ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਵੜ੍ਹ ਰਹੇ ਭਾਰਤੀ ਲੋਕ, ਕਰਦੇ ਨੇ ਇਹ ਕੰਮ

1 / 2ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਵੜ੍ਹ ਰਹੇ ਭਾਰਤੀ ਲੋਕ, ਫਿਰ ਕਰਦੇ ਨੇ ਇਹ ਕੰਮ

2 / 2ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਵੜ੍ਹ ਰਹੇ ਭਾਰਤੀ ਲੋਕ, ਫਿਰ ਕਰਦੇ ਨੇ ਇਹ ਕੰਮ

PreviousNext

ਇੱਕ ਪਾਸੇ ਜਿੱਥੇ ਕਈ ਭਾਰਤੀਆਂ ਨੇ ਅਮਰੀਕਾ ਚ ਸਫਲਤਾ ਦੇ ਝੰਡੇ ਗੱਢੇ ਹਨ, ਉੱਥੇ ਹੀ ਵੱਡੀ ਗਿਣਤੀ ਚ ਭਾਰਤੀਆਂ ਨੇ ਅਮਰੀਕਾ ਚ ਗੈਰਕਾਨੂੰਨੀ ਤੌਰ ਤੇ ਦਾਖਲ ਹੋਣ ਦੀ ਹਿੰਮਤ ਕਰ ਦਿੱਤੀ ਹੈ। ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੱਡੀ ਗਿਣਤੀ ਚ ਭਾਰਤੀ ਲੋਕ ਗੈਰਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਹਨ। ਹਾਲ ਹੀ ਤੁਲਨਾ ਚ ਸਾਲ 2018 ਚ ਗ੍ਰਿਫਤਾਰ ਕੀਤੇ ਗਏ ਅਜਿਹੇ ਭਾਰਤੀਆਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ।

 

ਅਮਰੀਕੀ ਅਧਿਕਾਰੀਆਂ ਮੁਤਾਬਕ ਅਮਰੀਕਾ ਅਤੇ ਮੈਕਸਿਕੋ ਦੀ ਸਰਹੱਦ ਤੇ 25,000-50,000 ਡਾਲਰ ਪ੍ਰਤੀ ਵਿਅਕਤੀ ਖਰਚ ਕਰਕੇ ਭਾਰਤੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਚ ਦਾਖਲ ਹੋ ਰਹੇ ਹਨ।

 

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਝ ਭਾਰਤੀਆਂ ਦੇ ਸ਼ੋਸ਼ਣ ਦਾ ਦਾਅਵਾ ਸਹੀ ਜਾਪਦਾ ਹੇ ਪਰ ਵਧੇਰੇ ਗਿਣਤੀ ਚ ਫਰਜ਼ੀ ਦਸਤਾਵੇਜ਼ਾਂ ਨਾਲ ਪੈਸੇ ਖਰਚ ਕਰਕੇ ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਫੜ੍ਹੇ ਜਾਂਦੇ ਹਨ। ਇਨ੍ਹਾਂ ਖਿਲਾਫ ਧੋਖਾਧੜੀ ਅਤੇ ਹੋਰਨਾਂ ਦੋਸ਼ ਚ ਮਾਮਲੇ ਦਰਜ ਕੀਤੇ ਜਾਂਦੇ ਹਨ। ਇਹ ਭਾਰਤੀ ਲੋਕ ਸ਼ਰਣ ਵੀ ਮੰਗਦੇ ਹਨ।

 

ਅਧਿਕਾਰੀਆਂ ਨੇ ਕਿਹਾ ਕਿ CBP ਨੂੰ ਉਮੀਦ ਹੈ ਕਿ 30 ਸਤੰਬਰ ਨੂੰ ਖ਼ਤਮ ਹੋਈ ਮਿਆਦ ਦਾ ਡਾਟਾ ਦੱਸੇਗਾ ਕਿ ਲਗਭਗ 9,000 ਭਾਰਤੀ ਇਸ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਹਨ ਜਦਕਿ ਸਾਲ 2017 ਚ 3162 ਭਾਰਤੀ ਫੜ੍ਹੇ ਗਏ ਹਨ।

 

ਇਸੇ ਸਾਲ ਲਗਭਗ 4,000 ਭਾਰਤੀ ਲੋਕ ਮੈਕਸੀਕਲੀ ਸਰਹੱਦ ਵਿਚ ਤਿੰਨ ਕਿਲੋਮੀਟਰ ਦੇ ਖੇਤਰ ਚ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੈਕਸੀਕਲੀ ਸਰਹੱਦ ਨਾਲ ਜੁੜਿਆ ਹੋਇਆ ਇੱਕ ਸੁਰੱਖਿਅਤ ਸ਼ਹਿਰ ਹੈ, ਜਿੱਥੋ ਅਮਰੀਕਾ ਚ ਦਾਖਲ ਹੋਣ ਚ ਮਦਦ ਮਿਲਦੀ ਹੈ।

 

ਅਧਿਕਾਰੀਆਂ ਮੁਤਾਬਕ ਸ਼ਰਣ ਮੰਗਣ ਵਾਲੇ ਹੇਠਲੀਆਂ ਜਾਤੀਆਂ ਦੇ ਭਾਰਤੀਆਂ ਨੂੰ ਆਪਣੀ ਜਾਤੀ ਤੋਂ ਬਾਹਰ ਜਾ ਕੇ ਇੱਕ ਵਿਸ਼ੇਸ਼ ਵਰਗ ਚ ਵਿਆਹ ਕਰਨ ਤੇ ਜਾਨੋ ਮਾਰਨ ਦੀ ਧਮਕੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਸ਼ਰਣ ਮੰਗਣ ਵਾਲੇ ਜਾਅਲੀ ਲੋਕ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਦਾਖਲ ਹੋਣ ਦੀ ਉਡੀਕ ਚ ਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਕਈ ਗੈਰਕਾਨੂੰਨੀ ਢੰਗ ਨਾਲ ਹਾਲੇ ਵੀ ਕਈ ਭਾਰਤੀ ਲੋਕ ਅਮਰੀਕਾ ਚ ਦਾਖਲ ਹੋ ਰਹੇ ਹਨ। ਮਨੁੱਖੀ ਤਸਕਰੀ ਦੁਆਰਾ ਅਜਿਹੀਆਂ ਹਰਕਤਾਂ ਹੋ ਰਹੀਆਂ ਹਨ।

 

ਹਾਲ ਹੀ ਚ ਭਾਰਤ ਦੇ ਮਾਸੂਮ ਬੱਚਿਆਂ ਨੂੰ ਅਮਰੀਕਾ ਚ ਲੈ ਜਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ। ਪਕੜ ਚ ਆਏ ਗਿਰੋਹ ਨੇ ਹੁਣ ਤੱਕ 300 ਬੱਚਿਆਂ ਨੂੰ ਅਮਰੀਕਾ ਲੈ ਜਾ ਕੇ ਵੇਚਣ ਦੀ ਗੱਲ ਕਬੂਲੀ ਸੀ। ਇਹ ਗਿਰੋਹ ਉਨ੍ਹਾਂ ਬੱਚਿਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿਨ੍ਹਾਂ ਦੇ ਮਾਪੇ ਬੇਹੱਦ ਗਰੀਬ ਹੁੰਦੇ ਹਨ।

 

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian people arriving illegally in the US