ ਵੀ ਆਪਣੇ ਵਾਹਗਾ ਬਾਰਡਰ ’ਤੇ ਪੁੱਜ ਚੁੱਕੀ ਹੈ।

 

 

ਪਾਕਿਸਤਾਨੀ ਟੀਮ ਵਿੱਚ 20 ਅਧਿਕਾਰੀ ਸ਼ਾਮਲ ਹਨ; ਜਿਨ੍ਹਾਂ ਦੀ ਅਗਵਾਈ ਡਾ. ਮੁਹੰਮਦ ਫ਼ੈਸਲ ਕਰ ਰਹੇ ਹਨ; ਜੋ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੀ ਹਨ।

 

 

ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਅਹਿਮ ਗੱਲਬਾਤ ਤੋਂ ਪਹਿਲਾਂ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਸਰਕਾਰ ਨੇ ਬੇਹੱਦ ਅਹਿਮ ਕਦਮ ਚੁੱਕਿਆ ਸੀ। ਅੱਤਵਾਦੀ ਹਾਫ਼ਿਜ਼ ਸਈਦ ਦੇ ਖ਼ਾਸਮ–ਖ਼ਾਸ ਸਮਝੇ ਜਾਂਦੇ ਤੇ ਖ਼ਾਲਿਸਤਾਨ ਦੇ ਹਮਾਇਤੀ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ’ਚੋਂ ਬਾਹਰ ਕੱਢ ਦਿੱਤਾ ਗਿਆ ਸੀ।

 

 

ਗੋਪਾਲ ਸਿੰਘ ਚਾਵਲਾ ਪਹਿਲਾਂ ਕਰਤਾਰਪੁਰ ਸਾਹਿਬ ਕੌਰੀਡੋਰ ਕਮੇਟੀ ’ਚ ਵੀ ਸ਼ਾਮਲ ਸੀ ਪਰ ਹੁਣ ਨਹੀਂ ਹੈ। ਉਸ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ।

 

 

ਭਾਰਤ ਸਰਕਾਰ ਨੇ ਇਸੇ ਮੁੱਦੇ ਨੂੰ ਲੈ ਕੇ ਪਿਛਲੀ ਵਾਰ ਇਹ ਮੀਟਿੰਗ ਰੱਦ ਕਰ ਦਿੱਤੀ ਸੀ। ਇਸੇ ਲਈ ਹੁਣ ਅੱਜ ਐਤਵਾਰ ਦੀ ਮੀਟਿੰਗ ਤੋਂ ਪਹਿਲਾਂ ਹੀ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਨੂੰ ਸ਼ੰਟ–ਆਊਟ ਕਰ ਦਿੱਤਾ ਸੀ।

 

 

ਗੋਪਾਲ ਸਿੰਘ ਚਾਵਲਾ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿੱਚ ਰਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ ਤੇ ਉਸ ਦੇ ਨੇੜਲੇ ਸਬੰਧ ਅੱਤਵਾਦੀ ਹਾਫ਼ਿਜ਼ ਸਈਦ ਤੇ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨਾਲ ਵੀ ਹਨ। ਪਾਕਿਸਤਾਨੀ ਫ਼ੌਜ ਤੇ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਦੇ ਵੀ ਉਹ ਨੇੜੇ ਸਮਝਿਆ ਜਾਂਦਾ ਹੈ।

 

 

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਉਹ ਮੀਟਿੰਗਾਂ ਕਰਦਾ ਰਹਿੰਦਾ ਹੈ। ਗੋਪਾਲ ਸਿੰਘ ਚਾਵਲਾ ਕੁਝ ਸਮਾਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਬਾਜਵਾ ਨਾਲ ਵੀ ਵਿਖਾਈ ਦਿੱਤਾ ਸੀ।

 

 

ਹੁਣ ਵੇਖਣਾ ਇਹ ਹੋਵੇਗਾ ਕਿ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਰਕਾਰ ਕਿੱਥੇ ਕੁ ਰੱਖਦੀ ਹੈ; ਕੀ ਉਸ ਨੂੰ ਕੋਈ ਅਹਿਮੀਅਤ ਦਿੱਤੀ ਜਾਂਦੀ ਹੈ ਜਾਂ ਨਹੀਂ – ਭਾਰਤ ਦੀ ਚੌਕਸ ਨਜ਼ਰ ਇਸ ਮੁੱਦੇ ਉੱਤੇ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian delegation reach Attari for bilateral talks over Kartarpur Corridor