ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ POK ’ਚ 3 ਅੱਤਵਾਦੀ ਕੈਂਪ ਕੀਤੇ ਤਬਾਹ, 6 ਤੋਂ 10 ਪਾਕਿ ਫ਼ੌਜੀ ਮਾਰੇ

ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਅੰਦਰ ਸਥਿਤ ਦਹਿਸ਼ਤਗਰਦ ਕੈਂਪਾਂ ਉੱਤੇ ਅੱਜ ਭਾਰਤੀ ਫ਼ੌਜ ਨੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਹ ਜਵਾਬੀ ਕਾਰਵਾਈ ਭਾਰਤੀ ਕਸ਼ਮੀਰ ਦੇ ਤੰਗਧਾਰ ਖੇਤਰ ਦੇ ਐਨ ਸਾਹਮਣੇ ਸਰਹੱਦ ਪਾਰ ਕੀਤੀ ਜਾ ਰਹੀ ਹੈ।

 

ਭਾਰਤ ਨੇ ਪਹਿਲ ਨਹੀਂ ਕੀਤੀ, ਅੱਜ ਪਹਿਲਾਂ ਜਦੋਂ ਪਾਕਿਸਤਾਨੀ ਫ਼ੌਜਾਂ ਨੇ ਤੰਗਧਾਰ ਇਲਾਕੇ ਉੱਤੇ ਗੋਲੀਬਾਰੀ ਕਰ ਕੇ ਦੋ ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਇੱਕ ਹੋਰ ਭਾਰਤੀ ਨਾਗਰਿਕ ਦੀ ਜਾਨ ਲੈ ਲਈ; ਉਸ ਤੋਂ ਬਾਅਦ ਭਾਰਤੀ ਫ਼ੌਜਾਂ ਹਰਕਤ ਵਿੱਚ ਆਈਆਂ ਤੇ ਤੰਗਧਾਰ ਇਲਾਕੇ ਦੇ ਸਾਹਮਣੇ ਮਕਬੂਜ਼ਾ ਕਸ਼ਮੀਰ ਵਿੱਚ ਮੌਜੂਦ ਪਾਕਿਸਤਾਨੀ ਦਹਿਸ਼ਤਗਰਦ ਕੈਂਪਾਂ ਉੱਤੇ ਹਮਲੇ ਬੋਲ ਦਿੱਤੇ ਗਏ।

 

 

 

ਭਾਰਤੀ ਫ਼ੌਜਾਂ ਨੇ ਪਾਕਿਸਤਾਨੀ ਕਸ਼ਮੀਰ ਸਥਿਤ ਅੱਤਵਾਦੀ ਟਿਕਾਣੇ ਤਬਾਹ ਕਰਨ ਲਈ ਤੋਪਾਂ ਦੀ ਵਰਤੋਂ ਕੀਤੀ ਹੈ; ਜਿਸ ਵਿੱਚ 6 ਤੋਂ 10 ਪਾਕਿਸਤਾਨੀ ਫ਼ੌਜੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।

 

 

ਦਰਅਸਲ, ਪਾਕਿਸਤਾਨੀ ਫ਼ੌਜ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤੀ ਟਿਕਾਣਿਆਂ ਉੱਤੇ ਹਮਲੇ ਬੋਲ ਰਹੀ ਹੈ ਕਿ ਤਾਂ ਜੋ ਉਹ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ–ਪਹਿਲਾਂ ਭਾਰਤ ਵਿੱਚ ਆਪਣੇ ਸੂਹੀਏ ਤੇ ਅੱਤਵਾਦੀ ਦਾਖ਼ਲ ਕਰ ਸਕੇ। ਪਰ ਇਸ ਵਾਰ ਚੌਕਸ ਭਾਰਤੀ ਫ਼ੌਜਾਂ ਉਸ ਨੂੰ ਅਜਿਹਾ ਕਰਨ ਨਹੀਂ ਦੇ ਰਹੀਆਂ।

 

 

