ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਫਲਸਫਾ ਦੇ ਕੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦੇਣ ਵਾਲੇ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪਾਕਿ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਕੋਰੀਡੋਰ ਦੇ ਉਦਘਾਟਨ ਦੇ ਦੂਜੇ ਦਿਨ ਐਤਵਾਰ ਨੂੰ 229 ਸ਼ਰਧਾਲੂ ਗੁਰੂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ। ਪਹਿਲੇ ਸ਼ਨਿਚਰਵਾਰ ਕੋਰੀਡੋਰ ਦੇ ਉਦਘਾਟਨ ਮੌਕੇ 562 ਸ਼ਰਧਾਲੂ ਗੁਰੂ ਸ਼੍ਰੀ ਦਰਬਾਰ ਸਾਹਿਬ ਸਾਹਿਬ ਦੇ ਦਰਸ਼ਨ ਕੀਤੇ ਗਏ ਸਨ।
ਪਾਕਿਸਤਾਨ ਸਰਕਾਰ ਨੇ 9 ਤੋਂ 12 ਨਵੰਬਰ ਤੱਕ ਗੁਰੂਘਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸ਼ਰਧਾਲੂਆਂ ਦੀ ਫ਼ੀਸ ਮਾਫ ਕਰ ਦਿੱਤੀ ਸੀ।
ਇੱਕ ਦਿਨ ਵਿੱਚ ਪੰਜ ਹਜ਼ਾਰ ਸ਼ਰਧਾਲੂ ਦਰਸ਼ਨ ਕਰਨ ਲਈ ਜਾ ਸਕਦੇ ਹਨ। ਸ਼ਰਧਾਲੂਆਂ ਦੀਆਂ ਸਹੂਲਤ ਲਈ ਟਰਮਿਨਲ ਵਿੱਚ 18 ਇਮੀਗ੍ਰੇਸ਼ਨ ਕਾਊਂਟਰ ਬਣਾਏ ਗਏ ਹਨ।