ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ’ਚ ਵੀ ਭਾਰਤੀ ਰੇਲਵੇਜ਼ ਕਰ ਰਿਹੈ ਜ਼ਰੂਰੀ ਮਾਲ ਦੀ ਢੋਆ–ਢੁਆਈ

ਕੋਰੋਨਾ–ਲੌਕਡਾਊਨ ’ਚ ਵੀ ਭਾਰਤੀ ਰੇਲਵੇਜ਼ ਕਰ ਰਿਹੈ ਜ਼ਰੂਰੀ ਮਾਲ ਦੀ ਢੋਆ–ਢੁਆਈ

ਇੰਡੀਅਨ ਰੇਲਵੇਜ਼ ਵੱਲੋਂ ਕੋਵਿਡ–19 ਕਾਰਨ ਰਾਸ਼ਟਰ–ਪੱਧਰੀ ਲੌਕਡਾਊਨ ਦੌਰਾਨ ਬਿਜਲੀ, ਟ੍ਰਾਂਸਪੋਰਟ ਤੇ ਪ੍ਰਮੁੱਖ ਬੁਨਿਆਦੀ ਢਾਂਚਾ ਖੇਤਰਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਆਪਣੀਆਂ ਮਾਲ–ਗੱਡੀਆਂ ਦੀਆਂ ਸੇਵਾਵਾਂ ਰਾਹੀਂ ਅਹਿਮ ਕੱਚੇ ਮਾਲ ਤੇ ਈਂਧਨ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਪੂਰੀ ਕੀਤੀ ਜਾ ਰਹੀ ਹੈ।

 

 

ਲੌਕਡਾਊਨ ਦੀ ਹਾਲਤ ਦੌਰਾਨ, ਇੰਡੀਅਨ ਰੇਲਵੇਜ਼ ਦਾ ਸਟਾਫ਼ ਵੱਖੋ–ਵੱਖਰੇ ਵਸਤਾਂ ਦੇ ਸ਼ੈੱਡਾਂ, ਸਟੇਸ਼ਨਾਂ ਤੇ ਕੰਟਰੋਲ ਦਫ਼ਤਰਾਂ ’ਤੇ ਤਾਇਨਾਤ ਕੀਤਾ ਗਿਆ ਹੈ, ਜੋ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਲਗਾਤਾਰ ਕੰਮ ਕਰ ਰਿਹਾ ਹੈ ਕਿ ਇਨ੍ਹਾਂ ਅਹਿਮ ਖੇਤਰਾਂ ਲਈ ਜ਼ਰੂਰੀ ਵਸਤਾਂ ਦੀ ਦੀ ਸਪਲਾਈ ਕਿਤੇ ਪ੍ਰਭਾਵਿਤ ਨਾ ਹੋ ਜਾਵੇ।

 

 

ਰੇਲਵੇਜ਼ ਦੇ ਬੇਰੋਕ ਆਪਰੇਸ਼ਨਜ਼ ਕਾਰਨ ਸਾਰੇ ਬਿਜਲੀ ਪਲਾਂਟਸ ਤੇ ਪੈਟਰੋਲੀਅਮ ਡੀਪੂਆਂ ’ਚ ਕੋਵਿਡ–19 ਲੌਕਡਾਊਨ ਦੇ ਬਾਵਜੂਦ ਸੁਵਿਧਾਯੋਗ ਸਟਾਕ ਮੌਜੂਦ ਹੈ।

 

 

23 ਮਾਰਚ ਤੋਂ 3 ਅਪ੍ਰੈਲ 2020 ਤੱਕ ਪਿਛਲੇ 12 ਦਿਨਾਂ ਦੌਰਾਨ ਰੇਲਵੇਜ਼ ਨੇ ਕੋਲੇ ਦੀਆਂ 250020 ਵੈਗਨਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ 17742 ਵੈਗਨਾਂ (ਇੱਕ ਵੈਗਨ ’ਚ 58–60 ਟਨ ਦੀ ਖੇਪ ਮੌਜੂਦ ਹੁੰਦੀ ਹੈ) ਦੀ ਆਵਾਜਾਈ ਕੀਤੀ ਹੈ। ਵੇਰਵੇ ਨਿਮਨਲਿਖਤ ਅਨੁਸਾਰ ਹਨ:

ਲੜੀ ਨੰਬਰ

ਮਿਤੀ

ਕੋਲੇ ਦੀਆਂ ਵੈਗਨਾਂ ਦੀ ਗਿਣਤੀ

ਪੈਟਰੋਲੀਅਮ ਉਤਪਾਦਾਂ ਦੀਆਂ ਵੈਗਨਾਂ ਦੀ ਗਿਣਤੀ

1.

23.03.2020

22473

2322

2.

24.03.2020

24207

1774

3.

25.03.2020

20418

1704

4.

26.03.2020

20784

1724

5.

27.03.2020

20488

1492

6.

28.03.2020

20519

1270

7.

29.03.2020

20904

1277

8.

30.03.2020

21628

1414

9.

31.03.2020

28861

1292

10.

01.04.2020

14078

1132

11.

02.04.2020

18186

1178

12.

03.04.2020

17474

1163

 

ਕੁੱਲ ਜੋੜ

250020

17742

 

ਬਿਜਲੀ, ਟ੍ਰਾਂਸਪੋਰਟ ਤੇ ਬੁਨਿਆਦੀ ਢਾਂਚਾ ਖੇਤਰਾਂ ਲਈ ਸਮੱਗਰੀਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਇੰਡੀਅਨ ਰੇਲਵੇਜ਼ ਰਾਹੀਂ ਬੇਰੋਕ ਆਵਾਜਾਈ ਉੱਤੇ ਨਿਗਰਾਨੀ ਵਾਸਤੇ ਰੇਲਵੇਜ਼ ਮੰਤਰਾਲੇ ’ਚ ਇੱਕ ਐਮਰਜੈਂਸੀ ਫ਼੍ਰੇਟ ਕੰਟਰੋਲ ਸੈਂਟਰ ਕੰਮ ਕਰ ਰਿਹਾ ਹੈ। ਮਾਲ ਦੀ ਆਵਾਜਾਈ ਉੱਤੇ ਬਹੁਤ ਹੀ ਸੀਨੀਅਰ ਪੱਧਰ ਦੇ ਅਧਿਕਾਰੀਆਂ ਵੱਲੋਂ ਬਹੁਤ ਬਾਰੀਕੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ।

 

 

ਬਹੁਤ ਸਾਰੇ ਟਰਮੀਨਲ ਪੁਆਇੰਟਸ ’ਤੇ ਮਾਲ ਦੀ ਲਦਾਈ ਤੇ ਲੁਹਾਈ ਦੇ ਕੰਮਾਂ ਵੇਲੇ ਰੇਲਵੇ ਵੱਲੋਂ ਪਹਿਲਾਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾ ਰਿਹਾ ਸੀ, ਉਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ। ਆਵਾਜਾਈ ’ਚ ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਦੇ ਹੱਲ ਲਈ ਇੰਡੀਅਨ ਰੇਲਵੇਜ਼ ਅਤੇ ਗ੍ਰਹਿ ਮੰਤਰਾਲਾ ਦੋਵੇਂ ਮਿਲ ਕੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Railways transporting essential items during Corona Lockdown