ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਥਚਾਰੇ ਨੂੰ ਕੋਰੋਨਾ ਵਾਇਰਸ ਹੋਇਆ, ਸਰਕਾਰ ਜ਼ੁਕਾਮ ਦੀ ਦਵਾਈ ਦੇ ਰਹੀ ਹੈ: ਕਾਂਗਰਸ

ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਵੀਰਵਾਰ ਨੂੰ ਸਰਕਾਰ 'ਤੇ ਆਰਥਿਕ ਮੰਦੀ ਦੀ ਆੜ ਕੁਝ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਤਸ਼ਾਹਤ ਭਾਰਤ ਵਿੱਚ ਨਫ਼ਰਤ ਫੈਲ ਰਹੀ ਹੈ, ਨੌਕਰੀਆਂ ਖ਼ਤਮ ਹੋ ਰਹੀਆਂ ਹਨ, ਜੀਡੀਪੀ ਘਟ ਰਹੀ ਹੈ ਅਤੇ ਖੇਤੀਬਾੜੀ ਖੇਤਰ ਡਿੱਗ ਰਿਹਾ ਹੈ।

 

ਬਜਟ ਉੱਤੇ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸਮਾਜਿਕ ਤਣਾਅ ਅਤੇ ਆਰਥਿਕ ਵਿਕਾਸ ਇਕੱਠੇ ਨਹੀਂ ਹੋ ਸਕਦੇ। ਸਰਕਾਰ ਸੀਏਏ, ਐਨਆਰਸੀ ਅਤੇ ਐਨਪੀਆਰ ਲਿਆ ਕੇ ਅਰਥ ਵਿਵਸਥਾ ਨੂੰ ਤੇਜ਼ ਨਹੀਂ ਕਰ ਸਕਦੀ। ਸਮੱਸਿਆ ਮੰਗ ਨਾਲ ਸਬੰਧਤ ਹੈ, ਪਰ ਸਰਕਾਰ ਸਪਲਾਈ ਰਾਹੀਂ ਹੱਲ ਕਰ ਰਹੀ ਹੈ। ਅਰਥਚਾਰੇ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਤੇ ਸਰਕਾਰ ਉਸ ਨੂੰ ਜ਼ੁਕਾਮ ਦੀ ਦਵਾਈ ਦੇ ਰਹੀ ਹੈ

 

ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰਤੇ ਹੈ, ਨਿਵੇਸ਼ ਵਿੱਚ ਗਿਰਾਵਟ ਆਈ ਹੈ ਅਤੇ ਵਿਕਾਸ ਦਰ ਪੰਜ ਪ੍ਰਤੀਸ਼ਤ ਤੋਂ ਹੇਠਾਂ ਚਲਾ ਗਈ ਹੈ। ਵਿਸ਼ਵੀਕਰਨ ਦਾ ਪੂਰੀ ਦੁਨੀਆ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਨਵੇਂ ਆਰਥਕ ਢਾਂਚੇਤੇ ਵਿਚਾਰ ਕਰਨਾ ਪਏਗਾ।

 

ਭਾਜਪਾ ਦੇ ਜੈਅੰਤ ਸਿਨਹਾ ਨੇ ਕਿਹਾ ਕਿ ਪੰਜ ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਬਣਾਉਣ ਲਈ ਸਾਨੂੰ ਨਵੀਂ ਸੋਚ ਨਾਲ ਕੰਮ ਕਰਨਾ ਪਏਗਾ ਅਤੇ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਜੀਐਸਟੀ ਸੰਗ੍ਰਹਿ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਆਰਥਿਕਤਾ ਸਹੀ ਦਿਸ਼ਾ ਵੱਲ ਜਾ ਰਹੀ ਹੈ। ਮੋਦੀ ਸਰਕਾਰ ਨੇ ਆਰਥਿਕਤਾ ਨੂੰਅਰਬਪਤੀਆਂ ਦੇ ਸ਼ਾਸਨਤੋਂ ਬਾਹਰ ਕੱਢਦਿਆਂ ਅਤੇਸਾਂਠਗਾਂਠ ਵਾਲੇ ਪੂੰਜੀਵਾਦਤੋਂ ਬਾਹਰ ਲੈ ਕੇ ਲੋਕਾਂ ਦੇ ਸ਼ਾਸਨ ਵਿੱਚ ਲਿਆ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਰੁਝਾਨ ਪਿੱਛੇ ਵੱਲ ਵੇਖਣ ਦਾ ਹੈ ਤੇ ਅਸੀਂ ਅੱਗੇ ਵੇਖਦੇ ਹਾਂ ਅਤੇ ਉਸ ਦਿਸ਼ਾ ਵਿਚ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਅਰਥਚਾਰਾ 5 ਹਜ਼ਾਰ ਅਰਬ ਡਾਲਰ ਦਾ ਹੋ ਹੀ ਜਾਵੇਗਾ ਤੇ ਹੁਣ ਸਾਡਾ ਟੀਚਾ 10 ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਹੋਣਾ ਚਾਹੀਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Economy Corona Virus Centre Cold Medicine says Congress