ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ MPs ਨੇ ਬ੍ਰਿਟਿਸ਼ ਸੰਸਦ ’ਚ ਸ੍ਰੀਮਦ ਭਗਵਦ ਗੀਤਾ ਨਾਲ ਚੁੱਕੀ ਸਹੁੰ

ਭਾਰਤੀ ਮੂਲ ਦੇ MPs ਨੇ ਬ੍ਰਿਟਿਸ਼ ਸੰਸਦ ’ਚ ਸ੍ਰੀਮਦ ਭਗਵਦ ਗੀਤਾ ਨਾਲ ਚੁੱਕੀ ਸਹੁੰ

ਇੰਗਲੈਂਡ ਦੇ ਗ੍ਰਹਿ ਮੰਤਰੀ ਸ੍ਰੀਮਤੀ ਪ੍ਰੀਤੀ ਪਟੇਲ ਸਮੇਤ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ–ਮੰਡਲ ‘ਪੀਪਲ’ਜ਼ ਕੈਬਿਨੇਟ’ ਵਿੱਚ ਆਪਣੇ ਅਹੁਦਿਆਂ ਨੂੰ ਬਰਕਰਾਰ ਰੱਖਿਆ ਹੈ। ਨਵੇਂ ਚੁਣੇ ਸੰਸਦ ਮੈਂਬਰ (MP) ਤੇ ਮੰਤਰੀ ਮੰਗਲਵਾਰ ਨੂੰ ਹਾਊਸ ਆੱਫ਼ ਕਾਮਨਜ਼ ’ਚ ਪਰਤ ਆਏ।

 

 

ਬ੍ਰਿਟਿਸ਼ ਕੈਬਿਨੇਟ ਮੰਤਰੀ ਆਲੋਕ ਸ਼ਰਮਾ ਤੇ ਖ਼ਜ਼ਾਨੇ ਦੇ ਮੁੱਖ ਸਕੱਤਰ ਰਿਸ਼ੀ ਸੁਨਾਕ ਨੇ ਮੰਗਲਵਾਰ ਨੂੰ ਨਵੇਂ ਹਾਊਸ ਆੱਫ਼ ਕਾਮਨਜ਼ ’ਚ ਸੰਸਦ ਮੈਂਬਰਾਂ ਵਜੋਂ ਸਹੁੰ ਚੁੱਕੀ।

 

 

ਆਗਰਾ ’ਚ ਜਨਮੇ 52 ਸਾਲਾ ਆਲੋਕ ਸ਼ਰਮਾ ਜੋ ਕੌਮਾਂਤਰੀ ਵਿਕਾਸ ਬਾਰੇ ਮੰਤਰੀ ਹਨ; ਚੌਥੀ ਵਾਰ ਰੀਡਿੰਗ–ਵੈਸਟ ਹਲਕੇ ਤੋਂ ਚੁਣੇ ਗਏ ਹਨ। ਇੰਝ ਹੀ 39 ਸਾਲਾ ਰਿਸ਼ੀ ਸੁਨਾਕ ਤੀਜੀ ਵਾਰ ਯਾਰਕਸ਼ਾਇਰ ਦੇ ਰਿਚਮੰਡ ਹਲਕੇ ਤੋਂ ਚੁਣੇ ਗਏ ਹਨ। ਇੱਥੇ ਵਰਨਣਯੋਗ ਹੈ ਕਿ ਰਿਸ਼ੀ ਸੁਨਾਕ ਇਨਫ਼ੋਸਿਸ ਦੇ ਬਾਨੀ ਐੱਨਆਰ ਨਾਰਾਇਣਮੂਰਤੀ ਦੇ ਜਵਾਈ ਹਨ। ਇਨ੍ਹਾਂ ਦੋਵਾਂ ਨੇ ਇੰਗਲੈਂਡ ਦੀ ਸੰਸਦ ਵਿੱਚ ਭਗਵਦ ਗੀਤਾ ਦੀ ਸਹੁੰ ਚੁੱਕੀ।

 

 

ਆਲੋਕ ਸ਼ਰਮਾ ਤੇ ਰਿਸ਼ੀ ਸੁਨਾਕ ਨੇ ਭਗਵਦ ਗੀਤਾ ਹੱਥ ’ਚ ਫੜ ਕੇ ਸਹੁੰ–ਚੁਕਾਈ ਦੇ ਤੈਅਸ਼ੁਦਾ ਸ਼ਬਦ ਕੁਝ ਇੰਝ ਆਖੇ – ‘ਮੈਂ (MP ਦਾ ਨਾਂਅ) ਸਰਬਸ਼ਕਤੀਮਾਨ ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਮਾਣਯੋਗ ਮਹਾਰਾਦੀ ਐਲਿਜ਼ਾਬੈਥ, ਉਨ੍ਹਾਂ ਦੇ ਵਾਰਸਾਂ ਪ੍ਰਤੀ ਕਾਨੂੰਨ ਮੁਤਾਬਕ ਸੱਚੀ ਨਿਸ਼ਠਾ ਰੱਖਾਂਗਾ। ਇਸ ਲਈ ਪਰਮੇਸ਼ਵਰ ਮੇਰੀ ਮਦਦ ਕਰਨ।’

 

 

ਇੱਥੇ ਵਰਨਣਯੋਗ ਹੈ ਕਿ ਚੋਣਾਂ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਕੈਬਿਨੇਟ ਦੀ ਮੀਟਿੰਗ ਹੋਈ। ਕਨਜ਼ਰਵੇਟਿਵ ਪਾਟੀ ਨੇ ਪਿਛਲੇ ਹਫ਼ਤੇ ਆਮ ਚੋਣਾਂ ’ਚ ਭਾਰੀ ਜਿੱਤ ਦਰਜ ਕਰ ਕੇ ਬਹੁਮੱਤ ਹਾਸਲ ਕੀਤਾ ਸੀ। ਜੌਨਸਨ ਨੇ ਆਪਣੀ ਟੀਮ ਵਿੱਚ ਪਹਿਲਾਂ ਵਾਲੀ ਸਥਿਤੀ ਕਾਇਮ ਰੱਖਦਿਆਂ ਮੰਤਰੀ ਮੰਡਲ ਦੀਆਂ ਕੁਝ ਖ਼ਾਲੀ ਪਈਆਂ ਆਸਾਮੀਆਂ ਨੂੰ ਭਰਨ ਲਈ ਕੇਵਲ ਬਹੁਤ ਹੀ ਸੀਮਤ ਜਿਹਾ ਫ਼ੇਰ–ਬਦਲ ਕੀਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Origin Lawmakers takes oath on Bhagwad Gita in British Parliament