ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਗ ਲੱਭਣ ਵਾਲੇ ਭਾਰਤੀ ਇੰਜੀਨੀਅਰ ਨੂੰ ਫ਼ੇਸਬੁੱਕ ਨੇ ਦਿੱਤੇ 3.5 ਲੱਖ ਰੁ. ਇਨਾਮ

ਬੱਗ ਲੱਭਣ ਵਾਲੇ ਭਾਰਤੀ ਇੰਜੀਨੀਅਰ ਨੂੰ ਫ਼ੇਸਬੁੱਕ ਨੇ ਦਿੱਤੇ 3.5 ਲੱਖ ਰੁ. ਇਨਾਮ

ਫ਼ੇਸਬੁੱਕ ਨੇ ਯੂਜ਼ਰ ਦੀ ਨਿੱਜਤਾ (ਪ੍ਰਾਇਵੇਸੀ) ਭੰਗ ਕਰਨ ਵਾਲਾ ਵ੍ਹਟਸਐਪ–ਬੱਗ ਲੱਭਣ ਵਾਲੇ ਮਨੀਪੁਰ ਸੂਬੇ ਦੇ ਦੇ ਇੱਕ ਨੌਜਵਾਨ ਸਿਵਲ ਇੰਜੀਨੀਅਰ ਨੂੰ ਸਨਮਾਨਿਤ ਕੀਤਾ ਹੈ।

 

 

22 ਸਾਲਾ ਜ਼ੋਨੇਲ ਸੌਗੈਜਮ ਨੂੰ ਕੰਪਨੀ ਨੇ 5,000 ਡਾਲਰ (ਜੋ ਲਗਭਗ ਸਾਢੇ ਤਿੰਨ ਲੱਖ ਭਾਰਤੀ ਰੁਪਏ ਬਣਦੇ ਹਨ) ਦਾ ਇਨਾਮ ਵੀ ਦਿੱਤਾ ਹੈ। ਨਾਲ ਹੀ ਉਸ ਸਨੂੰ ‘ਫ਼ੇਸਬੁੱਕ ਹਾਲ ਆਫ਼ ਫ਼ੇਮ’ ਵਿੱਚ ਜਗ੍ਹਾ ਵੀ ਦਿੱਤੀ ਹੈ।

 

 

ਇਸ ਵਰ੍ਹੇ ਦੇ ‘ਹਾਲ ਆਫ਼ ਫ਼ੇਮ’ ਦੀ 94 ਲੋਕਾ ਦੀ ਸੂਚੀ ਵਿੱਚ ਜ਼ੋਨੇਲ ਸੌਗੇਜਮ ਨੂੰ 16ਵਾਂ ਸਥਾਨ ਹਾਸਲ ਹੋਇਆ ਹੈ।

 

 

ਜਿਹੜਾ ਬੱਗ ਮਨੀਪੁਰ ਦੇ ਨੌਜਵਾਨ ਇੰਜੀਨੀਅਰ ਨੇ ਲੱਭਿਆ ਹੈ, ਉਹ ਵ੍ਹਟਸਐਪ ਆਡੀਓ ਕਾਲ ਯੂਜ਼ਰ (ਰਿਸੀਵਰ) ਦੀ ਪ੍ਰਵਾਨਗੀ ਤੋਂ ਬਿਨਾ ਹੀ ਵਿਡੀਓ ਕਾਲ ਵਿੱਚ ਤਬਦੀਲ ਹੋ ਰਿਹਾ ਸੀ।

 

 

ਬੱਗ ਲੱਭਣ ਤੋਂ ਬਾਅਦ ਮਨੀਪੁਰੀ ਨੌਜਵਾਨ ਨੇ ਬੀਤੇ ਮਾਰਚ ਮਹੀਨੇ ਫ਼ੇਸਬੁੱਕ ਨੂੰ ਆਪਣੀ ਰਿਪੋਰਟ ਦਿੱਤੀ ਸੀ, ਜਿਸ ਦੇ ਆਧਾਰ ’ਤੇ ਫ਼ੇਸਬੁੱਕ ਸਕਿਓਰਿਟੀ ਟੀਮ ਨੇ ਇਸ ਗ਼ਲਤੀ ਨੂੰ ਠੀਕ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Engineer who found bug in Facebook rewarded Rs 3 and half Lakh