ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਅਨ ਨੇਵੀ ਵੱਲੋਂ ਪਾਕਿਸਤਾਨ ਦਾ ਝੂਠਾ ਦਾਅਵਾ ਮੁੱਢੋਂ ਰੱਦ

ਇੰਡੀਅਨ ਨੇਵੀ ਵੱਲੋਂ ਪਾਕਿਸਤਾਨ ਦਾ ਝੂਠਾ ਦਾਅਵਾ ਮੁੱਢੋਂ ਰੱਦ

ਭਾਰਤੀ ਸਮੁੰਦਰੀ ਫ਼ੌਜ (ਇੰਡੀਅਨ ਨੇਵੀ) ਨੇ ਪਾਕਿਸਤਾਨ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਸ ਨੇ ਇੱਕ ਭਾਰਤੀ ਪਣਡੁੱਬੀ ਦੇ ਆਪਣੇ ਜਲ–ਖੇਤਰ ਵਿੱਚ ਘੁਸਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ। ਭਾਰਤੀ ਸਮੁੰਦਰੀ ਫ਼ੌਜ ਨੇ ਇਸ ਨੂੰ ਪਾਕਿਸਤਾਨ ਦਾ ਕੁਪ੍ਰਚਾਰ ਕਰਾਰ ਦਿੱਤਾ ਹੈ। ਭਾਰਤੀ ਸਮੁੰਦਰੀ ਫ਼ੌਜ ਅਜਿਹੇ ਕੁਪ੍ਰਚਾਰ ਦਾ ਕੋਈ ਨੋਟਿਸ ਨਹੀਂ ਲਵੇਗੀ। ਸਾਡੀ ਤਾਇਨਾਤੀ ਕਾਇਮ ਹੈ। ਸਮੁੰਦਰੀ ਫ਼ੌਜ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਸਮੁੰਦਰੀ ਫ਼ੌਜ ਰਾਸ਼ਟਰ ਦੇ ਸਮੁੰਦਰੀ ਹਿਤਾਂ ਦੀ ਰਾਖੀ ਦੀ ਜ਼ਰੂਰਤ ਮੁਤਾਬਕ ਤਾਇਨਾਤ ਰਹੇਗੀ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਵਾਲੇ ਦੋਵੇਂ ਦੇਸ਼ਾਂ ਵਿਚਾਲੇ ਪਿੱਛੇ ਜਿਹੇ ਵਧੇ ਤਣਾਅ ਤੋਂ ਬਾਅਦ ਪਾਕਿਸਤਾਨੀ ਜਲ–ਸੈਨਾ ਨੇ ਇਹ ਦਾਅਵਾ ਕੀਤਾ ਹੈ।

 

 

ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਝੂਠਾ ਪ੍ਰਚਾਰ ਕਰ ਰਿਹਾ ਹੈ ਕਿ ਭਾਰਤ ਹਾਲੇ ਵੀ ਉਸ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਮਾੜੇ ਪ੍ਰਚਾਰ ਲਈ ਇਸਤੇਮਾਲ ਕੀਤੇ 18 ਨਵੰਬਰ, 2016 ਦੀ ਪੁਰਾਣੀ ਵਿਡੀਓ ਦਾ ਕੈਪਸ਼ਨ ਬਦਲ ਕੇ ਮੁੜ ਹਥਕੰਡਾ ਬਣਾਉਣ ਦਾ ਜਤਨ ਕੀਤਾ ਹੈ।

 

 

ਪਾਕਿਸਤਾਨੀ ਸਮੁੰਦਰੀ ਫ਼ੌਜ ਨੇ ਅੱਜ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੇ ਦੇਸ਼ ਦੇ ਜਲ–ਖੇਤਰ ਵਿੱਚ ਘੁਸਣ ਦੀ ਇੱਕ ਭਾਰਤੀ ਪਣਡੁੱਬੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਦੀ ਸਮੁੰਦਰੀ ਫ਼ੌਜ ਨੇ ਇੱਕ ਫ਼ੁਟੇਜ ਵੀ ਸਾਂਝੀ ਕੀਤੀ, ਜਿਸ ਨੂੰ ਉਸ ਨੇ ਅਸਲੀ ਦੱਸਿਆ। ਚਿੱਤਰ ਵਿੱਚ ਵਿਖਾਇਆ ਗਿਆ ਹੈ ਕਿ ਫ਼ੁਟੇਜ ਚਾਰ ਮਾਰਚ ਨੂੰ ਰਾਤੀਂ ਅੱਠ ਵੱਜ ਕੇ 35 ਮਿੰਟ ਉੱਤੇ ਬਣਾਈ ਗਈ। ਪਾਕਿਸਤਾਨ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਸ਼ਾਂਤੀ ਦੀ ਨੀਤੀ ਦੇ ਮੱਦੇਨਜ਼ਰ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Navy rejects Pakistan s false claim