ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੇਲਵੇ ਇੰਜੀਨੀਅਰ ਦਾ ਰਾਜੇਸ਼ ਹੁਣ ਆਪਰੇਸ਼ਨ ਪਿੱਛੋਂ ਬਣ ਗਿਐ ਸੋਨੀਆ

ਭਾਰਤੀ ਰੇਲਵੇ ਇੰਜੀਨੀਅਰ ਦਾ ਰਾਜੇਸ਼ ਹੁਣ ਆਪਰੇਸ਼ਨ ਪਿੱਛੋਂ ਬਣ ਗਿਐ ਸੋਨੀਆ

ਤਿੰਨ ਸਾਲਾਂ ਦੀ ਲੰਮੀ ਲੜਾਈ ਤੋਂ ਬਾਅਦ ਆਖ਼ਰ ਰਾਜੇਸ਼ ਪਾਂਡੇ ਨੂੰ ਰੇਲਵੇ ਦੇ ਰਿਕਾਰਡ ਵਿੱਚ ‘ਔਰਤ’ ਲਿਖ ਦਿੱਤਾ ਗਿਆ ਹੈ। ਲਿੰਗ–ਪਰਿਵਰਤਨ ਤੋਂ ਬਾਅਦ ਸਰਕਾਰੀ ਦਸਤਾਵੇਜ਼ਾਂ ’ਚ ਮਰਦ ਤੋਂ ਔਰਤ ਬਣਨ ਲਈ ਜੱਦੋ–ਜਹਿਦ ਕਰ ਰਹੇ ਰਾਜੇਸ਼ ਦਾ ਨਾਂਅ ਆਖ਼ਰ ਰੇਲਵੇ ਕੋਲ ਤੇ ਮੈਡੀਕਲ ਰਿਕਾਰਡ ਵਿੱਚ ਵੀ ‘ਔਰਤ’ ਦਰਜ ਹੋ ਗਿਆ। ਪਰ ਹਾਲੇ ਰਿਕਾਰਡ ਵਿੱਚ ਉਸ ਦਾ ਨਾਂਅ ਰਾਜੇਸ਼ ਤੋਂ ਸੋਨੀਆ ਨਹੀਂ ਕੀਤਾ ਗਿਆ ਹੈ। ਪਰ ਅਗਲੇ ਕੁਝ ਦਿਨਾਂ ’ਚ ਉਹ ਵੀ ਬਦਲ ਜਾਵੇਗਾ।

 

 

ਦਰਅਸਲ, ਇੱਜ਼ਤਨਗਰ ਦੇ ਮੁੱਖ ਕਾਰਖਾਨਾ ਮੈਨੇਜਰ ਦੇ ਦਫ਼ਤਰ ਵਿੱਚ ਨਿਯੁਕਤ ਤਕਨੀਕੀ ਗ੍ਰੇਡ–1 ਦੇ ਅਹੁਦੇ ’ਤੇ ਤਾਇਨਾਤ ਰਾਜੇਸ਼ ਪਾਂਡੇ ਨੇ ਅਫ਼ਸਰਾਂ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਰੇਲਵੇ ਰਿਕਾਰਡ ਵਿੱਚ ‘ਔਰਤ’ ਕਰ ਦਿੱਤਾ ਜਾਵੇ। ਮੁੱਖ ਕਾਰਖਾਨਾ ਮੈਨੇਜਰ ਨੇ ਅਮਲਾ ਵਿਭਾਗ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਰੇਲਵੇ ਬੋਰਡ ਦਾ ਆਖ਼ਰੀ ਹੁਕਮ ਆਉਣ ਤੱਕ ਰਾਜੇਸ਼ ਪਾਂਡੇ ਨੂੰ ਇੱਕ ਔਰਤ ਮੰਨਿਆ ਜਾਵੇ।

 

 

