ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਬੰਦਰਗਾਹਾਂ ਹੁਣ ਅਲਟਰਾਵਾਇਲਟ ਤਕਨੀਕ ਨਾਲ ਹੋਣਗੀਆਂ ਸ਼ੁੱਧ

ਭਾਰਤੀ ਬੰਦਰਗਾਹਾਂ ਹੁਣ ਅਲਟਰਾਵਾਇਲਟ ਤਕਨੀਕ ਨਾਲ ਹੋਣਗੀਆਂ ਸ਼ੁੱਧ

ਜਿਵੇਂ ਕਿ ਅਸੀਂ ਲੌਕਡਾਊਨ ਨੂੰ ਅੰਸ਼ਿਕ ਜਾਂ ਸੰਪੂਰਨ ਤੌਰ ’ਤੇ ਖਤਮ ਕਰਨ ਦੀ ਸਥਿਤੀ ਨੂੰ ਦੇਖ ਰਹੇ ਹਾਂ, ਪਹਿਲਾਂ ਤੋਂ ਹੀ ‘ਨਿਊ ਨਾਰਮਲ’ ਰੂਪ ਵਿੱਚ ਆਉਣ ਲਈ ਪ੍ਰਸ਼ਨ ਪੁੱਛੇ ਜਾ ਰਹੇ ਹਨ। ਵਿਸ਼ੇਸ਼ ਰੂਪ ਨਾਲ ਡੌਕਯਾਰਡਸ ਅਤੇ ਹੋਰ ਨੇਵਲ ਅਦਾਰਿਆਂ ਜਿਹੇ ਵੱਡੇ ਸੰਗਠਨਾਂ ਲਈ, ਜਿੱਥੇ ਵਰਕਰਾਂ ਦੀ ਇੱਕ ਵੱਡੀ ਸੰਖਿਆ ਲੌਕਡਾਊਨ ਖਤਮ ਹੋਣ ਤੋਂ ਬਾਅਦ ਮੁੜ ਤੋਂ ਕੰਮ ਸ਼ੁਰੂ ਕਰੇਗੀ ਅਤੇ ਇਹ ਸੰਖਿਆ ਫਿਰ ਹੌਲ਼ੀ-ਹੌਲ਼ੀ ਵਧਣ ਦੀ ਉਮੀਦ ਹੈ। ਇਸ ਕਾਰਨ ਵਰਕਰਾਂ ਦੇ ਕਵਰਆਲ, ਟੂਲਸ, ਨਿਜੀ ਗੈਜੇਟਾਂ ਅਤੇ ਮਾਸਕਾਂ ਲਈ ਸਵੱਛਤਾ ਸੁਵਿਧਾ ਦੀ ਸਖਤ ਜ਼ਰੂਰਤ ਹੋ ਗਈ।

 

 

ਜਲ ਸੈਨਾ ਡੌਕਯਾਰਡ (ਮੁੰਬਈ) ਨੇ ਇਸ ਉੱਭਰਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਅਲਟਰਾਵਾਇਲਟ (ਯੂਵੀ) ਸੈਨੀਟਾਈਜੇਸ਼ਨ ਬੇਅ ਦਾ ਨਿਰਮਾਣ ਕੀਤਾ ਹੈ। ਅਲਟਰਾਵਾਇਲਟ ਬੇਅ ਦਾ ਉਪਯੋਗ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਉਪਕਰਣ, ਕੱਪੜੇ ਅਤੇ ਹੋਰ ਵਿਭਿੰਨ ਵਸਤਾਂ ਨੂੰ ਡਿਸਇਨਫੈਕਸ਼ਨ ਕਰਨ ਲਈ ਕੀਤਾ ਜਾਵੇਗਾ।

 

 

ਯੂਵੀ-ਸੀ ਪ੍ਰਕਾਸ਼ ਵਿਵਸਥਾ ਲਈ ਐਲੂਮੀਨੀਅਮ ਸ਼ੀਟ ਇਲੈਕਟ੍ਰੀਕਲ ਵਿਵਸਥਾ ਦੇ ਨਿਰਮਾਣ ਰਾਹੀਂ ਇੱਕ ਵੱਡੇ ਆਮ ਕਮਰੇ ਨੂੰ ਯੂਵੀ ਬੇਅ ਵਿੱਚ ਬਦਲਣ ਲਈ ਚੁਣੌਤੀਪੂਰਨ ਕਾਰਜ ਕਰਨ ਦੀ ਲੋੜ ਸੀ।

