ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ’ਚ ਭਾਰਤੀ ਰੇਲਵੇ ਵੱਲੋਂ ਜ਼ਰੂਰੀ ਵਸਤਾਂ ਦੀ ਰਿਕਾਰਡ ਢੋਆ–ਢੁਆਈ

ਲੌਕਡਾਊਨ ’ਚ ਭਾਰਤੀ ਰੇਲਵੇ ਵੱਲੋਂ ਜ਼ਰੂਰੀ ਵਸਤਾਂ ਦੀ ਰਿਕਾਰਡ ਢੋਆ–ਢੁਆਈ

ਭਾਰਤੀ ਰੇਲਵੇਜ਼ ਵੱਲੋਂ ਕੋਵਿਡ–19 ਕਾਰਨ ਦੇਸ਼ਵਿਆਪੀ ਲੌਕਡਾਊਨ ਦੌਰਾਨ ਆਪਣੀਆਂ ਮਾਲ–ਗੱਡੀਆਂ ਦੀਆਂ ਸੇਵਾਵਾਂ ਰਾਹੀਂ ਅਨਾਜ ਜਿਹੀਆਂ ਜ਼ਰੂਰੀ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਲਗਾਤਾਰ ਹਰ ਸੰਭਵ ਜਤਨ ਕੀਤੇ ਜਾ ਰਹੇ ਹਨ।

 

 

ਭਾਰਤੀ ਘਰਾਂ ਦੇ ਰਸੋਈ–ਘਰਾਂ ਨੂੰ ਆਮ ਵਾਂਗ ਲਗਾਤਾਰ ਚੱਲਦਾ ਰੱਖਣ ਲਈ 22 ਅਪ੍ਰੈਲ 2020 ਨੂੰ ਇੱਕੋ ਦਿਨ ਭਾਰਤੀ ਰੇਲਵੇਜ਼ ਨੇ ਇੱਕੋ ਦਿਨ ’ਚ 3.13 ਲੱਖ ਟਨ ਅਨਾਜ ਨਾਲ ਲੱਦੇ 112 ਰੇਕਸ ਦੀ ਰਿਕਾਰਡ ਢੋਆ–ਢੁਆਈ ਕਰ ਕੇ 9 ਅਪ੍ਰੈਲ 2020 ਦਾ ਅਨਾਜ ਦੀ ਢੋਆ–ਢੁਆਈ ਦਾ ਉਹ ਪਿਛਲਾ ਰਿਕਾਰਡ ਤੋੜਿਆ ਸੀ, ਜਦੋਂ (2.57 ਲੱਖ ਟਨ ਨਾਲ ਲੱਦੇ) 92 ਰੇਕਸ ਅਤੇ 14 ਅਪ੍ਰੈਲ 2020 ਅਤੇ ਫਿਰ 18 ਅਪ੍ਰੈਲ 2020 ਨੂੰ (2.49 ਲੱਖ ਟਨ ਨਾਲ ਲੱਦੇ) 89 ਰੇਕਸ ਦੀ ਢੋਆ–ਢੁਆਈ ਕੀਤੀ ਗਈ ਸੀ।

 

 

1 ਅਪ੍ਰੈਲ 2020 ਤੋਂ 22 ਅਪ੍ਰੈਲ 2020 ਤੱਕ ਭਾਰਤੀ ਰੇਲਵੇਜ਼ ਵੱਲੋਂ ਕੁੱਲ 45.80 ਲੱਖ ਟਨ ਅਨਾਜ ਦੀ ਢੋਆ–ਢੁਆਈ ਕੀਤੀ ਗਈ ਸੀ; ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 18.20 ਲੱਖ ਟਨ ਅਨਾਜ ਦੀ ਢੋਆ–ਢੁਆਈ ਹੋਈ ਸੀ।

 

 

ਇਹ ਯਕੀਨੀ ਬਣਾਉਣ ਲਈ ਜਤਨ ਕੀਤੇ ਜਾ ਰਹੇ ਹਨ ਕਿ ਅਨਾਜ ਜਿਹੇ ਖੇਤੀ–ਉਤਪਾਦ ਸਮੇਂ–ਸਿਰ ਚੁੱਕੇ ਜਾਣ ਅਤੇ ਰਾਸ਼ਟਰ–ਵਿਆਪੀ ਲੌਕਡਾਊਨ ਦੌਰਾਨ ਵੀ ਸਪਲਾਈ ਯਕੀਨੀ ਬਣੀ ਰਹੇ। ਲੌਕਡਾਊਨ ਦੇ ਸਮੇਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀ ਲਦਾਈ, ਆਵਾਜਾਈ ਤੇ ਲੁਹਾਈ ਪੂਰੇ ਜ਼ੋਰ ਨਾਲ ਚੱਲਦੀ ਰਹੀ ਹੈ। ਖੇਤੀਬਾੜੀ ਮੰਤਰਾਲੇ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Railways transported record essential commodities during Lockdown