ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਗੱਡੀ `ਚ ਚਾਹ-ਕਾਫੀ ਪੀਣਾ ਹੁਣ ਪਵੇਗਾ ਮਹਿੰਗਾ, ਕੀਮਤਾਂ ਵਧਾਉਣ ਦੀ ਤਿਆਰੀ

ਰੇਲ ਗੱਡੀ `ਚ ਚਾਹ-ਕਾਫੀ ਪੀਣਾ ਹੁਣ ਪਵੇਗਾ ਮਹਿੰਗਾ, ਕੀਮਤਾਂ ਵਧਾਉਣ ਦੀ ਤਿਆਰੀ

ਰੇਲ ਗੱਡੀ ਦੇ ਸਫਰ ਦੌਰਾਨ ਚਾਹ ਅਤੇ ਕਾਫੀ ਪੀਣ ਵਾਲਿਆਂ ਲਈ ਇਕ ਬੁਰੀ ਖਬਰ ਹੈ। ਰੇਲਵੇ ਨੇ ਰੇਲ ਗੱਡੀ `ਚ ਮਿਲਣ ਵਾਲੀ ਚਾਹ ਅਤੇ ਕਾਫੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਬੋਰਡ ਵੱਲੋਂ ਸਾਰੀਆਂ ਰੇਲ ਗੱਡੀਆਂ ਨੂੰ ਜਾਰੀ ਸਰਕੂਲਰ ਅਨੁਸਾਰ ਵਰਤਣਾਂ `ਚ ਚਾਹ ਜਾਂ ਕਾਫੀ ਦੇਣ ਦੀ ਸਹੂਲਤ ਨੂੰ ਬੰਦ ਕਰਨ ਨਾਲ ਭਾਰਤੀ ਰੇਲਵੇ ਨੇ ਚਾਹ ਅਤੇ ਕਾਫੀ ਦੀਆਂ ਕੀਮਤਾਂ `ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। 


ਟੀ ਬੈਗ ਨਾਲ 150 ਮਿਲੀ ਕੱਪ ਚਾਹ ਅਤੇ ਇਸਟੈਂਟ ਕਾਫੀ ਪਾਉਂਡਰ ਵਾਲੀ 150 ਮਿਲੀ ਕਾਫੀ ਨੂੰ 170 ਮਿਲੀ ਡਿਸਪੋਜਲ ਕੱਪ `ਚ ਦਿੱਤੀ ਜਾਵੇਗੀ ਜਿਸਦੀ ਕੀਮਤ 7 ਰੁਪਏ ਤੋਂ ਵਧਾਕੇ 10 ਰੁਪਏ ਪ੍ਰਤੀ ਕੱਪ ਹੋਵੇਗੀ। ਹਾਲਾਂਕਿ ਆਮ ਚਾਹ ਦੀ ਕੀਮਤ 5 ਰੁਪਏ ਪ੍ਰਤੀ ਕੱਪ ਰਹੇਗੀ। ਇਹ ਸਰਕੂਲਰ 18 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਆਈਆਰਸੀਟੀਸੀ ਦਾ ਪ੍ਰਸਤਾਵ ਸੀ ਜਿਸ ਨੂੰ ਰੇਲਵੇ ਬੋਰਡ ਨੇ ਮਨਜ਼ੂਰੀ ਦੇ ਦਿੱਤੀ।


ਬੋਰਡ ਨੇ ਜੋਨਾਂ ਨੂੰ ਇਸਦੇ ਅਨੁਸਾਰ ਲਾਈਸੈਂਸ ਫੀਸ `ਚ ਪਰਿਵਰਣ ਕਰਨ ਨੂੰ ਕਿਹਾ ਹੈ ਅਤੇ ਜ਼ਰੂਰਤ ਮੁਤਾਬਕ ਕੀਮਤਾਂ `ਚ ਪਰਿਵਰਤਨ ਕਰਨ ਨੂੰ ਕਿਹਾ ਹੈ। ਆਈਆਰਸੀਟੀਸੀ ਕਰੀਬ 350 ਰੇਲ ਗੱਡੀਆਂ `ਚ ਖਾਨਪੀਣ ਡੱਬੇ (ਪੇਂਟਰੀ ਕਾਰ) ਸੰਚਾਲਿਤ ਕਰਦੀ ਹੈ।

 

ਰਾਜਧਾਨੀ ਅਤੇ ਸ਼ਤਾਬਦੀ ਦੇ ਭੋਜਨ ਪੈਕੇਜ਼ ਦੀਆਂ ਕੀਮਤਾਂ `ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ, ਕਿਉਂਕਿ ਇਨ੍ਹਾਂ ਸੁਪਰਫਾਸਟ ਰੇਲ ਗੱਡੀਆਂ `ਚ ਖਾਣ-ਪੀਣ ਦੀਆਂ ਚੀਜ਼ਾਂ ਦਾ ਭੁਗਤਾਨ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian railways revised tea and coffee rates in Train