ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਪਾਕਿ ਜੇਲ੍ਹ ’ਚ ਕੁਲਭੂਸ਼ਣ ਜਾਧਵ ਨੂੰ ਦੋ ਘੰਟਿਆਂ ਲਈ ਮਿਲਣਗੇ ਭਾਰਤੀ ਅਧਿਕਾਰੀ

ਅੱਜ ਪਾਕਿ ਜੇਲ੍ਹ ’ਚ ਕੁਲਭੂਸ਼ਣ ਜਾਧਵ ਨੂੰ ਦੋ ਘੰਟਿਆਂ ਲਈ ਮਿਲਣਗੇ ਭਾਰਤੀ ਅਧਿਕਾਰੀ

ਭਾਰਤ ਨੇ ਪਾਕਿਸਤਾਨ ਦੀ ਉਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਹੈ; ਜਿਸ ਵਿੱਚ ਉਸ ਨੇ ਪਾਕਿਸਤਾਨੀ ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਤੇ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਜਰੀ ਕੁਲਭੂਸ਼ਣ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਕਰਵਾਉਣ ਦੀ ਗੱਲ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀ ਅੱਜ ਕੁਲਭੂਸ਼ਣ ਜਾਧਵ ਹੁਰਾਂ ਨੂੰ ਮਿਲਣਗੇ ਤੇ ਇਹ ਮੁਲਾਕਾਤ ਦੋ ਘੰਟੇ ਜਾਰੀ ਰਹਿ ਸਕੇਗੀ।

 

 

ਚੇਤੇ ਰਹੇ ਕਿ ਪਾਕਿਤਸਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਸੀ ਕਿ 49 ਸਾਲਾ ਜਾਧਵ ਨੂੰ ਵੀਐਨਾ ਸੰਧੀ, ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੇ ਪਾਕਿਸਤਾਨੀ ਕਾਨੂੰਨ ਅਧੀਨ ਸੋਮਵਾਰ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਜਾਧਵ ਨੂੰ ਬਾਸ਼ਰਤ ਪਹੁੰਚ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਸੀ।

 

 

ਆਜ਼ਾਦ ਤੇ ਪ੍ਰਭੂਸੱਤਾ–ਸੰਪੰਨ ਦੇਸ਼ਾਂ ਵਿਚਾਲੇ ਆਪਸੀ ਕੂਟਨੀਤਕ ਸਬੰਧਾਂ ਨੂੰ ਲੈ ਕੇ ਸਭ ਤੋਂ ਪਹਿਲਾਂ 1961 ’ਚ ਵੀਐਨਾ ਸੰਮੇਲਨ ਹੋਇਆ ਸੀ। ਇਸ ਅਧੀਨ ਇੱਕ ਅਜਿਹੀ ਕੌਮਾਂਤਰੀ ਸੰਧੀ ਦੀ ਵਿਵਸਥਾ ਰੱਖੀ ਗਈ ਸੀ; ਜਿਸ ਵਿੱਚ ਕੂਟਨੀਤਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ। ਇਸ ਦੇ ਆਧਾਰ ਉੱਤੇ ਹੀ ਕੂਟਨੀਤਕਾਂ ਦੀ ਸੁਰੱਖਿਆ ਲਈ ਕੌਮਾਂਤਰੀ ਕਾਨੂੰਨਾਂ ਦੀ ਵਿਵਸਥਾ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian diplomats will meet Kulbhushan Jadhav for two hours in Pak jail