ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰਾਕਿਟ ਪੀਐਸਐਲਵੀ ਐਤਵਾਰ ਨੂੰ ਲਾਂਚ ਕਰੇਗਾ ਦੋ ਬਰਤਾਨਵੀਂ ਉਪਗ੍ਰਹਿ

ਭਾਰਤੀ ਰਾਕਿਟ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਐਤਵਾਰ ਨੂੰ ਦੋ ਵਿਦੇਸ਼ੀ ਉਪਗ੍ਰਹਿ ਨੋਵਾ ਐਸਏਆਰ ਅਤੇ ਐਸ14 ਨੂੰ ਲੈ ਕੇ ਪੁਲਾੜ ਦੀ ਮਿੱਥੀ ਜਮਾਤ ਵਿਚ ਸਥਾਪਤ ਕਰੇਗਾ। ਬਰਤਾਨੀਆ ਦੇ ਦੋਨੇ ਉਪਗ੍ਰਹਿਾਂ ਦਾ ਭਾਰ 889 ਕਿਲੋਗ੍ਰਾਮ ਹੈ। ਇਹ ਜਾਣਕਾਰੀ ਇੱਕ ਸਿਖਰ ਅਧਿਕਾਰੀ ਨੇ ਦਿੱਤੀ।

 

 

ਜਾਣਕਾਰੀ ਦਿੰਦਿਆਂ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਦੱਸਿਆ ਕਿ 16 ਸਤੰਬਰ ਨੂੰ ਹੋਣ ਵਾਲਾ ਇਹ ਲਾਂਚ ਸਮਾਗਮ ਪੂਰੀ ਤਰ੍ਹਾਂ ਵਪਾਰਕ ਹੈ ਅਤੇ ਸਾਡਾ ਰਾਕਿਟ ਦੋ ਵਿਦੇਸ਼ੀ ਉਪਗ੍ਰਹਿਾਂ ਨੂੰ ਲੈ ਕੇ ਮਿਥੀ ਜਮਾਤ ਵਿਚ ਇਨ੍ਹਾਂ ਦੋਨਾਂ ਨੂੰ ਸਥਾਪਤ ਕਰੇਗਾ। ਇਸ ਤੋਂ ਪਹਿਲਾਂ ਵੀ ਇਸਰੋ ਕਈ ਵਾਰ ਵਪਾਰਕ ਲਾਂਚ ਕਰ ਚੁੱਕਿਆ ਹੈ।

 

ਜਿ਼ਕਰਯੋਗ ਹੈ ਕਿ ਪੀਐਸਐਲਵੀ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਚ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਰਵਾਨਾ ਹੋਵੇਗਾ। ਇਹ ਦੋਨੇ ਵਿਦੇਸ਼ੀ ਉਪਗ੍ਰਹਿ ਬਰਤਾਨੀਆ ਦੇ ਸੁਰਿਆ ਸੈਟੇਲਾਈਟ ਤਕਨਾਲਜੀ ਲਿਮਟਿਡ ਦੇ ਹਨ। ਇਸਰੋ ਨੇ ਇੱਕ ਸਮਝੌਤੇ ਤਹਿਤ ਇਹ ਦੋਵੇਂ ਉਪਗ੍ਰਹਿ ਲਾਂਚ ਕਰਨ ਦੀ ਤਿਆਰੀ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Rocket PSLV will launch two British satellites on Sunday