ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਭਾਰਤੀ ਫ਼ੌਜ ਨੂੰ ਮਿਲੀਆਂ ਅਤਿ–ਆਧੁਨਿਕ ਰਾਈਫ਼ਲਾਂ

ਕਸ਼ਮੀਰ ’ਚ ਭਾਰਤੀ ਫ਼ੌਜ ਨੂੰ ਮਿਲੀਆਂ ਅਤਿ–ਆਧੁਨਿਕ ਰਾਈਫ਼ਲਾਂ

ਭਾਰਤੀ ਫ਼ੌਜ ਨੇ ਆਧੁਨਿਕੀਕਰਨ ਦੀ ਪ੍ਰਕਿਰਿਆ ਅਧੀਨ 10,000 ਸਿਗ ਸਊਰ ਰਾਈਫ਼ਲਾਂ ਦਾ ਪਹਿਲਾ ਬੈਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਅਤਿ ਆਧੁਨਿਕ ਰਾਈਫ਼ਲਾਂ ਦੀ ਵਰਤੋਂ ਜੰਮੂ–ਕਸ਼ਮੀਰ ’ਚ ਅੱਤਵਾਦ–ਵਿਰੋਧੀ ਮੁਹਿੰਮ ’ਚ ਕੀਤੀ ਜਾਵੇਗੀ। ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਆਪਣੀ ਅਗਲੀ ਕਤਾਰ ਦੇ ਫ਼ੌਜੀ ਜਵਾਨਾਂ ਨੂੰ ਵਧੇਰੇ ਸਮਰੱਥ ਬੰਦੂਕਾਂ ਨਾਲ ਲੈਸ ਕਰਨ ਲਈ ਫ਼ਾਸਟ ਟ੍ਰੈਕ ਪ੍ਰਕਿਰਿਆਵਾਂ ਅਧੀਨ 72,400 ਰਾਈਫ਼ਲਾਂ ਦੇ ਨਿਰਮਾਣ ਦਾ ਆਰਡਰ ਦਿੱਤਾ ਹੈ।

 

 

ਇਸ ਵੇਲੇ ਇਨ੍ਹਾਂ ਰਾਈਫ਼ਲਾਂ ਨੂੰ ਜੰਮੂ–ਕਸ਼ਮੀਰ ’ਚ ਤਾਇਨਾਤ ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਨੂੰ ਸੌਂਪ ਦਿੱਤਾ ਗਿਆ ਹੈ। ਫ਼ੌਜ ਦੀ ਇਹ ਕਮਾਂਡ ਜੰਮੂ–ਕਸ਼ਮੀਰ ’ਚ ਅੱਤਵਾਦੀ ਵਿਰੋਧੀ ਮੁਹਿੰਮਾਂ ਤੇ ਸਰਹੱਦ ’ਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੀ ਕਿਸੇ ਵੀ ਹਰਕਤ ਦਾ ਮੂੰਹ–ਤੋੜ ਜਵਾਬ ਦਿੰਦੀ ਹੈ।

 

 

ਇਸ ਰਾਈਫ਼ਲ ਦੇ ਸ਼ਾਮਲ ਹੋਣ ਨਾਲ ਭਾਰਤੀ ਫ਼ੌਜ ਦੀ ਮਾਰੂ ਸਮਰੱਥਾ ਵਿੱਚ ਵਾਧਾ ਹੋਵੇਗਾ ਕਿਉਂਕਿ ਇਹ ਰਾਈਫ਼ਲ ਨੇੜਿਓਂ ਮਾਰ ਕਰਨ ਤੇ ਦੂਰੋਂ ਮਾਰ ਕਰਨ ਵਾਲੀਆਂ ਰਾਈਫ਼ਲਾਂ ਦੀ ਸ਼੍ਰੇਣੀ ਦੀ ਸਭ ਤੋਂ ਉੱਨਤ ਤਕਨੀਕ ਨਾਲ ਲੈਸ ਹੈ।

 

ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਆਪਣੀ ਫ਼ੌਜ ਨੂੰ 72,400 ਨਵੀਂਆਂ ਅਸਾਲਟ ਰਾਈਫ਼ਲਾਂ ਨਾਲ ਲੈਸ ਕਰਨ ਲਈ 700 ਕਰੋੜ ਰੁਪਏ ਤੋਂ ਵੱਧ ਦੇ ਇਕਰਾਰ ਉੱਤੇ ਦਸਤਖ਼ਤ ਕੀਤੇ ਸਨ। ਇਨ੍ਹਾਂ ਰਾਈਫ਼ਲਾਂ ਦੀ ਸਪਲਾਈ ਅਮਰੀਕੀ ਹਥਿਆਰ ਨਿਰਮਾਤਾ ਸਿਗ ਸਊਰ ਵੱਲੋਂ ਕੀਤੀ ਜਾ ਰਹੀ ਹੈ।

 

 

ਇਹ ਰਾਈਫ਼ਲਾਂ ਅਮਰੀਕਾਂ ’ਚ ਬਣ ਰਹੀਆਂ ਹਨ ਤੇ ਇੱਕ ਸਾਲ ਦੇ ਅੰਦਰ ਇਨ੍ਹਾਂ ਰਾਈਫ਼ਲਾਂ ਦੀ ਖੇਪ ਭਾਰਤੀ ਫ਼ੌਜ ਹਵਾਲੇ ਕਰ ਦਿੱਤੀਆਂ ਜਾਵੇਗੀ। ਪਾਕਿਸਤਾਨ ਤੇ ਚੀਨ ਦੇ ਵਧਦੇ ਖ਼ਤਰਿਆਂ ਨੂੰ ਵੇਖਦਿਆਂ ਭਾਰਤੀ ਫ਼ੌਜ ਨੂੰ ਫ਼ਾਸਟ ਟ੍ਰੈਕ ਪ੍ਰਕਿਰਿਆ ਤਹਿਤ ਇਹ ਸਭ ਕਰਨਾ ਪਿਆ ਹੈ।

 

 

66 ਹਜ਼ਾਰ ਰਾਈਫ਼ਲਾਂ ਭਾਰਤੀ ਫ਼ੌਜੀ ਜਵਾਨਾਂ ਲਈ ਹਨ; ਜਦ ਕਿ 2,000 ਰਾਈਫ਼ਲਾਂ ਭਾਤਰੀ ਸਮੁੰਦਰੀ ਫ਼ੌਜ ਤੇ 4,000 ਰਾਈਫ਼ਲਾਂ ਭਾਰਤੀ ਹਵਾਈ ਫ਼ੌਜ ਹਵਾਲੇ ਕੀਤੀਆਂ ਜਾਣਗੀਆਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Military got ultra modern arms and ammunition in Kashmir