ਦਰਅਸਲ, ਰਾਜੇਸ਼ ਪਾਂਡੇ ’ਚ ਪਹਿਲਾਂ ਤੋਂ ਹੀ ਮਰਦਾਨਾ ਦੀ ਥਾਂ ਜ਼ਨਾਨਾ ਹਾਰਮੋਨ ਭਾਰੂ ਸਨ। ਇਸੇ ਲਈ ਉਸ ਨੇ ਆਪਣਾ ਲਿੰਗ ਤਬਦੀਲ ਕਰਵਾ ਲਿਆ ਸੀ ਤੇ ਉਹ ਰਾਜੇਸ਼ ਤੋਂ ਸੋਨੀਆ ਬਣ ਗਈ ਸੀ।

 

 

ਸੋਨੀਆ ਨੇ ਹੁਣ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਉਸ ਨੂੰ ਸਾਲ 2003 ’ਚ ਬਰੇਲੀ ਦੀ ਵਰਕਸ਼ਾਪ ’ਚ ਇੰਜੀਨੀਅਰ ਦੀ ਨੌਕਰੀ ਮਿਲੀ ਸੀ। ਪਰ ਤਦ ਉਹ ਵੇਖਣ ਨੂੰ ਭਾਵੇਂ ਮਰਦ ਸੀ ਪਰ ਉਸ ਨੂੰ ਅਹਿਸਾਸ ਔਰਤਾਂ ਵਾਲਾ ਹੀ ਹੁੰਦਾ ਰਹਿੰਦਾ ਸੀ। ਉਸ ਨੂੰ ਸਦਾ ਇਹੋ ਲੱਗਦਾ ਰਹਿੰਦਾ ਸੀ ਕਿ ਉਹ ਅਸਲ ਵਿੱਚ ਤਾਂ ਔਰਤ ਹੀ ਹੈ ਤੇ ਐਂਵੇਂ ਕਿਤੇ ਗ਼ਲਤੀ ਨਾਲ ਕੁਦਰਤ ਨੇ ਉਸ ਨੂੰ ਔਰਤ ਬਣਾ ਦਿੱਤਾ ਹੈ। ਇਸੇ ਲਈ ਉਸ ਨੂੰ ਔਰਤਾਂ ਵਾਲੇ ਸਾਰੇ ਸ਼ਿੰਗਾਰ ਕਰਨੇ ਵਧੀਆ ਲੱਗਦੇ ਸਨ।

 

 

ਪਰਿਵਾਰ ਨੇ ਇੰਜੀਨੀਅਰ ਰਾਜੇਸ਼ ਦਾ ਵਿਆਹ 2012 ’ਚ ਬਹੁਤ ਧੂਮਧਾਮ ਨਾਲ ਕੀਤਾ ਸੀ। ਸੋਨੀਆ ਨੇ ਦੱਸਿਆ ਕਿ ਛੇ ਮਹੀਨਿਆਂ ਤੱਕ ਉਹ ਆਪਣੀ ਪਤਨੀ ਨਾਲ ਇੱਕੋ ਛੱਤ ਹੇਠਾਂ ਰਹੀ ਪਰ ਕਦੇ ਇੱਕ–ਦੂਜੇ ਦੇ ਨੇੜੇ ਨਹੀਂ ਆਏ। ਉਹ ਰਿਸ਼ਤਾ ਸਿਰਫ਼ ਦੋ ਸਾਲ ਹੀ ਚੱਲ ਸਕਿਆ ਤੇ ਪਤਨੀ ਨੇ ਤਲਾਕ ਲੈ ਲਿਆ। ਉਸ ਤੋਂ ਬਾਅਦ ਰਾਜੇਸ਼ ਨੇ ਦਸੰਬਰ 2017 ’ਚ ਆਪਣਾ ਆਪਰੇਸ਼ਨ ਕਰਵਾ ਕੇ ਲਿੰਗ ਤਬਦੀਲ ਕਰਵਾਇਆ ਤੇ ਉਹ ਸੋਨੀਆ ਬਣ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Railway Engineer s Interesting Story of becoming Rajesh to Sonia