ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੱਦਾਖ ’ਚ 17,000 ਫ਼ੁੱਟ ਦੀ ਉਚਾਈ ’ਤੇ ਫ਼ੌਜੀ ਜਵਾਨਾਂ ਨੇ ਲਹਿਰਾਇਆ ਤਿਰੰਗਾ

ਲੱਦਾਖ ’ਚ 17,000 ਫ਼ੁੱਟ ਦੀ ਉਚਾਈ ’ਤੇ ਫ਼ੌਜੀ ਜਵਾਨਾਂ ਨੇ ਲਹਿਰਾਇਆ ਤਿਰੰਗਾ

71ਵੇਂ ਗਣਤੰਤਰ ਦਿਵਸ ਮੌਕੇ ਲੱਦਾਖ ’ਚ 17 ਹਜ਼ਾਰ ਫ਼ੁੱਟ ਦੀ ਉਚਾਈ ਉੱਤੇ ਅੱਜ ਤਿਰੰਗਾ ਲਹਿਰਾਇਆ ਗਿਆ। ਆਈਟੀਬੀਪੀ ਦੇ ਜਵਾਨਾਂ ਨੇ ਮਨਫ਼ੀ 20 (–20) ਡਿਗਰੀ ਸੈਲਸੀਅਸ ਤਾਪਮਾਨ ’ਚ ਝੰਡਾ ਲਹਿਰਾਇਆ ਤੇ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾਏ।

 

 

ਉੱਧਰ ਅੱਜ ਦਿੱਲੀ ’ਚ ਦੇਸ਼ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਦੀ ਸਲਾਮੀ ਲੈਣਗੇ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਰਾਜਪਥ ’ਤੇ ਤਿਰੰਗਾ ਵੀ ਲਹਿਰਾਉਣਗੇ। ਅੱਜ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

 

 

ਗਣਤੰਤਰ ਦਿਵਸ ਦੀ ਪਰੇਡ ਵਿੱਚ ਸਭਿਆਚਾਰਕ ਵਿਭਿੰਨਤਾ, ਸਮਾਜਕ ਤੇ ਆਰਥਿਕ ਪ੍ਰਗਤੀ ਦੇ ਨਾਲ–ਨਾਲ ਦੁਨੀਆ ’ਚ ਵਧਦੀ ਫ਼ੌਜੀ ਤਾਕਤ ਵੀ ਵੇਖਣ ਨੂੰ ਮਿਲੇਗੀ।

 

 

ਗਣਤੰਤਰ ਦਿਵਸ ਦੀ ਮੁੱਖ ਖਿੱਚ ਫ਼ੌਜ ਦੇ ਜਾਂਬਾਜ਼ ਜਵਾਨਾਂ ਦੇ ਕਰਤੱਬ ਤੇ ਹੋਰ ਬਹੁਤ ਕੁਝ ਵਿਖਾਈ ਦੇਣ ਵਾਲਾ ਹੈ। ਪਿੱਛੇ ਜਿਹੇ ਫ਼ੌਜ ’ਚ ਸ਼ਾਮਲ ਕੀਤੇ ਗਏ ਚਿਨੂਕ ਤੇ ਅਪਾਚੇ ਹੈਲੀਕਾਪਟਰ ਵੀ ਆਪਣੇ ਜਲਵੇ ਵਿਖਾਉਣਗੇ।

 

 

ਗਣਤੰਤਰ ਦਿਵਸ ਦੀ ਪਰੇਡ ’ਚ ਸੁਖੋਈ ਤੇ ਅਤਿ–ਆਧੁਨਿਕ ਹਵਾਈ ਜਹਾਜ਼ਾਂ ਦਾ ਫ਼ਲਾਈ ਪਾਸਟ ਵੀ ਵੇਖਣ ਨੂੰ ਮਿਲੇਗਾ। ਹਥਿਆਰਬੰਦ ਫ਼ੌਜਾਂ, ਨੀਮ–ਫ਼ੌਜੀ ਬਲਾਂ, ਦਿੱਲੀ ਪੁਲਿਸ, ਐੱਨਸੀਸੀ ਦੀਆਂ ਟੁਕੜੀਆਂ ਤੇ ਫ਼ੌਜ ਦੇ 13 ਬੈਂਡਜ਼ ਦਾ ਮਾਰਚ ਵੀ ਖਿੱਚ ਦਾ ਕੇਂਦਰ ਬਣੇ ਰਹਿਣਗੇ।

 

 

ਇਸ ਵਾਰ ਬਹਾਦਰ ਔਰਤਾਂ ਦੀਆਂ ਟੁਕੜੀਆਂ ਵੀ ਜਲਵਾ ਵਿਖਾਉਣਗੀਆਂ। ਸੀਆਰਪੀਐੱਫ਼ ਦੀ ਡੇਅਰਡੇਵਿਲਜ਼ ਟੀਮ ਪਹਿਲੀ ਵਾਰ ਰਾਜਪਥ ਉੱਤੇ ਅੱਜ ਦੀ ਪਰੇਡ ਵਿੱਚ ਭਾਗ ਲਵੇਗੀ। ਉਹ ਮੋਟਰਸਾਇਕਲਾਂ ਉੱਤੇ ਵੱਖੋ–ਵੱਖਰੇ ਕਰਤੱਬ ਵਿਖਾਏਗੀ। ਇਨ੍ਹਾਂ ਵਿੱਚ 9 ਤਰ੍ਹਾਂ ਦੇ ਕਰਤੱਬ ਸ਼ਾਮਲ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Jawans unfurl tricolor in Ladakh at 17000 feet height