ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ’ਚ ਤਬਾਹ ਕੀਤੇ ਲਸ਼ਕਰ ਤੇ ਜੈਸ਼ ਦੇ ਅੱਤਵਾਦੀ ਕੈਂਪ

ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ ’ਚ ਤਬਾਹ ਕੀਤੇ ਲਸ਼ਕਰ ਤੇ ਜੈਸ਼ ਦੇ ਅੱਤਵਾਦੀ ਕੈਂਪ

ਭਾਰੀ ਬਰਫ਼ਬਾਰੀ ਦੌਰਾਨ ਅੱਤਵਾਦੀਆਂ ਦੀ ਭਾਰਤੀ ਖੇਤਰ ਵਿੱਚ ਘੁਸਪੈਠ ਕਰਵਾਉਣ ਲਈ ਲਗਾਤਾਰ ਗੋਲ਼ੀਬੰਦੀ ਦੀ ਉਲੰਘਣਾ ਕਰ ਰਹੀ ਪਾਕਿਸਤਾਨੀ ਫ਼ੌਜ ਦੀ ਗੋਲ਼ੀਬਾਰੀ ਦਾ ਕਰਾਰਾ ਜਵਾਬ ਭਾਰਤੀ ਫ਼ੌਜੀ ਜਵਾਨਾਂ ਵੱਲੋਂ ਦਿੱਤਾ ਜਾ ਰਿਹਾ ਹੈ। ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਦੌਰਾਨ ਹੁਣ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੀ ਨੀਲਮ ਘਾਟੀ ਦੇ ਗੁਰੇਜ਼ ਸੈਕਟਰ ’ਚ ਚੱਲ ਰਹੇ ਲਸ਼ਕਰ–ਏ–ਤੋਇਬਾ ਅਤੇ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

 

 

ਇਸ ਤੋਂ ਇਲਾਵਾ ਕੱਲ੍ਹ ਅਖਨੂਰ ’ਚ ਗੋਲੀਬੰਦੀ ਦੀ ਉਲੰਘਣਾ ਵਿਰੁੱਧ ਜਵਾਬੀ ਕਾਰਵਾਈ ’ਚ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਦੋ ਜਵਾਨਾਂ ਨੂੰ ਮਾਰ ਸੁੱਟਿਆ। ਅੱਜ ਵੀ ਪਾਕਿਸਤਾਨ ਨੇ ਨੌਸ਼ਹਿਰਾ ਵਾਦੀ ਵਿੱਚ ਗੋਲੀਬੰਦੀ ਦੀ ਉਲੰਘਣਾ ਕੀਤੀ। ਭਾਰਤੀ ਫ਼ੌਜ ਉਸ ਦਾ ਮੂੰਹ–ਤੋੜ ਜਵਾਬ ਦੇ ਰਹੀ ਹੈ।

 

 

ਟੀਵੀ ਚੈਨਲ ‘ਨਿਊਜ਼ ਨੇਸ਼ਨ’ ਅਤੇ ‘ਨਿਊਜ਼ ਸਟੇਟ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ। ਸੂਤਰਾਂ ਮੁਤਾਬਕ 20–21 ਦਸੰਬਰ ਦੀ ਰਾਤ ਨੂੰ ਨੀਲਮ ਵਾਦੀ ਵਿੱਚ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਦੌਰਾਨ ਅੱਤਵਾਦੀ ਕੈਂਪਾਂ ਨੂੰ ਆਪਣਾ ਨਿਸ਼ਾਨਾ ਬਣਾਇਆ।

 

 

ਉਸੇ ਰਾਤ ਪਾਕਿਸਤਾਨ ਨੇ ਇੱਕੋ ਵੇਲੇ ਕਈ ਮੋਰਚਿਆਂ ਉੱਤੇ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਸੀ। ਮੇਂਧਾਰ, ਕ੍ਰਿਸ਼ਨਾ ਘਾਟੀ ਤੇ ਪੁੰਛ ਸੈਕਟਰ ’ਚ ਵੀ ਭਾਰੀ ਗੋਲ਼ੀਬਾਰੀ ਕੀਤੀ ਗਈ ਸੀ।

 

 

ਕੱਲ੍ਹ ਸਨਿੱਚਰਵਾਰ ਸਵੇਰੇ ਪਾਕਿਸਤਾਨ ਨੇ ਤੰਗਧਾਰ, ਕੰਜਲਵਾਨ, ਨੀਲਮ ਵਾਦੀ ਤੋਂ ਬਾਅਦ ਕੇਰੀ ਬੱਟਲ ਇਲਾਕੇ ਦੇ ਸੁੰਦਰਬਨੀ ਸੈਕਟਰ ’ਚ ਗੋਲੀਬਾਰੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Military damaged Lashkar and Jaish Terrorists Camps in Pak Occupied Kashmir