 

 

ਇਹ ਸੁਵਿਧਾ ਡਿਸਇਨਫੈਕਸ਼ਨ ਵਿਕਿਰਨ ਲਈ ਯੂਵੀ-ਸੀ ਪ੍ਰਕਾਸ਼ ਸਰੋਤ ਦਾ ਉਪਯੋਗ ਵਸਤਾਂ ਨੂੰ ਡਿਸਇਨਫੈਕਸ਼ਨ ਕਰਨ ਲਈ ਕਰਦੀ ਹੈ। ਉੱਘੀਆਂ ਖੋਜ ਏਜੰਸੀਆਂ ਵੱਲੋਂ ਕੀਤੇ ਗਏ ਅਧਿਐਨਾਂ ਨੇ ਸਾਹ ਦੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਰੋਗਾਣੂਆਂ ਜਿਵੇਂ ਸਾਰਸ, ਇਨਫਲੂਐਂਜ਼ਾ ਆਦਿ ’ਤੇ ਯੂਵੀ-ਸੀ ਦੇ ਪ੍ਰਭਾਵ ਨੂੰ ਸਾਬਤ ਕੀਤਾ ਹੈ। ਇਹ ਦੇਖਿਆ ਗਿਆ ਹੈ ਕਿ ਮਾਈਕ੍ਰੋਬਿਅਲ ਰੋਗਾਣੂ 1 ਮਿੰਟ ਜਾਂ ਉਸ ਤੋਂ ਜ਼ਿਆਦਾ ਦੀ ਤੀਬਰਤਾ ਨਾਲ 1ਜੇ/ਸੀਐੱਮ2 ਦੇ ਯੂਵੀ-ਸੀ ਦੇ ਸੰਪਰਕ ਵਿੱਚ ਆਉਣ ’ਤੇ ਕਾਫ਼ੀ ਘੱਟ ਵਿਵਹਾਰਕ ਹੋ ਜਾਂਦੇ ਹਨ ਜਿਸ ਨਾਲ ਪ੍ਰਭਾਵੀ ਕੀਟਾਣੂਨਾਸ਼ ਦਾ ਸੰਕੇਤ ਮਿਲਦਾ ਹੈ।

 

 

ਇਸ ਤਰ੍ਹਾਂ ਦੀ ਸੁਵਿਧਾ ਨੇਵਲ ਸਟੇਸ਼ਨ (ਕਰੰਜਾ) ਵਿੱਚ ਵੀ ਸਥਾਪਿਤ ਕੀਤੀ ਗਈ ਹੈ ਜਿੱਥੇ ਯੂਵੀ-ਸੀ ਸਟਰਲਾਈਜ਼ਰ ਦੇ ਇਲਾਵਾ ਇੱਕ ਉਦਯੋਗਿਕ ਓਵਨ ਵੀ ਰੱਖਿਆ ਗਿਆ ਹੈ ਜੋ ਛੋਟੇ ਅਕਾਰ ਦੀਆਂ ਵਸਤਾਂ ਨੂੰ 60 ਡਿਗਰੀ ਸੈਲਸੀਅਸ ਤੱਕ ਗਰਮ ਕਰਦਾ ਹੈ ਜੋ ਕਿ ਸਭ ਤੋਂ ਜ਼ਿਆਦਾ ਰੋਗਾਣੂਆਂ ਨੂੰ ਮਾਰਨ ਲਈ ਜਾਣਿਆ ਜਾਂਦਾ ਹੈ। ਇਸ ਸੁਵਿਧਾ ਨੂੰ ਪ੍ਰਵੇਸ਼/ਨਿਕਾਸ ਬਿੰਦੂਆਂ ’ਤੇ ਰੱਖਿਆ ਗਿਆ ਹੈ ਜਿੱਥੇ ਇਹ ਕੋਵਿਡ-19 ਦੇ ਪਸਾਰ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Ports to be disinfected with Ultraviolet technique