ਪੁਲਿਸ ਮੁਤਾਬਕ ਪਾਕਿਸਤਾਨੀ ਗੋਲੀਬਾਰੀ ਕਾਰਨ ਤਿੰਨ ਨਾਗਰਿਕ ਜ਼ਖ਼ਮੀ ਹੋਏ ਹਨ ਤੇ ਦੋ ਮਕਾਨ ਵੀ ਤਬਾਹ ਹੋ ਗਏ ਹਨ।

 

 

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਦੇ ਪਾਰ ਭਾਰਤੀ ਟਿਕਾਣਿਆਂ ਉੱਤੇ ਗੋਲੀਬਾਰੀ ਕਰਨਾ ਆਮ ਗੱਲ ਹੈ ਉਹ ਅਕਸਰ ਗੋਲ਼ੀਬੰਦੀ ਦੀ ਉਲੰਘਣਾ ਕਰਦਾ ਹੀ ਰਹਿੰਦਾ ਹੈ

 

 

ਭਾਰਤੀ ਫ਼ੌਜਾਂ ਵੱਲੋਂ ਉਸ ਗੋਲ਼ੀਬਾਰੀ ਦਾ ਵਾਜਬ ਜਵਾਬ ਵੀ ਦਿੱਤਾ ਜਾਂਦਾ ਹੈ। ਇਸੇ ਗੋਲ਼ੀਬਾਰੀ ਦੀ ਆੜ ਹੇਠ ਪਾਕਿਸਤਾਨਚੋਂ ਵੱਡੀ ਗਿਣਤੀ ਵਿੱਚ ਘੁਸਪੈਠੀਏ ਵੀ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਣ ਦਾ ਜਤਨ ਕਰਦੇ ਰਹਿੰਦੇ ਹਨ

 

 

ਅੱਜ ਦੀ ਤਾਜ਼ਾ ਗੋਲੀਬਾਰੀ ਵੀ ਭਾਰਤ ’ਚ ਅੱਤਵਾਦੀਆਂ ਤੇ ਜਾਸੂਸਾਂ ਦੀ ਘੁਸਪੈਠ ਕਰਵਾਉਣ ਲਈ ਕੀਤੀ ਗਈ ਜਾਪਦੀ ਹੈ। ਦਰਅਸਲ, ਹੁਣ ਪਾਕਿਸਤਾਨ ਨੂੰ ਕਾਹਲ਼ੀ ਪਈ ਹੋਈ ਹੈ ਕਿਉਂਕਿ ਕੁਝ ਹੀ ਸਮੇਂ ਬਾਅਦ ਕਸ਼ਮੀਰ ਵਾਦੀ ਵਿੱਚ ਬਰਫ਼ਬਾਰੀ ਸ਼ੁਰੂ ਹੋ ਜਾਵੇਗੀ, ਤਦ ਘੁਸਪੈਠ ਔਖੀ ਨਹੀਂ, ਸਗੋਂ ਨਾਮੁਮਕਿਨ ਹੋ ਜਾਵੇਗੀ।

 

 

ਇਹੋ ਕਾਰਨ ਹੈ ਕਿ ਹੁਣ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੌਮਾਂਤਰੀ ਸਰਹੱਦ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਦਾ ਰਿਹਾ ਹੈ। ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਘਬਰਾਇਆ ਹੋਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਨੂੰ ਆਪਣੇ ਦੇਸ਼ ਵਿੱਚ ਇਸ ਲਈ ਛਿੱਤਰ ਪੈ ਰਹੇ ਹਨ ਕਿਉਂਕਿ ਉਹ ਪਾਕਿਸਤਾਨੀ ਅਵਾਮ ਦੀ ਇੱਛਾ ਮੁਤਾਬਕ ਕਸ਼ਮੀਰੀ ਅਵਾਮ ਦੀ ਰਾਖੀ ਨਹੀਂ ਕਰ ਸਕੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Forces attack Terrorists Camps in Pakistani Kashmir