ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦਾ ਸਭ ਤੋਂ ਚਮਕੀਲਾ ਪਦਾਰਥ ਬਣਾਇਆ ਭਾਰਤੀ ਵਿਗਿਆਨੀ ਇੱਫ਼ਤ ਅਮੀਨ ਨੇ

ਦੁਨੀਆ ਦਾ ਸਭ ਤੋਂ ਚਮਕੀਲਾ ਪਦਾਰਥ ਬਣਾਇਆ ਭਾਰਤੀ ਵਿਗਿਆਨੀ ਇੱਫ਼ਤ ਅਮੀਨ ਨੇ

ਭਾਰਤੀ ਵਿਗਿਆਨੀ ਨੇ ਦੁਨੀਆ ਦਾ ਸਭ ਤੋਂ ਚਮਕਦਾਰ ਪਦਾਰਥ (ਕਈ ਤੱਤਾਂ ਦਾ ਮਿਸ਼ਰਣ) ਤਿਆਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਖੋਜ ਇਸ ਪੱਖੋਂ ਅਹਿਮ ਹੈ ਕਿ ਇਸ ਦੀ ਮਦਦ ਨਾਲ ਦੋ ਵਾਟ ਦੀ LED ਵਿੱਚ 20 ਵਾਟ ਤੱਕ ਦੀ ਰੌਸ਼ਨੀ ਮਿਲ ਸਕੇਗੀ।

 

 

ਗੋਰਖਪੁਰ ਦੇ ਦੀਨਦਿਆਲ ਉਪਾਧਿਆਇ ਯੂਨੀਵਰਸਿਟੀ ਵਿੱਚ ਰਸਾਇਣ ਸ਼ਾਸਤਰ ਦੀ ਖੋਜਾਰਥੀ ਇੱਫ਼ਤ ਅਮੀਨ ਨੇ ਪੰਜ ਸਾਲਾਂ ਵਿੱਚ ਇਹ ਖੋਜ ਮੁਕੰਮਲ ਕੀਤੀ ਹੈ। ਇਸ ਕੰਪਲੈਕਸ ਦੀ ਚਮਕ ਸਮਰੱਥਾ 91.9 ਫ਼ੀ ਸਦੀ ਹੈ। ਹੁਣ ਤੱਕ ਬਣੇ ਚਮਕੀਲੇ ਕੰਪਲੈਕਸ ਦੀ ਸਮਰੱਥਾ 80 ਫ਼ੀ ਸਦੀ ਤੱਕ ਹੈ।

 

 

ਇੱਫ਼ਤ ਦਾ ਕਹਿਣਾ ਹੈ ਕਿ ਸੰਸ਼ਲੇਸ਼ਿਤ ਕੰਪਲੈਕਸ ਦਾ ਆਈਆਈਟੀ ਮਦਰਾਸ ਤੇ ਚੇਨਈ, ਸੀਡੀਆਰਆਈ ਲਖਨਊ ਤੇ ਜਾਪਾਨ ਦੇ ਕਿਯੂਸ਼ ਇੰਸਟੀਚਿਊਟ ਦੀ ਲੈਬ ਵਿੱਚ ਪਰੀਖਣ ਕਰਵਾਇਆ ਗਿਆ। ਉੱਥੇ ਇਸ ਦੀ ਸਮਰੱਥਾ 91.9 ਫ਼ੀ ਸਦੀ ਪਾਈ ਗਈ।

 

 

ਇੱਫ਼ਤ ਦੇ ਚਾਰ ਖੋਜ–ਪੱਤਰ ਕੌਮਾਂਤਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਵਿੱਚ ਇੰਗਲੈਂਡ ਸਥਿਤ ਰਾਇਲ ਸੁਸਾਇਟੀ ਆਫ਼ ਕੈਮਿਸਟ੍ਰੀ ਕਈ ਦੇਸ਼ਾਂ ਤੋਂ ਪ੍ਰਕਾਸ਼ਿਤ ਹੋਣ ਵਾਲਾ ਐਲਵਾਈਜ਼ਰ ਤੇ ਜਰਨਲ ਟੇਲਰ ਐਂਡ ਫ਼ਰਾਂਸਿਸ ਸ਼ਾਮਲ ਹਨ। ਇਸ ਖੋਜ ਲਈ ਉਨ੍ਹਾਂ ਨੂੰ ਗੁਰੂ ਗੋਰਖਸ਼ਨਾਥ ਖੋਜ ਤਮਗ਼ਾ ਮਿਲਿਆ ਹੈ।

 

 

ਇਸ ਖੋਜ ਨਾਲ ਆਰਗੈਨਿਕ LED ਤਿਆਰ ਹੋ ਸਕੇਗੀ। ਰਾਡਾਰ ਵਿੱਚ ਊਰਜਾ ਦੀ ਖਪਤ ਘਟੇਗੀ ਤੇ MRi ਦੇ ਵਧੇਰੇ ਦਰੁਸਤ ਨਤੀਜੇ ਮਿਲਣਗੇ। ਇਸ ਦੇ ਨਾਲ ਹੀ ਦਵਾਈਆਂ ਤੇ ਬਾਇਓਲੌਜੀਕਲ ਸਿਸਟਮ ਦੀ ਜਾਂਚ ਤੇ ਲੈਵਲਿੰਗ ਵਿੱਚ ਵੀ ਮਦਦ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian scientist Iffat Aman invented brightest matter of the Earth