ਅਗਲੀ ਕਹਾਣੀ

ਮੋਦੀ ਸਰਕਾਰ ਵਿਰੁੱਧ ਭਾਰਤ ਦਾ ਮੀਡੀਆ ਹੁਣ ਨਾ ਜਾਗਿਆ, ਤਾਂ ਦੇਰ ਹੋ ਜਾਵੇਗੀ: ਕੇਜਰੀਵਾਲ

ਮੋਦੀ ਸਰਕਾਰ ਵਿਰੁੱਧ ਭਾਰਤ ਦਾ ਮੀਡੀਆ ਹੁਣ ਨਾ ਜਾਗਿਆ, ਤਾਂ ਦੇਰ ਹੋ ਜਾਵੇਗੀ: ਕੇਜਰੀਵਾਲ

ਇੱਕ ਟੀਵੀ ਚੈਨਲ ਦੇ ਦੋ ਸੀਨੀਅਰ ਪੱਤਰਕਾਰਾਂ ਦੇ ‘ਅਸਤੀਫਿ਼ਆਂ` ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਅਸਤੀਫਿ਼ਆਂ ਪਿੱਛੇ ਮੋਦੀ ਸਰਕਾਰ ਦਾ ਹੱਥ ਹੈ ਅਤੇ ਕੇਂਦਰ ਸਰਕਾਰ ਇਸ ਵੇਲੇ ਦੇਸ਼ ਦੇ ਆਜ਼ਾਦ ਮੀਡੀਆ ਦਾ ਘਾਣ ਕਰ ਰਹੀ ਹੈ।


ਆਪਣੇ ਇੱਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ - ‘‘ਆਜ਼ਾਦ ਮੀਡੀਆ ਜਮਹੂਰੀਅਤ ਦੀ ਜੀਵਨ-ਰੇਖਾ ਹੈ ਪਰ ਮੋਦੀ ਸਰਕਾਰ ਆਜ਼ਾਦ ਮੀਡੀਆ ਦਾ ਖ਼ਾਤਮਾ ਕਰਨ `ਤੇ ਤੁਲੀ ਹੋਈ ਹੈ। ਦੋ ਦਿਨਾਂ `ਚ ‘ਏਬੀਪੀ ਨਿਊਜ਼` ਦੇ ਦੋ ਸੀਨੀਅਰ ਟੀਵੀ ਪੱਤਰਕਾਰਾਂ ਦੇ ਅਸਤੀਫ਼ੇ ਇਸੇ ਹਕੀਕਤ ਦਾ ਸਬੂਤ ਹਨ। ਹੁਣ ਮੀਡੀਆ ਨੂੰ ਜਾਗਣਾ ਹੋਵੇਗਾ, ਨਹੀਂ ਤਾਂ ਬਹੁਤ ਦੇਰੀ ਹੋ ਜਾਣੀ ਹੈ।``


ਇੱਥੇ ਵਰਨਣਯੋਗ ਹੈ ਕਿ ਏਬੀਪੀ ਦੇ ਸੰਪਾਦਕੀ ਅਮਲੇ ਦੇ ਮੁਖੀ ਮਿਲਿੰਗ ਖਾਂਡੇਕਰ ਤੇ ਐਂਕਰ ਪੁੰਨਯ ਪ੍ਰਸੂਨ ਵਾਜਪੇਈ ਨੂੰ ਅਸਤੀਫ਼ਾ ਦੇਣਾ ਪਿਆ ਹੈ ਤੇ ਇਸ ਨਿਊਜ਼-ਚੈਨਲ ਦੀ ਪਛਾਣ ਬਣ ਚੁੱਕਾ ਸ਼ੋਅ ‘ਮਾਸਟਰ-ਸਟ੍ਰੋਕ` ਵੀ ਬੰਦ ਕਰ ਦਿੱਤਾ ਗਿਆ ਹੈ।


ਇਸ ਚੈਨਲ ਦੇ ਇੱਕ ਸ਼ੋਅ `ਚ ਪਹਿਲਾਂ ਛੱਤੀਸਗੜ੍ਹ ਦੀ ਇੱਕ ਔਰਤ ਨਾਲ ਗੱਲਬਾਤ ਵਿਖਾਈ ਗਈ ਸੀ; ਜਿਸ ਵਿੱਚ ਉਹ ਔਰਤ ਦਾਅਵਾ ਕਰਦੀ ਵਿਖਾਈ ਦਿੰਦੀ ਹੈ ਕਿ ਜਦੋਂ ਦੀ ਉਸ ਨੇ ਝੋਨੇ ਦੀ ਫ਼ਸਲ ਉਗਾਉਣੀ ਛੱਡ ਕੇ ਸੀਤਾਫਲ ਦੀ ਕਾਸ਼ਤ ਨੂੰ ਅਪਣਾਇਆ ਹੈ, ਤਦ ਤੋਂ ਉਸ ਦੀ ਆਮਦਨ ਦੁੱਗਣੀ ਹੋ ਗਈ ਹੈ।


ਪਰ ਬਾਅਦ `ਚ ‘ਮਾਸਟਰ-ਸਟ੍ਰੋਕ` ਸ਼ੋਅ ਦੌਰਾਨ ਉਸੇ ਔਰਤ ਨੂੰ ਵਿਖਾਇਆ ਗਿਆ; ਤੇ ਉੱਥੇ ਉਹ ਇਹ ਦਾਅਵਾ ਕਰਦੀ ਵਿਖਾਈ ਦਿੰਦੀ ਹੈ ਕਿ ਦਿੱਲੀ ਤੋਂ ਆਏ ਕੁਝ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਪਹਿਲਾਂ ਇਹੋ ਸਿਖਾਇਆ ਸੀ ਕਿ ਉਹ ਐਂਵੇਂ ਝੂਠ ਹੀ ਆਖ ਦੇਵੇ ਕਿ ਉਸ ਦੀ ਆਮਦਨ ਦੁੱਗਣੀ ਹੋ ਚੁੱਕੀ ਹੈ।


ਜਿਵੇਂ ਹੀ ਇਹ ਖ਼ਬਰ ਟਵਿਟਰ `ਤੇ ਵਾਇਰਲ ਹੋਈ, ਕੇਂਦਰੀ ਮੰਤਰੀ ਰਾਜਯਵਰਧਨ ਰਾਠੌੜ ਨੇ ਨਿਊਜ਼ ਚੈਨਲ ਦੇ ਪ੍ਰਭੂਆਂ ਦੀ ਕਲਾਸ ਲਾ ਦਿੱਤੀ ਅਤੇ ਪੱਤਰਕਾਰੀ ਦੀ ਨੈਤਿਕਤਾ ਵਿਖਾਉਣ ਤੇ ਸਮਝਾਉਣ ਲੱਗ ਪਏ।


ਕੁਝ ਦਿਨਾਂ ਪਿੱਛੋਂ ਦਰਸ਼ਕਾਂ ਦੀਆਂ ਸਿ਼ਕਾਇਤਾਂ ਆਉਣ ਲੱਗ ਪਈਆਂ ਕਿ ਹੁਣ ਇਹ ਸ਼ੋਅ ਵੇਖਣ ਲੱਗਿਆਂ ਸਿਗਨਲ ਖ਼ਰਾਬ ਹੋ ਜਾਂਦਾ ਹੈ ਤੇ ਬਹੁਤ ਵਾਰ ਇਹ ਪ੍ਰੋਗਰਾਮ ਵਿਖਾਈ ਹੀ ਨਹੀਂ ਦਿੰਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian media should wake up now says kejriwal