ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ–ਈਰਾਨ ਤਣਾਅ ਤੋਂ ਬਾਅਦ ਖਾੜੀ ’ਚ ਭਾਰਤ ਦੇ ਜੰਗੀ ਬੇੜੇ ਤਿਆਰ

ਅਮਰੀਕਾ–ਈਰਾਨ ਤਣਾਅ ਤੋਂ ਬਾਅਦ ਖਾੜੀ ’ਚ ਭਾਰਤ ਦੇ ਜੰਗੀ ਬੇੜੇ ਤਿਆਰ

ਅਮਰੀਕਾ ਤੇ ਈਰਾਨ ਵਿਚਾਲੇ ਨਿੱਤ ਵਧਦੇ ਜਾ ਰਹੇ ਤਣਾਅ ਨੂੰ ਵੇਖਦਿਆਂ ਭਾਰਤੀ ਸਮੁੰਦਰੀ ਫ਼ੌਜ ਨੇ ਖਾੜੀ ਖੇਤਰ ’ਚ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਭਾਰਤ ਨੇ ਸਮੁੰਦਰੀ ਰਸਤਿਆਂ ਰਾਹੀਂ ਹੋਣ ਵਾਲੇ ਕਾਰੋਬਾਰ ਲਈ ਤੇ ਸੁਰੱਖਿਆ ਵਜੋਂ ਇਹ ਕਦਮ ਚੁੱਕਿਆ ਹੈ; ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਦਾ ਸਾਹਮਣਾ ਕੀਤਾ ਜਾ ਸਕੇ।

 

 

ਇਸ ਤੋਂ ਇਲਾਵਾ ਓਮਾਨ ਦੀ ਖਾੜੀ ਵਿੱਚ ਪਹਿਲਾਂ ਤੋਂ ਤਾਇਨਾਤ ਆਈਐੱਨਐੱਸ ਤ੍ਰਿਖੰਡ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸਮੁੰਦਰੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਜੰਗੀ ਹਵਾਈ ਜਹਾਜ਼ਾਂ ਤੇ ਬੇੜਿਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

 

 

ਭਾਰਤੀ ਕਾਰੋਬਾਰੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ। ਸਮੁੰਦਰੀ ਫ਼ੌਜ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਕਾਰੋਬਾਰੀ ਬੇੜਿਆਂ ਦੀ ਆਵਾਜਾਈ ਸੁਰੱਖਿਅਤ ਤਰੀਕੇ ਨਾਲ ਹੋਵੇ ਤੇ ਸਮੁੰਦਰੀ ਕਾਰੋਬਾਰ ਸਹੀ–ਸਲਾਮਤ ਤਰੀਕੇ ਨਾਲ ਹੋਵੇ, ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਭਾਰਤੀ ਸਮੁੰਦਰੀ ਫ਼ੌਜ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਪ੍ਰਤੀਬੱਧ ਹੈ।

 

 

ਆਈਐੱਨਐੱਸ ਤ੍ਰਿਖੰਡ ਜੰਗੀ ਬੇੜਾ ਇਸ ਵੇਲੇ ਓਮਾਨ ਦੀ ਖਾੜੀ ’ਚ ਤਾਇਨਾਤ ਹੈ। ਨਾਲ ਹੀ ਆਈਐੱਨਐੱਸ ਸੁਮੇਧਾ ਵੀ ਅਦਨ ਦੀ ਖਾੜੀ ’ਚ ਐਂਟੀ–ਪਾਇਰੇਸੀ ਗਸ਼ਤ ਲਈ ਤਾਇਨਾਤ ਹੈ। ਜੇ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਛਿੜਦੀ ਹੈ, ਤਾਂ ਇਨ੍ਹਾਂ ਸਾਰੇ ਜਹਾਜ਼ਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ‘ਆਪਰੇਸ਼ਨ ਸੰਕਲਪ’ ਵਾਂਗ ਭਾਰਤੀ ਸਮੁੰਦਰੀ ਫ਼ੌਜ ਦੀ ਹੀ ਹੋਵੇਗੀ।

 

 

ਬੀਤੇ ਵਰ੍ਹੇ ਜੂਨ ’ਚ ਜਦੋਂ ਓਮਾਨ ਦੀ ਖਾੜੀ ਵਿੱਚ ਤੇਲ ਦੇ ਦੋ ਟੈਂਕਰਾਂ ’ਤੇ ਹਮਲਾ ਹੋਇਆ ਸੀ, ਤਦ ਹਾਲਾਤ ਵਿਗੜਨ ਦੇ ਖ਼ਦਸ਼ੇ ਕਾਰਨ ਭਾਰਤੀ ਸਮੁੰਦਰੀ ਫ਼ੌਜ ਨੇ ਆਪਰੇਸ਼ਨ ਸੰਕਲਪ ਰਾਹੀਂ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਉੱਥੋਂ ਬਾਹਰ ਕੱਢਿਆ ਸੀ। ਇਸ ਲਈ ਭਾਰਤੀ ਸਮੁੰਦਰੀ ਫ਼ੌਜ ਨੇ ਆਪਣੇ ਜੰਗੀ ਬੇੜੇ ਫ਼ਾਰਸ ਦੀ ਖਾੜੀ ’ਚ ਤਾਇਨਾਤ ਕੀਤੇ ਸਨ; ਤਾਂ ਜੋ ਕਿਸੇ ਵੀ ਤਰ੍ਹਾਂ ਸਮੁੰਦਰੀ ਰਸਤੇ ’ਚ ਕੋਈ ਰੁਕਾਵਟ ਨਾ ਹੋਵੇ।

 

 

ਆਪਰੇਸ਼ਨ ਸੰਕਲਪ ਨੂੰ ਇਸ ਵਰ੍ਹੇ ਭਾਰਤੀ ਸਮੁੰਦਰੀ ਫ਼ੌਜ ਨੇ ਗਣਤੰਤਰ ਦਿਵਸ ਪਰੇਡ ਦੀ ਝਾਕੀ ਦਾ ਹਿੱਸਾ ਵੀ ਬਣਾਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Navy s Warships ready in Gulf after US Iran Tension