ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਨੇ ਮੁਸਾਫ਼ਰਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਬਣਾਇਆ ਮਾਸਟਰ ਪਲਾਨ, ਜਾਣੋ ਕੀ-ਕੀ ਹੋਵੇਗਾ ?

ਰੇਲਵੇ ਬੋਰਡ ਨੇ ਲੱਖਾਂ ਰੇਲਵੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਮਾਸਟਰ ਪਲਾਨ ਤਿਆਰ ਕੀਤਾ ਹੈ। ਇਸ ਦੇ ਤਹਿਤ ਰੇਲਗੱਡੀ ਨੂੰ ਹਰ ਗੇੜੇ ਤੋਂ ਬਾਅਦ ਸਾਬਣ ਜਾਂ ਸੈਨੀਟਾਈਜ਼ਰ ਸਪ੍ਰੇਅ ਨਾਲ ਕੀਟਾਣੂ ਮੁਕਤ ਕੀਤਾ ਜਾਵੇਗਾ। ਹਰ ਸਟਾਪੇਜ਼ 'ਤੇ ਟਾਇਲਟ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇਗੀ। ਯਾਤਰਾ ਦੌਰਾਨ ਹਰ ਦੋ ਘੰਟਿਆਂ ਬਾਅਦ ਕੋਚ ਅਤੇ ਟਾਇਲਟ ਡੋਰ ਹੈਂਡਲ, ਰੇਲਿੰਗ, ਵਿੰਡੋਜ਼ ਆਦਿ ਨੂੰ ਸੈਨੇਟਾਈਜ਼ਰ ਸਪ੍ਰੇਅ ਨਾਲ ਸਾਫ਼ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਰੇਲਵੇ 15 ਅਪ੍ਰੈਲ ਤੋਂ ਕੁਝ ਰੇਲ ਗੱਡੀਆਂ ਦਾ ਸੰਚਾਲਨ ਕਰ ਸਕਦਾ ਹੈ। ਹਾਲਾਂਕਿ, ਇਸ ਦਾ ਪੂਰਾ ਫੈਸਲਾ ਨਹੀਂ ਕੀਤਾ ਗਿਆ ਹੈ।
 

ਰੇਲਵੇ ਦੇ ਦਸਤਾਵੇਜ਼ਾਂ 'ਚ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਾਰੀਆਂ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਨਾ ਬਹੁਤ ਜ਼ਰੂਰੀ ਹੈ। ਰੇਲਵੇ ਦੇ ਹਰ ਕੋਚ ਨੂੰ ਹਰ ਗੇੜੇ ਤੋਂ ਬਾਅਦ ਸਾਬਣ ਜਾਂ ਸੈਨੀਟਾਈਜ਼ਰ ਸਪ੍ਰੇਅ ਨਾਲ ਸਾਫ਼ ਕੀਤਾ ਜਾਵੇਗਾ। ਕੋਚ ਦੇ ਅੰਦਰ ਪਰਦੇ ਨਹੀਂ ਲਗਾਏ ਜਾਣਗੇ। ਖਿੜਕੀ ਦੇ ਪਰਦੇ ਅਸਾਨੀ ਨਾਲ ਧੋਣ ਅਤੇ ਸੁੱਕਣ ਵਾਲੇ ਹੋਣੇ ਚਾਹੀਦੇ ਹਨ।
 

ਟੀਟੀਈ ਯਾਤਰੀਆਂ ਨੂੰ ਮਾਸਕ ਦੇਣਗੇ :
ਟ੍ਰੇਨ ਦਾ ਇੱਕ ਗੇੜਾ ਪੂਰਾ ਹੋਣ 'ਤੇ ਰੇਲਵੇ ਦੇ ਰਨਿੰਗ ਸਟਾਫ, ਸਹਾਇਕ ਚਾਲਕ, ਡਰਾਈਵਰ, ਗਾਰਡ, ਟੀਟੀਈ, ਕੋਚ ਸਹਾਇਕ ਅਤੇ ਇਲੈਕਟ੍ਰੀਕਲ-ਮਕੈਨੀਕਲ ਸਟਾਫ਼ ਦੀ ਥਰਮਲ ਸਕ੍ਰੀਨਿੰਗ ਲਾਜ਼ਮੀ ਹੋਵੇਗੀ। ਰਨਿੰਗ ਸਟਾਫ਼ ਨੂੰ ਆਪਣੇ ਹੱਥਾਂ ਵਿੱਚ ਫੇਸ ਮਾਸਕ ਤੇ ਦਸਤਾਨੇ ਪਹਿਨਣੇ ਪੈਣਗੇ। ਵੇਟਿੰਗ ਹਾਲ, ਰਿਟਾਇਰਿੰਗ ਰੂਮ, ਹੋਸਟਲ ਦੀ ਸਫ਼ਾਈ ਲਗਾਤਾਰ ਜਾਰੀ ਰਹੇਗੀ। ਜਿਨ੍ਹਾਂ ਰੇਲ ਯਾਤਰੀਆਂ ਕੋਲ ਮਾਸਕ ਨਹੀਂ ਹੋਣਗੇ, ਟੀਟੀਈ ਉਨ੍ਹਾਂ ਨੂੰ ਮਾਸਕ ਦੇਣਗੇ।

 

