ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਹਟਾਉਣ ਪਿੱਛੋਂ ਭਾਰਤੀ ਵਿਦੇਸ਼ ਮੰਤਰੀ ਦਾ ਚੀਨ ਦੌਰਾ ਅਹਿਮ

ਧਾਰਾ 370 ਹਟਾਉਣ ਪਿੱਛੋਂ ਭਾਰਤੀ ਵਿਦੇਸ਼ ਮੰਤਰੀ ਦਾ ਚੀਨ ਦੌਰਾ ਅਹਿਮ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਨਵੇਂ ਹਾਲਾਤ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਐਤਵਾਰ ਨੂੰ ਆਪਣੀ ਤਿੰਨ ਦਿਨਾ ਚੀਨ ਯਾਤਰਾ ਲਈ ਬੀਜਿੰਗ ਰਵਾਨਾ ਹੋ ਰਹੇ ਹਨ।

 

 

ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਨਾਲ ਵਿਗੜਦੇ ਜਾ ਰਹੇ ਸਬੰਧਾਂ ਤੇ ਪੈਦਾ ਹੋ ਰਹੇ ਤਣਾਅ ਦੇ ਮੱਦੇਨਜ਼ਰ ਵਿਦੇਸ਼ ਮੰਤਰੀ ਦੇ ਇਸ ਦੌਰੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

 

 

ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਡਾ. ਜੈਸ਼ੰਕਰ (64) ਦੀ ਇਹ ਪਹਿਲੀ ਚੀਨ ਯਾਤਰਾ ਹੋਵੇਗੀ। ਉਹ ਭਾਵੇਂ 1 ਜੂਨ 2009 ਤੋਂ 1 ਦਸੰਬਰ 2013 ਤੱਕ ਚੀਨ ਵਿੱਚ ਭਾਰਤੀ ਸਫ਼ੀਰ (ਰਾਜਦੂਤ) ਵਜੋਂ ਕੰਮ ਕਰ ਚੁੱਕੇ ਹਨ। ਉਹ ਸਾਲ 1977 ’ਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ ਸਨ ਤੇ ਚੀਨ ਤੋਂ ਇਲਾਵਾ ਅਮਰੀਕਾ ਤੇ ਚੈੱਕ ਗਣਰਾਜ ਵਿੱਚ ਭਾਰਤੀ ਰਾਜਦੂਤ ਤੇ ਸਿੰਗਾਪੁਰ ਵਿੱਚ ਹਾਈ ਕਮਿਸ਼ਨਰ ਵਜੋਂ ਵੀ ਕੰਮ ਕਰ ਚੁੱਕੇ ਹਨ।

 

 

ਡਾ. ਜੈਸ਼ੰਕਰ ਭਾਰਤ–ਚੀਨ ਉੱਚ–ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ’ਚ ਉਨ੍ਹਾਂ ਨਾਲ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪ੍ਰਧਾਨਗੀ ਵੀ ਰਹੇਗੀ।

 

 

ਚੇਤੇ ਰਹੇ ਕਿ ਬੀਤੀ 5 ਅਗਸਤ ਨੂੰ ਜਦੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਵਿੱਚੋਂ ਧਾਰਾ 370 ਦਾ ਖ਼ਾਤਮਾ ਕੀਤਾ ਸੀ, ਤਦ ਚੀਨ ਦਾ ਬਿਆਨ ਆਇਆ ਸੀ ਕਿ ਉਹ ਕਸ਼ਮੀਰ ਦੀ ਮੌਜੂਦਾ ਸਥਿਤੀ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।

 

 

ਤਦ ਚੀਨ ਦੇ ਇਸ ਬਿਆਨ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਭਾਰਤ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲੇ ਨੂੰ ਲੈ ਕੇ ਟਿੱਪਣੀ ਨਹੀਂ ਕਰਦਾ ਅਤੇ ਅਜਿਹੀ ਆਸ ਹੀ ਹੋਰਨਾਂ ਦੇਸ਼ਾਂ ਤੋਂ ਵੀ ਕਰਦਾ ਹੈ।

 

 

ਹਾਲੇ ਸ਼ੁੱਕਰਵਾਰ 9 ਅਗਸਤ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਵੀ ਚੀਨ ਦੇ ਦੌਰੇ 'ਤੇ ਜਾ ਕੇ ਆਏ ਹਨ। ਚੀਨ ਹੁਣ ਧਾਰਾ–370 ਉੱਤੇ ਭਾਰਤ ਦੀ ਆਲੋਚਨਾ ਕਰਨ ਦੇ ਬਹਾਨੇ ਲੱਭ ਰਿਹਾ ਹੈ ਤੇ ਇਸ ਮੁੱਦੇ ਉੱਤੇ ਹੋਰਨਾਂ ਦੇਸ਼ਾਂ ਦੀ ਹਮਾਇਤ ਹਾਸਲ ਕਰਨ ਦੇ ਨਾਕਾਮ ਜਤਨ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Foreign Minister s significant China visit after abrogation of Section 370