ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰਲਡ ਇਕਨਾਮਿਕ ਫੋਰਮ ’ਚ ਜੈਸ਼ੰਕਰ ਨੇ ਪਾਕਿ ’ਤੇ ਬੋਲਿਆ ਹਮਲਾ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕੋ ਸਮੇਂ ਰਾਸ਼ਟਰਵਾਦੀ ਹੋਣਾ ਤੇ ਦੂਜੇ ਦੇਸ਼ਾਂ ਨਾਲ ਮਿਲ ਕੇ ਰਹਿਣ ਚ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਚ ਭਾਰਤ ਵੱਖ ਹੈ।

 

ਦਿੱਲੀ ਚ ਵਰਲਡ ਇਕਨਾਮਿਕ ਫੋਰਮ ਚ ਬੋਲਦਿਆਂ ਜੈਸ਼ੰਕਰ ਕਿਹਾ ਕਿ ਭਾਰਤ ਇਸ ਮਾਮਲੇ ਚ ਵੱਖਰਾ ਹੈ ਕਿਉਂਕਿ ਅਸੀਂ ਵਧੇਰੇ ਰਾਸ਼ਟਰਵਾਦੀ ਹਾਂ। ਅਜਿਹੀ ਸਥਿਤੀ ਚ ਅਸੀਂ ਰਾਸ਼ਟਰਵਾਦੀ ਅਤੇ ਅੰਤਰਰਾਸ਼ਟਰੀ ਹੋਣ ਚ ਤਣਾਅ ਨਹੀਂ ਵੇਖਦੇ।

 

ਖੇਤਰੀ ਸਹਿਯੋਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਗੁਆਂਢੀ ਦੇਸ਼ ਨੂੰ ਛੱਡ ਕੇ ਸਭ ਕੁਝ ਵਧੀਆ ਚੱਲ ਰਿਹਾ ਹੈ। ਇਕ ਨੂੰ ਛੱਡ ਕੇ ਸਾਰੇ ਗੁਆਂਢੀਆਂ ਦਾ ਚੰਗਾ ਖੇਤਰੀ ਸਹਿਯੋਗ ਹੈ।

 

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਰੱਦ ਕਰਨ ਨੂੰ ਬਹੁਤ ਹੀ ਢੁੱਕਵਾਂ ਕਦਮ ਦੱਸਦਿਆਂ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰੇਗਾ, ਕਿਉਂਕਿ ਉਸ ਨੇ ਕਸ਼ਮੀਰ ਚ ਅੱਤਵਾਦ ਭੜਕਾਉਣ ਲਈ ਵੱਡਾ ਨਿਵੇਸ਼ ਕੀਤਾ ਹੋਇਆ ਹੈ।

 

ਜੈਸ਼ੰਕਰ ਨੇ ਇਕ ਚੋਟੀ ਦੇ ਅਮਰੀਕੀ ਥਿੰਕ ਟੈਂਕ 'ਦਿ ਹੈਰੀਟੇਜ ਫਾਉਂਡੇਸ਼ਨ' ਚ ਬੁੱਧਵਰ ਨੂੰ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ 5 ਅਗਸਤ ਦੇ ਫੈਸਲੇ ਤੋਂ ਬਾਅਦ ਤੋਂ ਹੀ ਜੰਮੂ-ਕਸ਼ਮੀਰ ਚ ਬੇਹਦ ਸਬਰ ਵਰਤਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian Foreign Minister attacks on Pak in World Economic Forum