ਸਟੇਸ਼ਨ 'ਤੇ 4 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ :
15 ਅਪ੍ਰੈਲ ਤੋਂ ਰੇਲ ਯਾਤਰਾ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਹਵਾਈ ਅੱਡੇ ਦੀ ਤਰਜ਼ 'ਤੇ ਰੇਲ ਯਾਤਰੀਆਂ ਨੂੰ ਯਾਤਰਾ ਦੀ ਸ਼ੁਰੂਆਤ ਤੋਂ ਚਾਰ ਘੰਟੇ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਪਵੇਗਾ, ਤਾਂ ਜੋ ਯਾਤਰੀ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਸਕੇ। ਰਿਜ਼ਰਵ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਸਟੇਸ਼ਨ 'ਚ ਦਾਖਲ ਹੋਣ ਦਿੱਤਾ ਜਾਵੇਗਾ। ਪਲੇਟਫਾਰਮ ਟਿਕਟਾਂ ਦੀ ਕੋਈ ਵਿਕਰੀ ਵੀ ਨਹੀਂ ਹੋਵੇਗੀ।

 

ਰੇਲ ਸਫ਼ਰ 'ਚ ਇਹ ਬਦਲਾਅ ਵੇਖਣ ਨੂੰ ਮਿਲਣਗੇ :

ਰੇਲਵੇ ਸਿਰਫ਼ ਨਾਨ-ਏਸੀ ਟ੍ਰੇਨਾਂ (ਸਲੀਪਰ ਕਲਾਸ) ਰੇਲ ਡੱਬੇ ਚਲਾਏਗੀ। ਰੇਲ ਗੱਡੀਆਂ 'ਚ ਏਸੀ ਕਲਾਸ ਕੋਚ ਨਹੀਂ ਹੋਣਗੇ।


ਯਾਤਰੀ ਨੂੰ ਸਫ਼ਰ ਤੋਂ 12 ਘੰਟੇ ਪਹਿਲਾਂ ਰੇਲਵੇ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ।


ਕੋਰੋਨਾ ਦੀ ਲਾਗ ਦੇ ਸੰਕੇਤ ਹੋਣ ਦੀ ਸਥਿਤੀ ਵਿੱਚ ਰੇਲਵੇ ਯਾਤਰੀ ਨੂੰ ਵਿਚਕਾਰ ਕਿਸੇ ਵੀ ਥਾਂ 'ਤੇ ਉਤਾਰ ਸਕਦਾ ਹੈ।


ਯਾਤਰੀ ਨੂੰ 100 ਫ਼ੀਸਦੀ ਰਿਫੰਡ ਦਿੱਤਾ ਜਾਵੇਗਾ।


ਰੇਲਵੇ ਸੀਨੀਅਰ ਸਿਟੀਜ਼ਨਜ਼ ਨੂੰ ਯਾਤਰਾ ਨਾ ਕਰਨ ਦਾ ਸੁਝਾਅ ਵੀ ਦੇਵੇਗਾ।


ਰੇਲ ਯਾਤਰਾ ਕਰਨ ਲਈ ਯਾਤਰੀਆਂ ਨੂੰ ਇੱਕ ਵਿਸ਼ੇਸ਼ ਸੁਰੰਗ ਵਿਚੋਂ ਲੰਘਣਾ ਲਾਜ਼ਮੀ ਹੈ।


ਸਮਾਜਿਕ ਦੂਰੀਆਂ ਦੀ ਪਾਲਣਾ ਹੋਵੇਗੀ।


ਜੇ ਕੋਚ ਵਿੱਚ ਕਿਸੇ ਯਾਤਰੀ ਨੂੰ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਂਦੇ ਹਨ, ਜਿਵੇਂ ਖਾਂਸੀ, ਜ਼ੁਕਾਮ, ਬੁਖਾਰ ਆਦਿ ਤਾਂ ਟੀਟੀਈ ਅਤੇ ਹੋਰ ਰਨਿੰਗ ਸਟਾਫ਼ ਰੇਲ ਗੱਡੀ ਨੂੰ ਅੱਧ ਵਿਚਕਾਰ ਰੋਕ ਕੇ ਅਜਿਹੇ ਯਾਤਰੀ ਨੂੰ ਉਤਾਰ ਦੇਵੇਗਾ।


ਰੇਲ ਦੇ ਸਾਰੇ ਚਾਰੇ ਦਰਵਾਜ਼ੇ ਬੰਦ ਰਹਿਣਗੇ ਤਾਂ ਜੋ ਗੈਰ-ਜ਼ਰੂਰੀ ਵਿਅਕਤੀ ਅੰਦਰ ਦਾਖ਼ਲ ਨਾ ਹੋ ਸਕੇ।


ਟ੍ਰੇਨ ਪੂਰੀ ਤਰ੍ਹਾਂ ਨਾਨ-ਏਸੀ ਹੋਵੇਗੀ ਅਤੇ ਨਾਨ-ਸਟਾਪ (ਇੱਕ ਸਟੇਸ਼ਨ ਅਤੇ ਦੂਜੇ ਸਟੇਸ਼ਨ) ਚਲਾਈ ਜਾਵੇਗੀ। ਜ਼ਰੂਰਤ ਅਨੁਸਾਰ ਇੱਕ ਜਾਂ ਦੋ ਸਟੇਸ਼ਨਾਂ 'ਤੇ ਰੋਕਿਆ ਜਾ ਸਕਦਾ ਹੈ।


ਟ੍ਰੇਨ ਦੇ ਕੋਚ ਦੀ ਸਾਈਡ ਬਰਥ ਖਾਲੀ ਰਹੇਗੀ ਤਾਂ ਜੋ ਸਮਾਜਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ।


ਇਸ ਤੋਂ ਇਲਾਵਾ ਸਿਰਫ਼ ਦੋ ਯਾਤਰੀ ਇਕ ਕੈਬਿਨ ਵਿੱਚ ਯਾਤਰਾ ਕਰਨਗੇ।
 

ਵੇਟਿੰਗ ਟਿਕਟ ਵਾਲੇ ਰੇਲ ਗੱਡੀ 'ਚ ਚੜ੍ਹ ਨਹੀਂ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian railway is ready To save passengers from Coronavirus in journey know what is the plan