ਹੁਣ ਰੇਲ–ਗੱਡੀ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਬੈਗ ਜਾਂ ਹੋਰ ਸਾਮਾਨ ਦਾ ਭਾਰ ਵੀ ਤੈਅ ਕਰਨਾ ਹੋਵੇਗਾ। ਹਵਾਈ ਜਹਾਜ਼ ਵਾਂਗ ਹੀ ਰੇਲ–ਗੱਡੀ ਵਿੱਚ ਵੀ ਹੁਣ ਸਿਰਫ਼ 35 ਕਿਲੋਗ੍ਰਾਮ ਵਜ਼ਨ ਦਾ ਸਾਮਾਨ ਹੀ ਮੁਫ਼ਤ ਲਿਜਾਂਦਾ ਜਾ ਸਕੇਗਾ।
ਸਲੀਪਕਰ ਕਲਾਸ ਵਿੱਚ 40 ਕਿਲੋਗ੍ਰਾਮ ਵਜ਼ਨ ਤੱਕ ਦੇ ਸਾਮਾਨ ਦੀ ਛੋਟ ਦਿੱਤੀ ਗਈ ਹੇ। ਇਸ ਤੋਂ ਵੱਧ ਵਜ਼ਨ ਦਾ ਸਾਮਾਨ ਪਾਰਸਲ ਦੇ ਤੌਰ ਉੱਤੇ ਫ਼ੀਸ ਦੇ ਕੇ ਹੀ ਲਿਜਾਂਦਾ ਜਾ ਸਕੇਗਾ।
ਬਿਨਾ ਫ਼ੀਸ ਦੇ ਇਸ ਤੋਂ ਵੱਧ ਵਜ਼ਨ ਦਾ ਸਾਮਾਨ ਮਿਲਣ ਉੱਤੇ ਛੇ–ਗੁਣਾ ਜੁਰਮਾਨਾ ਲੱਗੇਗਾ। ਸਾਲ 2006 ’ਚ ਲਾਗੂ ਨਾ ਹੋ ਸਕੇ ਇਸ ਹੁਕਮ ਉੱਤੇ ਪਿਛਲੇ ਸਾਲ ਵੀ ਲੋਕ ਸਭਾ ਵਿੱਚ ਵਿਸਥਾਰਪੂਰਬਕ ਚਰਚਾ ਹੋਈ ਸੀ।
ਹੁਣ ਰੇਲਵੇ ਨੇ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਦ ਲਈ ਕਿਹਾ ਹੈ।
ਹੁਣ ਏਸੀ–ਫ਼ਸਟ ਕਲਾਸ ਵਿੱਚ 70 ਕਿਲੋਗ੍ਰਾਮ ਸਾਮਾਨ ਮੁਫ਼ਤ ਲਿਜਾਂਦਾ ਜਾ ਸਕੇਗਾ ਤੇ ਇੱਕ ਯਾਤਰੀ ਟਿਕਟ ਲੈ ਕੇ ਵੱਧ ਤੋਂ ਵੱਧ 150 ਕਿਲੋਗ੍ਰਾਮ ਵਜ਼ਨ ਲਿਜਾ ਸਕੇਗਾ। ਇੰਝ ਹੀ ਏਸੀ–ਸੈਕੰਡ ਕਲਾਸ ਵਿੱਚ 50 ਕਿਲੋਗ੍ਰਾਮ ਸਾਮਾਨ ਮੁਫ਼ਤ ਸਾਮਾਨ ਲਿਜਾਣ ਦੀ ਇਜਾਜ਼ਤ ਹੋਵੇਗੀ। ਇਸ ਕਲਾਸ ਵਿੱਚ ਯਾਤਰਾ ਕਰਨ ਵਾਲਾ ਮੁਸਾਫ਼ਰ ਆਪਣੇ ਨਾਲ ਇੱਕ ਟਿਕਟ ਹੋਰ ਲੈ ਕੇ 100 ਕਿਲੋਗ੍ਰਾਮ ਵਜ਼ਨ ਲਿਜਾ ਸਕੇਗਾ।
ਏਸੀ–ਤੀਜੀ ਸ਼੍ਰੇਣੀ ਵਿੱਚ 40 ਕਿਲੋਗ੍ਰਾਮ ਵਜ਼ਨ ਲਿਜਾਂਦਾ ਜਾ ਸਕੇਗਾ ਤੇ ਇੰਨਾ ਹੀ ਵਜ਼ਨ ਇੱਕ ਟਿਕਟ ਹੋਰ ਲੈ ਕੇ ਲਿਜਾਇਆ ਜਾ ਸਕੇਗਾ।
ਸਲੀਪਰ ਕਲਾਸ ਵਿੱਚ 40 ਕਿਲੋਗ੍ਰਾਮ ਵਜ਼ਨ ਲਿਜਾਣ ਦੀ ਇਜਾਜ਼ਤ ਹੋਵੇਗੀ; ਜਦ ਕਿ ਟਿਕਟ ਨਾਲ 80 ਕਿਲੋਗ੍ਰਾਮ ਵਜ਼ਨ ਹੋਰ ਲਿਜਾਂਦਾ ਜਾ ਸਕੇਗਾ।
ਸੈਕੰਡ ਕਲਾਸ ਵਿੱਚ 35 ਕਿਲੋਗ੍ਰਾਮ ਵਜ਼ਨ ਇੱਕ ਯਾਤਰੀ ਲਿਜਾ ਸਕੇਗਾ ਤੇ ਇੱਕ ਹੋਰ ਟਿਕਟ ਨਾਲ 70 ਕਿਲੋਗ੍ਰਾਮ ਲਿਜਾ ਸਕੇਗਾ।