ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਭਾਰਤੀ ਅਧਿਕਾਰੀਆਂ ਨਾਲ ਨਹੀਂ ਮਿਲਣ ਦੇਵੇਗਾ ਪਾਕਿ

 

ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਭਾਰਤੀ ਅਧਿਕਾਰੀਆਂ ਨਾਲ ਨਹੀਂ ਮਿਲਣ ਦੇਵੇਗਾ। 

 

ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਨੇ ਕਿਹਾ ਹੈ ਕਿ ਉਹ ਦੂਜੀ ਵਾਰ ਕੁਲਭੂਸ਼ਣ ਜਾਧਵ ਤੱਕ ਕੌਂਸਲਰ ਪਹੁੰਚ ਨਹੀਂ ਦੇਵੇਗਾ। ਦੱਸ ਦੇਈਏ ਕਿ ਕੁਲਭੂਸ਼ਣ ਜਾਧਵ ਨੂੰ ਕੁਝ ਦਿਨ ਪਹਿਲਾਂ ਆਈਸੀਜੇ ਦੇ ਆਦੇਸ਼ ਤੋਂ ਬਾਅਦ ਪਹਿਲੀ ਵਾਰ ਕੌਂਸਲਰ ਐਕਸੈਸ ਮਿਲਿਆ ਸੀ।

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਡਿਪਲੋਮੈਟਿਕ ਪਹੁੰਚ ਤਹਿਤ ਪਾਕਿਸਤਾਨ ਵਿੱਚ ਬੰਦ ਇੱਕ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ ਸੀ। ਸਾਲ 2016 ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਜਾਧਵ ਦੀ ਇਹ ਭਾਰਤ ਦੀ ਪਹਿਲੀ ਡਿਪਲੋਮੈਟਿਕ ਪਹੁੰਚ ਹੈ। ਆਹਲੂਵਾਲੀਆ ਨੇ ਜਾਧਵ ਨਾਲ ਸਬ ਜੇਲ੍ਹ ਵਿੱਚ ਤਕਰੀਬਨ ਇੱਕ ਘੰਟਾ ਤੱਕ ਮੁਲਾਕਾਤ ਕੀਤੀ।

 

ਕੁਲਭੂਸ਼ਣ ਜਾਧਵ ਸਾਲ 2016 ਤੋਂ ਹੀ ਪਾਕਿਸਤਾਨੀ ਹਿਰਾਸਤ ਵਿੱਚ ਹਨ। ਜਾਧਵ ਨੂੰ ਪਾਕਿਸਤਾਨ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਨੂੰ ਜਾਸੂਸ ਅਤੇ ਅਤਿਵਾਦ ਦੇ ਦੋਸ਼ ਵਿੱਚ 2017 ਵਿੱਚ ਪਾਕਿਸਤਾਨ ਨੇ ਮੌਤ ਦੀ ਸਜ਼ਾ ਸੁਣਾਈ ਸੀ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian national Kulbhushan Jadhav will not get second consular access says Pakistan